RNI NEWS :- ਇਲੈਕਟਰ ਵੈਰੀਫ਼ਿਕੇਸ਼ਨ ਪ੍ਰੋਗਰਾਮ-2019 ਤਹਿਤ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਾਗਰੂਕ ਕੀਤਾ ਗਿਆ

RNI NEWS :- ਇਲੈਕਟਰ ਵੈਰੀਫ਼ਿਕੇਸ਼ਨ ਪ੍ਰੋਗਰਾਮ-2019 ਤਹਿਤ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਾਗਰੂਕ ਕੀਤਾ ਗਿਆ

ਨਵਾਂਸ਼ਹਿਰ :- ਵਾਸਦੇਵ ਪਰਦੇਸੀ

ਭਾਰਤ ਚੋਣ ਕਮਿਸ਼ਨ ਵਲੋਂ ਓਲੀਕੇ ਗਏ ਇਲੈਕਟਰ ਵੈਰੀਫਿਕੇਸ਼ਨ ਪ੍ਰੋਗਰਾਮ (ਈ ਵੀ ਪੀ) ਜੋੋ ਮਿਤੀ 1-9-2019 ਤੋਂ 15-10-2019 ਤੱਕ ਜਾਰੀ ਰਹਿਣਾ ਹੈ, ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਦੇੇ ਆਦੇਸ਼ਾਂ ’ਤੇ ਅੱਜ ਤਹਿਸੀਲਦਾਰ ਚੋਣਾਂ ਸ੍ਰੀ ਹਰੀਸ਼ ਕੁਮਾਰ ਵਲੋਂ ਆਪਣੇ ਸਟਾਫ਼ ਨਾਲ ਐਸ.ਐਸ.ਪੀ. ਦਫ਼ਤਰ ਵਿਚ ਜ਼ਿਲ੍ਹੇ ਦੇ ਸਮੂਹ ਥਾਣਿਆਂ ਅਤੇ ਹੋਰ ਪੁਲਿਸ ਮੁਲਾਜ਼ਮਾਂ ਲਈ ਜਾਗਰੂਕਤਾ/ਰਜਿਸਟੇ੍ਰਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਆਏ ਪੁਲਿਸ ਮੁਲਾਜ਼ਮਾਂ ਨੂੰ ਅਪਣੀ ਅਤੇ ਅਪਣੇ ਪਰਿਵਾਰ ਦੇ ਮੈਬਰਾਂ ਦੀਆਂ ਵੋਟਾਂ ਐਨ ਐਸ ਵੀ ਪੀ ਪੋਰਟਲ ’ਤੇ ਜਾ ਕੇ ਵੈਰੀਫ਼ਾਈ ਕਰਨ ਬਾਰੇ ਜਾਣਕਾਰੀ ਦਿਤੀ ਗਈ। ਇਸ ਦੌਰਾਨ ਕੁੱਝ ਪੁਲਿਸ ਕਰਮਚਾਰੀਆਂ ਦੇ ਵੋਟਰ ਕਾਰਡ ਵੇਖਕੇ ਉਨ੍ਹਾਂ ਦੀ ਵੈਰੀਫਿਕੇਸ਼ਨ ਦਾ ਕੰਮ ਮੌਕੇ ’ਤੇ ਵੀ ਕੀਤਾ ਗਿਆ। ਇਸ ਮੌਕੇ ’ਤੇ ਪੁਲਿਸ ਵਿਭਾਗ ਵਲੋਂ ਡੀ.ਐਸ.ਪੀ (ਹੈਡਕੁਆਟਰ) ਨਵਨੀਤ ਕੌਰ ਗਿੱਲ ਹਾਜ਼ਰ ਸਨ ਚੋਣ ਤਹਿਸੀਲਦਾਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਭਾਰਤ ਦੇ ਚੋਣ ਕਮਿਸ਼ਨ ਦੀ ਪ੍ਰਵਾਨਗੀ ਨਾਲ ਮੁੱਖ ਚੋਣ ਅਫਸਰ, ਪੰਜਾਬ ਵਲੋਂ ਵੋਟਰ ਵੈਰੀਫਿਕੇਸ਼ਨ ਦਾ ਕੰਮ ਸੀ.ਐਸ.ਸੀ ਸੈਂਟਰਾਂ ਵਿਚ ਵੀ ਕੀਤਾ ਜਾ ਸਕਦਾ ਹੈ। ਇਸ ਸਬੰਧ ਵਿਚ ਜ਼ਿਲ੍ਹੇ ਵਿਚ ਮੌਜੂਦ ਸੀ.ਐਸ.ਸੀ. ਸੈਂਟਰਾਂ ਦੇ ਮਾਲਕਾਂ ਦੀ ਇੱਕ ਮੀਟਿੰਗ ਅੱਜ ਜ਼ਿਲਾ ਹੈਡਕੁਆਟਰ ’ਤੇ ਕੀਤੀ ਗਈ। ਇਸ ਮੀਟਿੰਗ ਵਿਚ ਸੀ.ਐਸ.ਸੀ ਸੈਟਰਾਂ ਦੇ ਮਾਲਕਾਂ ਨੂੰ ਵੋਟਰਾਂ ਦੀ ਵੈਰੀਫਿਕੇਸ਼ਨ ਸਬੰਧੀ ਉਨ੍ਹਾਂ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਜਾਣੂ ਕਰਵਾਉਂਦੇ ਹੋਏ ਦੱਸਿਆ ਗਿਆ ਹੈ ਵੋਟਰਾਂ ਵਲੋਂ ਅਪਣੀ ਅਤੇ ਅਪਣੇ ਪਰਿਵਾਰ ਦੇ ਮੈਬਰਾਂ ਦੀ ਵੈਰੀਫਿਕੇਸ਼ਨ ਸੀ.ਐਸ.ਸੀ. ਸਂੈਟਰਾਂ ’ਤੇ ਜਾ ਕੇ ਕਰਵਾਈ ਜਾ ਸਕਦੀ ਹੈ। ਇਸ ਮੰਤਵ ਲਈ ਸੀ.ਐਸ.ਸੀ ਸੈਟਰਾਂ ਵਲੋਂ ਵੋਟਰਾਂ ਪਾਸੋਂ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਵੇਗਾ। ਇਸ ਮੌਕੇ ’ਤੇ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਉਹ ਭਾਰਤ ਚੋਣ ਕਮਿਸ਼ਨ ਵਲੋਂ ਚਲਾਈ ਜਾ ਰਹੀ ਇਲੈਕਟਰ ਵੈਰੀਫਿਕੇਸ਼ਨ ਮੁਹਿੰਮ ਦੌਰਾਨ ਅਪਣੀ ਵੋਟ ਦੀ ਵੈਰੀਫਿਕੇਸ਼ਨ ਮੋਬਾਇਲ ਐਪ, ਐਨ ਐਸ ਵੀ ਪੀ ਪੋਰਟਲ, ਚੋਣਕਾਰ ਰਜਿਸਟੇ੍ਰਸ਼ਨ ਅਫਸਰਾਂ ਦੇ ਦਫ਼ਤਰ ਵਿਚ ਖੋਲ੍ਹੇ ਗਏ ਵੋਟਰ ਸੁਵਿਧਾ ਸੈਟਰਾਂ ਜਾਂ ਸੀ.ਐਸ.ਸੀ. ਸੈਂਟਰਾਂ ’ਤੇ ਜਾ ਕੇ ਕਰਾਉਣ।

Leave a Reply

Your email address will not be published. Required fields are marked *