RNI NEWS-ਆਲ ਇੰਡੀਆ ਕਿਸਾਨ ਸਭਾ ਅਤੇ ਸਬਜ਼ੀ ਉਤਪਾਦਕ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ 


RNI NEWS-ਆਲ ਇੰਡੀਆ ਕਿਸਾਨ ਸਭਾ ਅਤੇ ਸਬਜ਼ੀ ਉਤਪਾਦਕ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ 

ਜੰਡਿਆਲਾ ਗੁਰੂ – ਕੁਲਜੀਤ ਸਿੰਘ

ਅੱਜ ਜੰਡਿਆਲਾ ਆਲਾ ਗੁਰੂ ਵਿਧਾਨ ਸਭਾ ਹਲਕੇ ਦੇ ਕਸਬੇ ਨਵਾਂ ਪਿੰਡ ਵਿਖੇ ਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ ਦੇ ਸਗੰਠਨ ਵੱਲੋਂ ਵੱਧ ਰਹੀਆਂ ਡੀਜਲ ,ਪਟਰੌਲ ਦੀਆਂ ਕੀਮਤਾਂ ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਖਿਲਾਫ ਕੇੰਦਰ ਦੀ ਮੋਦੀ ਸਰਕਾਰ ਦਾ ਨਵਾਂ ਪਿੰਡ ਪਟਰੌਲ ਪੰਪ ਉੱਪਰ ਆਲ ਇੰਡੀਆ ਕਿਸਾਨ ਸਭਾ ਅਤੇ ਸਬਜੀ ਉੱਤਪਾਦਿਕ ਕਿਸਾਨ ਸਗੰਠਨ ਵੱਲੋਂ ਪੁਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਕਿਸਾਨ ਆਗੂਆਂ ਨੇਂ ਕੇਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੀ ਜੋਰਦਾਰ ਨਿਖੇਧੀ ਕੀਤੀ। ਕਿਸਾਨ ਆਗੂ ਕਾ ਲੱਖਬੀਰ ਸਿੰਘ ਨਿਜਾਮਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਪਿਛਲੇ ਵੀਹ ਦਿਨਾਂ ਤੋਂ ਤੇਲ ਕੰਪਨੀਆਂ ਵੱਲੋਂ ਡੀਜਲ ਪਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ ਕੀਤੇ ਜਾ ਰਹੇ ਵਾਧੇ ਨੂੰ ਨਾ ਰੋਕਣਾ ਕਿਸਾਨਾਂ ਲਈ ਝੋਨੇ ਦੇ ਸੀਜਨ ਵਿੱਚ ਹੋਰ ਬੋਝ ਪੈਣ ਨਾਲ ਕਿਸਾਨਾਂ ਦੇ ਲਾਗਤ ਖਰਚਿਆਂ ਵਿੱਚ ਹੋਰ ਵਾਧਾ ਹੋ ਗਿਆ ਹੈ। ਜਿਸ ਨਾਲ ਕਰਜੇ ਨਾਲ ਵਿੰਨੀ ਕਿਸਾਨੀ ਉੱਪਰ ਹੋਰ ਬੋਝ ਲੱਦ ਦਿਤਾ ਹੈ। ਕਿਸਾਨ ਆਗੂ ਭੁਪਿੰਦਰ ਸਿੰਘ ਤੀਰਥ ਪੁਰਾ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਸ ਰਾਹੀਂ, ਐਮ, ਐਸ,ਪੀ ਖਤਮ ਕਰਨ ਅਤੇ ਖੁੱਲੀ ਮੰਡੀ ਪ੍ਰਣਾਲੀ ਨੂੰ ਲਾਗੂ ਕਰਨ ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ। ਹੋਰਨਾਂ ਤੋਂ ਇਲਾਵਾ ਤਰਸੇਮ ਸਿੰਘ ਨੰਗਲ ,ਪ੍ਰਤਾਪ ਸਿੰਘ ਛੀਨਾ,ਤੇਜਿੰਦਰ ਸਿੰਘ ਰਵੀ, ਜਗਤਾਰ ਸਿੰਘ ਛਾਪਾ,ਧਰਮਿੰਦਰ ਸਿਘ ਕਿਲਾ,ਜਸਵਿੰਦਰ ਸਿੰਘ,ਜਸਪਾਲ ਸਿੰਘ, ਨਬੀਪੁਰ, ਬਲਦੇਵ ਸਿੰਘ ਨਿਜਾਮਪੁਰ,ਸਾਹਿਬ ਸਿੰਘ ਰਸੂਲ ਪੁਰ,ਅਵਤਾਰ ਸਿੰਘ ,ਸੂਬੇਦਾਰ ਛਨਾਖ ਸਿੰਘ ਵਡਾਲਾ ਜੌਹਲ,ਕਰਨੈਲ ਸਿਘ,ਬਲਵਿੰਦਰ ਸਿੰਘ ਸੋਨੀ ਨਵਾਂ ਪਿੰਡ, ਨੇ ਸੰਬੋਧਨ ਕੀਤਾ ।
ਵੱਲੋਂ ਕਾ,ਲੱਖਬੀਰ ਸਿੰਘ ਨਿਜਾਮ ਪੁਰ

Leave a Reply

Your email address will not be published. Required fields are marked *