RNI NEWS :- ਏ.ਪੀ.ਐਸ. ਕਾਲਜ ਆਫ ਨਰਸਿੰਗ, ਮਲਸੀਆਂ ਵਿਖੇ ਬੀ.ਐਸ.ਸੀ. ਦੀਆਂ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

RNI NEWS :- ਏ.ਪੀ.ਐਸ. ਕਾਲਜ ਆਫ ਨਰਸਿੰਗ, ਮਲਸੀਆਂ ਵਿਖੇ ਬੀ.ਐਸ.ਸੀ. ਦੀਆਂ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

ਸ਼ਾਹਕੋਟ/ਮਲਸੀਆਂ :- (ਏ.ਐੱਸ ਸਚਦੇਵਾ/ਸਾਹਬੀ/ਅਮਨਪ੍ਰੀਤ ਸੋਨੂੰ)

ਏ.ਪੀ.ਐਸ. ਕਾਲਜ਼ ਆਫ ਨਰਸਿੰਗ, ਮਲਸੀਆਂ ਵਿਖੇ ਬੀ.ਐਸ.ਸੀ. ਦੀਆਂ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਟ੍ਰਸਟੀ ਸ਼੍ਰੀ ਰਾਮ ਮੂਰਤੀ ਦੀ ਅਗਵਾਈ ਅਤੇ ਪਿ੍ਰਸੀਪਲ ਜੇ. ਚੌਹਾਨ ਦੀ ਦੇਖ-ਰੇਖ ਹੇਠ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬੀ.ਐਸ.ਸੀ, ਜੀ.ਐਨ.ਐਮ ਅਤੇ ਪੋਸਟ ਬੇਸਿਕ ਦੇ ਵਿਦਿਆਰਥੀਆਂ ਨੇ ਬੀ.ਐਸ.ਸੀ. ਭਾਗ ਚੌਥਾ ਦੇ ਵਿਦਿਆਰਥੀਆਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ। ਇਸ ਮੌਕੇ ਪਾਰੂਲ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਡਾ. ਪ੍ਰਵੀਨ ਬੇਰੀ ਅਤੇ ਉਪ ਪ੍ਰਧਾਨ ਡਾ. ਸੀਮਾ ਬੇਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆ ਪ੍ਰਧਾਨ ਡਾ. ਪ੍ਰਵੀਨ ਬੇਰੀ ਨੇ ਪਾਸ ਹੋ ਕੇ ਜਾਣ ਵਾਲੇ ਵਿਦਿਆਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਭੰਗੜਾ ਅਤੇ ਗਿੱਧਾ ਵਿਸ਼ੇਸ਼ ਖਿੱਚ ਦਾ ਕੇਦਰ ਰਹੇ। ਬੀ.ਐਸ.ਸੀ. ਭਾਗ ਤੀਜਾ ਨੇ ਬੀ.ਐਸ.ਸੀ ਭਾਗ ਚੌਥਾ ਦੇ ਵਿਦਿਆਰਥੀਆਂ ਨੂੰ ਵਿਸ਼ੇਸ ਤੋਹਫੇ ਵੀ ਭੇਟ ਕੀਤੇ। ਸਮਾਗਮ ਦੇ ਅੰਤ ਵਿੱਚ ਪਿ੍ਰਸੀਪਲ ਜੇ. ਚੌਹਾਨ ਨੇ ਸਾਰਿਆ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਕੌਰ, ਸਿਮਰਨਪ੍ਰੀਤ ਕੌਰ, ਮਨਦੀਪ ਕੌਰ, ਪਵਨਦੀਪ, ਮਨੀਸ਼ਾ, ਸ਼ਾਕਸ਼ੀ, ਸਿਮਰਨਜੀਤ, ਜਸਵਿੰਦਰ ਸਿੰਘ, ਕੁਲਦੀਪ ਚੌਹਾਨ, ਹਰਜੀਤ ਸਿੰਘ, ਮਨਜੀਤ ਸਿੰਘ, ਜਸਮੇਲ, ਇੰਦਰਬੀਰ ਕੌਰ, ਪਰਮਿੰਦਰ ਕੌਰ, ਦਵਿਦਰ ਕੌਰ, ਰਾਹੁਲ ਕੁਮਾਰ, ਵਿਸ਼ਾਲ ਕੁਮਾਰ, ਪਵਨ ਕੁਮਾਰ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *