RNI NEWS :- ਇੰਨਲਿਸਟਮੈਂਟ, ਆਉਟਸੋਰਸਿੰਗ ਕਾਮਿਆਂ ਨੂੰ ਜਲਦ ਮਹਿਕਮੇ ਅਧੀਨ ਲਿਆਕੇ ਰੈਗੂਲਰ ਕਰੇ ਸਰਕਾਰ,ਅਰਥੀ ਫੂਕ ਮੁਜਾਹਰਾ 16 ਨੂੰ :- ਹੰਸਾ ਸਿੰਘ ਮੋੜ ਨਾਭਾ

RNI NEWS :- ਇੰਨਲਿਸਟਮੈਂਟ, ਆਉਟਸੋਰਸਿੰਗ ਕਾਮਿਆਂ ਨੂੰ ਜਲਦ ਮਹਿਕਮੇ ਅਧੀਨ ਲਿਆਕੇ ਰੈਗੂਲਰ ਕਰੇ ਸਰਕਾਰ,ਅਰਥੀ ਫੂਕ ਮੁਜਾਹਰਾ 16 ਨੂੰ :- ਹੰਸਾ ਸਿੰਘ ਮੋੜ ਨਾਭਾ

ਬਰਨਾਲਾ,9 ਸਤੰਬਰ :- ਸੁਖਵਿੰਦਰ ਸੋਹਲ 

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਜਿਲ੍ਹਾ ਜਿਲ੍ਹਾ ਬਰਨਾਲਾ ਦੇ ਆਗੂਆਂ ਦੀ ਅੱਜ ਵਿਸੇਸ਼ ਮੀਟਿੰਗ ਪਿੰਡ ਕਾਲੇਕੇ ਵਿਖੇ ਸੂਬਾ ਮੀਤ ਪ੍ਰਧਾਨ ਹੰਸਾ ਸਿੰਘ ਮੋੜ ਨਾਭਾ, ਜਿਲ੍ਹਾ ਪ੍ਰੈਸ ਸਕੱਤਰ ਹਰਦੀਪ ਸਿੰਘ ਬਰਨਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਮੀਟਿੰਗ ਵਿੱਚ ਸਟੇਟ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮਾਂ ਦੀ ਲੜੀ ਤਹਿਤ 16 ਸਤੰਬਰ 2019 ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਹਲਕਾ ਨਿਗਰਾਨ ਇੰਜਨੀਅਰ ਸੰਗਰੂਰ-ਬਰਨਾਲਾ ਦੇ ਦਫਤਰ ਮੁਹਰੇ ਧਰਨਾ ਲਗਾਕੇ ਨਿਗਰਾਨ ਇੰਜੀਨੀਅਰ ਰਾਹੀਂ ਪੰਜਾਬ ਸਰਕਾਰ ਦੇ ਨਾ ਮੰਗ ਪੱਤਰ ਭੇਜਿਆ ਜਾਵੇਗਾ।ਤੇ ਧਰਨਾ ਦੇਣ ਉਪ੍ਰੰਤ ਜਲ ਸਪਲਾਈ ਵਿਭਾਗ ਦੀ ਪ੍ਰਿੰਸੀਪਲ ਸੈਕਟਰੀ ਦੀ ਅਰਥੀ ਫੂਕੀ ਜਾਵੇਗੀ ਉਨ੍ਹਾਂ ਮੰਗ ਕੀਤੀ ਕਿ ਪਿਛਲੇ ਪੰਜ-ਦੱਸ ਸਾਲਾਂ ਤੋਂ ਜਲ ਸਪਲਾਈ ਵਿਭਾਗ ਵਿਚ ਇੰਨਲਿਸਟਮੈਂਟ, ਆਉਟਸੋਰਸਿੰਗ ਤੇ ਹੋਰ ਨੀਤੀਆਂ ਰਾਹੀਂ ਕੰਮ ਕਰਦੇ ਠੇਕਾ ਮੁਲਾਜ਼ਮਾਂ ਨੂੰ ਮਹਿਕਮੇ ਅਧੀਨ ਲਿਆਕੇ ਰੈਗੂਲਰ ਕਰਨ ਲਈ ਸਰਕਾਰ ਕੋਈ ਜਲਦੀ ਨੀਤੀ ਤਿਆਰ ਕਰੇ ।ਕਿਉਂਕਿ ਸਰਕਾਰ ਨੂੰ ਸੱਤਾ ਵਿਚ ਆਈ ਨੂੰ ਦੋ ਸਾਲ ਤੋਂ ਉਪਰ ਸਮਾਂ ਹੋ ਗਿਆ ਹੈ।ਲੇਕਿਨ ਮੁਲਾਜ਼ਮਾਂ ਪ੍ਰਤੀ ਸਰਕਾਰ ਨੇ ਹੱਲੇ ਤੱਕ ਕੋਈ ਫੈਸਲਾ ਨਹੀਂ ਕੀਤਾ ਉਨ੍ਹਾਂ ਚੇਤਾਵਨੀ ਭਰੇ ਰੋਹ ਵਿਚ ਕਿਹਾ ਕਿ।ਜੇਕਰ ਸਰਕਾਰ ਨੇ ਕੋਈ ਜਲਦੀ ਫੈਸਲਾ ਨਾ ਕੀਤਾ ਤਾਂ ਵਰਕਰਾਂ ਦੇ ਤਿਖੇ ਸੰਘਰਸ਼ ਦਾ ਟਾਕਰਾ ਕਰਨ ਲਈ ਸਰਕਾਰ ਤੇ ਮੈਨੇਜਮੈਂਟ ਤਿਆਰ ਰਹੇ

Leave a Reply

Your email address will not be published. Required fields are marked *