RNI NEWS :- ਇਨਸਾਫ ਨਾ ਮਿਲਿਆ ਤਾਂ ਪ੍ਰਸਾਸਨ ਖਿਲਾਫ ਕਰਾਗਾ ਮਰਨ ਵਰਤ ਸੁਰੂ:- ਜਸਵੀਰ ਸਿੰਘ ਸ਼ੀਰਾ

RNI NEWS :- ਇਨਸਾਫ ਨਾ ਮਿਲਿਆ ਤਾਂ ਪ੍ਰਸਾਸਨ ਖਿਲਾਫ ਕਰਾਗਾ ਮਰਨ ਵਰਤ ਸੁਰੂ:- ਜਸਵੀਰ ਸਿੰਘ ਸ਼ੀਰਾ

ਜਲ ਸਪਲਾਈ ਵਿਭਾਗ ਦੇ ਮੁਲਾਜ਼ਮ ਤੇ ਉਸ ਦੀ ਗਰਭਵਤੀ ਔਰਤ ਨਾਲ ਘਰ ਵਿਚ ਦਾਖਲ ਹੋਕੇ ਕੁੱਟ ਮਾਰ ਕਰਨ ਦਾ ਵਿਰੋਧ

ਸ਼ਾਹਕੋਟ 11 ਜੁਲਾਈ (ਏ.ਐੱਸ ਸੱਚਦੇਵਾ)

