RNI NEWS-ਆਮ ਆਦਮੀ ਪਾਰਟੀ ਵਲੋਂ ਹਲਕਾ ਜੰਡਿਆਲਾ ਗੁਰੂ ਵਿੱਚ ਕਿਸਾਨੀ ਵਿਰੁੱਧ ਕਾਨੂੰਨਾਂ ਖਿਲਾਫ਼ ਜਬਰਦਸਤ ਪ੍ਰਦਰਸ਼ਨ


RNI NEWS-ਆਮ ਆਦਮੀ ਪਾਰਟੀ ਵਲੋਂ ਹਲਕਾ ਜੰਡਿਆਲਾ ਗੁਰੂ ਵਿੱਚ ਕਿਸਾਨੀ ਵਿਰੁੱਧ ਕਾਨੂੰਨਾਂ ਖਿਲਾਫ਼ ਜਬਰਦਸਤ ਪ੍ਰਦਰਸ਼ਨ

ਜੰਡਿਆਲਾ ਗੁਰੂ ਕੁਲਜੀਤ ਸਿੰਘ

ਅੱਜ ਆਮ ਆਦਮੀ ਪਾਰਟੀ ਦੇ ਆਗੂ ਹਰਭਜਨ ਸਿੰਘ ਈਟੀਓ ਵਲੋਂ ਖੇਤੀ ਵਿਰੋਧ ਕਾਨੂੰਨਾਂ ਖਿਲਾਫ ਜਬਰਦਸਤ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਮਾਰਚ ਬੀ ਡੀ ਪੀ ੳ ਦਫ਼ਤਰ ਜੰਡਿਆਲਾ ਗੁਰੂ ਤੋਂ ਸ਼ੁਰੂ ਹੋ ਕੇ ਦਾਣਾ ਮੰਡੀ ਤੱਕ ਪਹੁੰਚਿਆ। ਜਿਸ ਵਿਚ ਪ੍ਰਦਰਸ਼ਨ ਕਾਰਿਆਂ ਨੇ ਕਾਲੇ ਬਿੱਲੇ ਲਾ ਕੇ ਕਿਸਾਨੀ ਵਿਰੋਧੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ । ਕਾਂਗਰਸ ਅਕਾਲੀ ਅਤੇ ਬੀ ਜੀ ਪੇ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਇਹ ਕਿਸਾਨ ਵਰੋਧੀ ਕਾਨੂੰਨ ਨੂੰ ਹਰਗਿਜ਼ ਬਰਦਾਸ਼ਤ ਨਹੀਂ ਹੈ ਅਤੇ ਕੱਲ ਦੀ ਪੰਜਾਬ ਬੰਦ ਨੂੰ ਪੂਰਨ ਹਿਮਾਇਤ ਰਹੇਗੀ। ਓਹਨਾਂ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਕੀ ਉਹ ਕੱਲ ਦੇ ਪੰਜਾਬ ਬੰਦ ਨੂੰ ਸਫਲ ਬਣਾਉਣ। ਇਸ ਮੌਕੇ ਸਤਨਾਮ ਸਿੰਘ ਗਿੱਲ , ਸੂਬੇਦਾਰ ਛਨਾਖ ਸਿੰਘ ਵਡਾਲਾ ਜੌਹਲ, ਸਰਬਜੀਤ ਸਿੰਘ ਡਿੰਪੀ, ਅਨਮੋਲ ਸਿੰਘ ਛਾਪਾ, ਨਰੇਸ਼ ਪਾਠਕ, ਸਵਰਨ ਸਿੰਘ ਗਹਿਰੀ ਮੰਡੀ,ਜਗਰੂਪ ਸਿੰਘ ਵਡਾਲਾ ਜੌਹਲ, ਖਜਾਣ ਸਿੰਘ ਮਿਹਰਬਾਨਪੁਰਾ,ਮਾਸਟਰ ਰਘਬੀਰ ਸਿੰਘ,ਬੁੱਧ ਸਿੰਘ ਰਾਣਾ ਕਾਲ਼ਾ,ਗੁਰਵਿੰਦਰ ਸਿੰਘ ਖੱਬੇ ਰਾਜਪੂਤਾਂ,ਕੁਲਵਿੰਦਰ ਸਿੰਘ ਮੁੱਛਲ, ਗੁਰਬ੍ਰਿੰਦਰ ਸਿੰਘ ਮੁਛਲ੍ਹ,ਸਤਿੰਦਰ ਸਿੰਘ,ਜਗਰਾਜ ਸਿੰਘ,ਮਿੰਟੂ ਰੰਧਾਵਾ,ਅਵਤਾਰ ਸਿੰਘ ਵਡਾਲਾ ਜੌਹਲ, ਗਗਨ ਦੀਪ ਸਿੰਘ ਜੰਡਿਆਲਾ,ਬਾਬਾ ਬਿਬੇਕ ਸਿੰਘ ਜੀ, ਜਸਬੀਰ ਸਿੰਘ ਬਰਿਆਣਾ, ਨਵਜੋਤ ਸਿੰਘ,ਆਤਮਾ ਸਿੰਘ,ਠੇਕੇਦਾਰ ਗੁਰਨਾਮ ਸਿੰਘ, ਹਰਸ਼ ਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਆਪ ਵਲੰਟੀਅਰਜ ਹਾਜਰ ਸਨ।

Leave a Reply

Your email address will not be published. Required fields are marked *