RNI NEWS :- ਈਉ ਸਾਹਿਬਾ ਨੇ ਕੰਪਿਊਟਰ ਅਪਰੇਟਰ ਨੂੰ ਦਫ਼ਤਰ ਚ ਥੱਪੜ ਕੱਢ ਮਾਰਿਆ,ਮਾਮਲਾ ਚੇਅਰਮੈਨ ਕੋਲ ਪੁੱਜਾ


ਜਲੰਧਰ 7 ਨਵੰਬਰ :- ਜਸਕੀਰਤ ਰਾਜਾ

RNI NEWS :- ਨਗਰ ਸੁਧਾਰ ਟਰਸਟ ਜਲੰਧਰ ਦੀ ਈ . ਓ . ਸ੍ਰੀਮਤੀ ਸੁਰਿੰਦਰ ਕੁਮਾਰੀ ‘ ਤੇ ਦਫ਼ਤਰ ਵਿਚ ਇਕ ਕੰਪਿਊਟਰ ਅਪਰੇਟਰ ਦੇ ਜਨਤਕ ਤੌਰ ‘ ਤੇ ਥੱਪੜ ਮਾਰੇ ਜਾਣ ਦਾ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਪੀੜਤ ਕੰਪਿਊਟਰ ਅਪਰੇਟਰ ਨੇ ਲਿਖ਼ਤੀ ਤੌਰ ‘ਤੇ ਇਸ ਦੀ ਸ਼ਿਕਾਇਤ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸ ਆਗੂ ਸ : ਦਲਜੀਤ ਸਿੰਘ ਆਹਲੂਵਾਲੀਆ ਨੂੰ ਕੀਤੀ ਹੈ ਦੋਸ਼ ਹੈ ਕਿ ਈਉ ਸਾਹਿਬਾ ਨੇ ਬੁੱਧਵਾਰ ਨੂੰ ਦਫ਼ਤਰ ਵਿਚ ਹੀ ਠੇਕੇ ‘ ਤੇ ਕੰਮ ਕਰ ਰਹੇ ਕੰਪਿਊਟਰ ਅਪਰੇਟਰ ਦਮਨਜੀਤ ਪੁੱਤਰ ਸਤੀਸ਼ ਕੁਮਾਰ ਵਾਸੀ ਕਬੀਰ ਨਗਰ , ਜਲੰਧਰ ਦੇ ਥੱਪੜ ਜੜ ਦਿੱਤਾ ਗਿਆ ਦਮਨਜੀਤ ਅਨੁਸਾਰ ਉਹ ਪਿਛਲੇ 5 ਸਾਲਾਂ ਤੋਂ ਇਮਪਰੂਵਮੈਂਟ ਟਰਸਟ ਵਿਚ ਬਤੌਰ ਕੰਪਿਊਟਰ ਅਪਰੇਟਰ ਸੇਵਾ ਨਿਭਾ ਰਿਹਾ ਹੈ ਉਸ ਨੇ ਦੱਸਿਆ ਕਿ 5 ਅਕਤੂਬਰ ਨੂੰ ਈਉ  ਸੁਰਿੰਦਰ ਕੁਮਾਰੀ ਨੇ ਕਿਹਾ ਸੀ ਕਿ 4 ਵਜੇ ਤਕ ਇਨਫ਼ਰਮੇਸ਼ਨ ਫ਼ਾਈਲ ਤਿਆਰ ਕਰ ਕੇ ਦਿੱਤੀ ਜਾਵੇ ਇਹ ਕਹਿ ਕੇ ਈਉ ਸਾਹਿਬਾ ਚਲੇ ਗਏ ਅਤੇ ਉਸਨੇ ਉਹਨਾਂ ਦੀ 5. 30 ਵਜੇ ਤਕ ਇੰਤਜ਼ਾਰ ਕੀਤੀ ਪਰ ਉਹ ਨਹੀਂ ਆਏ ਤਾਂ ਉਹ ਦਫ਼ਤਰ ਤੋਂ ਚਲਾ ਗਿਆ ਉਸਨੇ ਦੱਸਿਆ ਕਿ ਉਹ 6 ਅਕਤੂਬਰ ਨੂੰ ਦਫ਼ਤਰ ਵਿਚ ਆਪਣੇ ਕੈਬਨਿ ਅੰਦਰ ਬੈਠਾ ਸੀ ਕਿ ਅਚਾਨਕ ਆਈ ਈਉ ਨੇ ਇਹ ਕਹਿੰਦੇ ਹੋਏ ਕਿ ਉਸਨੇ ਇਨਫ਼ਰਮੇਸ਼ਨ ਫ਼ਾਈਲ ਤਿਆਰ ਕਿਉਂ ਨਹੀਂ ਕੀਤੀ , ਉਸਦੇ ਥੱਪੜ ਜੜ ਦਿੱਤਾ ਦੋਸ਼ ਹੈ ਕਿ ਇਹ ਥੱਪੜ ਦਫ਼ਤਰ ਵਿਚ ਕੁਝ ਹੋਰ ਸਟਾਫ਼ ਮੈਂਬਰਾਂ ਦੀ ਹਾਜ਼ਰੀ ਵਿਚ ਮਾਰਿਆ ਗਿਆ ਦਮਨਜੀਤ ਅਨੁਸਾਰ ਉਸ ਵੱਲੋਂ ਥੱਪੜ ਮਾਰੇ ਜਾਣ ਦਾ ਵਿਰੋਧ ਕੀਤਾ ਗਿਆ ਤਾਂ ਉਸਨਾ ਨਾਲ ਮਾੜਾ ਵਿਉਹਾਰ ਕਰਦਿਆਂ ਗਾਲੀ ਗਲੋਚ ਵੀ ਕੀਤਾ ਗਿਆ ਦਮਨਜੀਤ ਦਾ ਦੋਸ਼ ਹੈ ਕਿ ਈਉ ਸਾਹਿਬਾ ਪਹਿਲਾਂ ਵੀ ਦਫ਼ਤਰ ਦੇ ਕੁਝ ਲੋਕਾਂ ਨਾਲ ਮਾੜਾ ਵਿਹਾਰ ਕਰ ਚੁੱਕੇ ਹਨ ਉਸਨੇ ਚੇਅਰਮੈਨ ਸ : ਆਹਲੂਵਾਲੀਆ ਨੂੰ ਸ਼ਿਕਾਇਤ ਸੌਂਪਦਿਆਂ ਈਉ ਦੇ ਖਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਜੇ ਇੰਜ ਨਹੀਂ ਕੀਤਾ ਜਾਂਦਾ ਤਾਂ ਮਜਬੂਰਨ ਉਸ ਨੂੰ ਕਾਨੂੰਨੀ ਕਾਰਵਾਈ ਕਰਨੀ ਪਵੇਗੀ ਇਸ ਸੰਬੰਧੀ ਈਉ ਸੁਰਿੰਦਰ ਕੁਮਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਦਮਨਜੀਤ ਨਾਲ ਗੁੱਸੇ ਜ਼ਰੂਰ ਹੋਏ ਹਨ ਪਰ ਉਨ੍ਹਾਂ ਥੱਪੜ ਮਾਰਣ ਦੀ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬੰਦਿਆਂ ਤੋਂ ਕੰਮ ਤਾਂ ਕਰਵਾਉਣਾ ਹੀ ਹੈ ਉਹਨਾਂ ਕਿਹਾ ਕਿ ਇਹ ਵੀ ਸਮਝਣਾ ਚਾਹੀਦਾ ਹੈ ਕਿ ਗੱਲ ਕਿਹੜੇ ਸੰਦਰਭ ਵਿਚ ਹੋਈ ਹੈ ਇਸ ਦੇ ਬਾਵਜੂਦ ਦਫ਼ਤਰ ਸਟਾਫ਼ ਦੇ ਇਕ ਮੈਂਬਰ ਨੇ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਗੱਲ ਕਰਦਿਆਂ ਕਿਹਾ ਕਿ ਥੱਪੜ ਤਾਂ ਵੱਜਾ ਹੈ

Leave a Reply

Your email address will not be published. Required fields are marked *