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਜਿਲ੍ਹਾ ਜਲੰਧਰ ਦੇ ਪ੍ਰਧਾਨ ਪ੍ਰਤਾਪ ਸਿੰਘ ਸੰਧੂ, ਜਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਹੁੰਦਲ, ਤੇ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸੀਰਾ ਨੇ ਅੱਜ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀ ਦੇ ਧਿਆਨ ਵਿੱਚ ਆਇਆਂ ਹੈ ਕਿ ਪਿਛਲੇ ਦਿਨੀਂ ਜਲ ਸਪਲਾਈ ਵਿਭਾਗ ਦੇ ਮੁਲਾਜ਼ਮ ਗੁਰਵਿੰਦਰ ਸਿੰਘ ਨੂੰ ਪਿੰਡ ਮਾਣਕ ਦੇ ਗੁੱਡਾਂ ਅਸਰਾਂ ਵੱਲੋਂ ਪਹਿਲਾਂ ਡਿਉਟੀ ਦੋਰਾਨ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਉਸ ਮੋਕੇ ਧਮਕੀ ਦੇਣ ਵਾਲਾ ਗੁਰਤੇਜ ਸਿੰਘ ਪੁੱਤਰ ਜੋਗਿੰਦਰ ਸਿੰਘ ਪਿੰਡ ਮਾਣਕ ਆਪਣੇ ਕੁੱਝ ਹੋਰ ਸਾਥੀਆਂ ਸਮੇਤ ਸਾਮਿਲ ਸੀ ਜਦੋਂ ਗੁਰਵਿੰਦਰ ਸਿੰਘ ਮੁੰਡੀ ਚੋਲਿਆਂ ਤੇ ਨੱਲ ਦੇ ਵਿਚਕਾਰ ਪੈਦੀ ਬਈ ਉਪਰ ਪਹੁੰਚਿਆ ਤਾਂ ਉਨ੍ਹਾਂ ਨੋਜਵਾਨਾਂ ਨੇ ਘੇਰਕੇ ਮਾਰਨ ਦੀ ਕੋਸਿਸ਼ ਕੀਤੀ ਤੇ ਪਾਣੀ ਵਾਲੀ ਮੋਟਰ ਦੀ ਚਾਬੀ ਖੋਣ ਦੀ ਕੋਸਿਸ਼ ਕੀਤੀ ਉਸ ਉਪਰੰਤ ਉਹ ਆਪਣੀ ਜਾਨ ਬਚਾਕੇ ਭਜਣ ਵਿਚ ਸਫਲ ਹੋਇਆ ਤਾਂ ਜਦੋਂ ਪਿੰਡ ਮਾਣਕ ਗੁਰਵਿੰਦਰ ਸਿੰਘ ਆਪਣੇ ਘਰ ਪਹੁੰਚਿਆ ਤਾਂ ਉਨ੍ਹਾਂ ਨੋਜਵਾਨਾਂ ਨੇ ਘਰ ਵਿੱਚ ਦਾਖਲ ਹੋਕੇ ਗੁਰਵਿੰਦਰ ਸਿੰਘ ਦੇ ਸਿਰ ਉਪਰ ਕਿਸੇ ਚੀਜ਼ ਨਾਲ ਹਮਲਾ ਕੀਤਾ ਤਾ ਉਹ ਧਰਤੀ ਉਪਰ ਜਾ ਡਿਗਿਆ ਤੇ ਉਸ ਦੇ ਗਲੇ ਵਿਚ ਪਰਨਾ ਪਾਕੇ ਜਾਨੋਂ ਮਾਰ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਪਤਨੀ ਨੇ ਗੁਰਵਿੰਦਰ ਸਿੰਘ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾ ਦੋਸੀਆਂ ਨੇ ਉਸ ਦੀ ਪਤਨੀ ਨਾਲ ਵੀ ਕੁੱਟ ਮਾਰ ਕੀਤੀ ਤੇ ਪੇਟ ਵਿੱਚ ਲਤਾ ਮਾਰਿਆ ਜਦੋਂ ਕਿ ਉਸ ਦੀ ਪਤਨੀ ਦੇ ਪੇਟ ਵਿੱਚ ਛੇ ਮਹੀਨਿਆਂ ਦਾ ਬੱਚਾ ਪਲ ਰਿਹਾ ਹੈ ਤੇ ਮੋਕੇ ਤੇ ਮਜੂਦ ਗੁਰਵਿੰਦਰ ਸਿੰਘ ਦੀ ਮਾਤਾ ਦੇ ਵੀ ਗਬੀਰ ਸੱਟਾਂ ਲੱਗੀਆਂ ਹਨ।ਉਥੋਂ ਵੀ ਗੁਰਵਿੰਦਰ ਸਿੰਘ ਆਪਣੀ ਜਾਨ ਬਚਾਕੇ ਲੋਹੀਆਂ ਥਾਣੇ ਪਹੁੰਚਿਆ ਤਾਂ ਪ੍ਰਸਾਸ਼ਨ ਨੇ ਉਸ ਨੂੰ ਡਕਟਰੀ ਕਾਰਵਾਈ ਕਰਵਾਉਣ ਦੀ ਸਲਾਹ ਦਿਤੀ ਜਦੋਂ ਕਿ ਪ੍ਰਸ਼ਾਸਨ ਨੂੰ ਮੋਕੇ ਤੇ ਕਾਰਵਾਈ ਕਰਨ ਬਣਦੀ ਸੀ ਉਨ੍ਹਾਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਗੁਰਤੇਜ ਸਿੰਘ ਪੁੱਤਰ ਜੋਗਿੰਦਰ ਸਿੰਘ ਪਿੰਡ ਮਾਣਕ ਪਿੰਡ ਮੁੰਡੀ ਚੋਲਿਆਂ ਟੈਕੀ ਉਪਰ ਡਿਉਟੀ ਕਰਦਾ ਸੀ ਨਸੇ ਦਾ ਆਦੀ ਹੋਣ ਕਰਕੇ ਡਿਉਟੀ ਸਹੀ ਢੰਗ ਨਾਲ਼ ਨਹੀਂ ਸੀ ਨਭਾ ਸਕਿਆ ਪਿੰਡ ਵਿਚੋਂ ਹਜਾਰਾਂ ਰੁਪਏ ਇਕੱਠੇ ਕਰਕੇ ਖਾ ਚੁਕਾ ਹੈ ਪਾਣੀ ਵਾਲਿਆਂ ਪਾਸ ਬੁੱਕਾਂ ਵੀ ਘਰਾਂ ਚੋ ਕਠਿਆ ਕਰਕੇ ਆਪਣੇ ਘਰ ਰਖੀ ਬੈਠਾ ਹੈ ਜਿਸ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਜਲ ਸਪਲਾਈ ਵਿਭਾਗ ਨੂੰ ਉਸ ਖਿਲਾਫ ਸਕਾਇਤਾ ਦਰਜ ਕਰਵਾਇਆ ਮਹਿਕਮੇ ਨੇ ਆਪਣੀ ਕਾਰਵਾਈ ਕਰਨ ਉਪਰੰਤ ਉਸ ਨੂੰ ਨੋਕਰੀ ਤੋ ਡਿਸਮਿਸ ਕਰ ਦਿੱਤਾ ਸੀ ਉਸ ਦੀ ਜਗ੍ਹਾ ਗੁਰਵਿੰਦਰ ਸਿੰਘ ਨੂੰ ਭਰਤੀ ਕੀਤਾ ਸੀ ਤੇ ਹੁਣ ਉਹ ਧਕੇ ਨਾਲ ਗੁਰਵਿੰਦਰ ਸਿੰਘ ਨੂੰ ਕਾਫੀ ਟਾਈਮ ਤੋ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ ਇਸ ਉਪਰੰਤ ਜਸਵੀਰ ਸਿੰਘ ਸੀਰਾ ਨੇ ਦੱਸਿਆ ਕਿ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਲੋਹੀਆਂ ਦੀ ਪੁਲਿਸ ਪ੍ਰਸਾਸਨ ਨੇ ਨਾ ਤਾਂ ਹਲੇ ਤੱਕ ਦੋਸੀਆਂ ਖਿਲਾਫ ਪਰਚਾ ਦਰਜ ਕੀਤਾ ਹੈ ਤੇ ਨਾ ਹੀ ਕਿਸੇ ਮੁਜਰਿਮ ਨੂੰ ਗਿਰਫ਼ਤਾਰ ਕੀਤਾ ਹੈ ਸਗੋਂ ਸਿਆਸੀ ਸੈਹ ਉਪਰ ਦੋਸੀਆਂ ਦਾ ਨਾ ਵਿਚੋਂ ਕਢਵਾਉਣ ਲਈ ਗੁਰਵਿੰਦਰ ਸਿੰਘ ਨੂੰ ਧਮਕੀਆਂ ਮਿਲ ਰਹੀਆਂ ਹਨ ਉਨ੍ਹਾਂ ਮੰਗ ਕੀਤੀ ਕਿ ਦੋਸੀਆਂ ਨੂੰ ਖਿਲਾਫ ਸਖਤ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਤੁਰੰਤ ਗਿਰਫਤਾਰ ਕੀਤਾ ਜਾਵੇ ਤੇ ਨਹੀਂ ਤਾ ਪਰਿਵਾਰ ਸਮੇਤ ਪ੍ਰਸਾਸ਼ਨ ਖਿਲਾਫ ਤੇ ਸਿਆਸੀ ਸੈਹ ਦੇ ਖਿਲਾਫ ਜਸਵੀਰ ਸਿੰਘ ਸੀਰਾ ਵੱਲੋਂ ਮਰਨ ਵਰਤ ਸੁਰੂ ਕੀਤਾ ਜਾਵੇਗਾ

Leave a Reply

Your email address will not be published. Required fields are marked *