RNI NEWS-ਕਰੋਨਾ ਮਾਹਾਮਾਰੀ ਦੋਰਾਨ ਲੋਕਾਂ ਨੂੰ ਰਾਹਤ ਦੇਣ ਵਿੱਚ ਸਰਕਾਰਾਂ ਫੇਲ ਹੋਣ ਨਾਲ ਆਮ ਲੋਕਾਂ ਦਾ ਮੰਦਾ ਹਾਲ – ਮਲਕੀਤ ਚੁੰਬਰ,Governments fail to provide relief to people during Corona epidemic: Malkit Chumbar


RNI NEWS-ਕਰੋਨਾ ਮਾਹਾਮਾਰੀ ਦੋਰਾਨ ਲੋਕਾਂ ਨੂੰ ਰਾਹਤ ਦੇਣ ਵਿੱਚ ਸਰਕਾਰਾਂ ਫੇਲ ਹੋਣ ਨਾਲ ਆਮ ਲੋਕਾਂ ਦਾ ਮੰਦਾ ਹਾਲ – ਮਲਕੀਤ ਚੁੰਬਰ,Governments fail to provide relief to people during Corona epidemic: Malkit Chumbar

ਨਕੋਦਰ 22 ਮਈ ( ਸੁਖਵਿੰਦਰ ਸੋਹਲ)

ਬਸਪਾ ਨੇ ਰਾਜਪਾਲ ਪੰਜਾਬ ਦੇ ਨਾ ਭੇਜਿਆ ਮੰਗ ਪੱਤਰ ਦਿੱਤੀ ਸਘੰਰਸ਼ ਦੀ ਚੇਤਾਵਨੀ ਬਸਪਾ ਪੰਜਾਬ ਵੱਲੋਂ ਅੱਜ ਪੂਰੇ ਪੰਜਾਬ ਅੰਦਰ ਕਰੋਨਾ ਮਹਾਂਮਾਰੀ ਕਾਰਨ ਬੰਦ ਦੋਰਾਨ ਪ੍ਸਾਸ਼ਨਿਕ ਸਮਾਜਿਕ ਅਤੇ ਆਰਥਿਕ ਤੌਰ ‘ਤੇ ਸਰਕਾਰ ਦੇ ਫੇਲ ਹੋਣ ਦੇ ਮੁੱਦੇ ਨੂੰ ਲੈ ਕੇ ਸਬ ਡਵੀਜ਼ਨ ਪੱਧਰ ‘ਤੇ ਮਾਨਯੋਗ ਰਾਜਪਾਲ ਦੇ ਨਾ ਤੇ ਮੰਗ ਪੱਤਰ ਭੇਜੇ ਗਏ ਇਸੇ ਲੜੀ ਤਹਿਤ ਸਥਾਨਕ SDM ਨਕੋਦਰ ਨੂੰ ਬਸਪਾ ਆਗੂਆਂ ਦਾ ਵਫਦ ਦੇਵ ਰਾਜ ਸੁੰਮਨ ਜੀ ਦੀ ਅਗਵਾਈ ਵਿੱਚ ਮੰਗ ਪੱਤਰ ਦੇਣ ਪੁੱਜੇ ਇਸ ਵਫ਼ਦ ਵਿੱਚ ਵਿਸ਼ੇਸ ਤੌਰ ਬਸਪਾ ਪੰਜਾਬ ਦੇ ਜਨਰਲ ਸਕੱਤਰ ਗੁਰਮੇਲ ਚੁੰਬਰ ਜੋਨ ਇੰਨਚਾਰਜ ਜਗਦੀਸ਼ ਸੇਰਪੁਰੀ ਜਿਲਾ ਇੰਨਚਾਰਜ ਡਾਂ ਦਵਿੰਦਰ ਜੱਖੂ ਜੀ ਵਿਸ਼ੇਸ ਤੌਰ ਪਹੁੰਚੇ ਇਸ ਮੰਗ ਪੱਤਰ ਸਬੰਧੀ ਜਾਣਕਾਰੀ ਦਿੰਦਿਆਂ ਜਗਦੀਸ਼ ਸੇਰਪੁਰੀ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਲੋਕਡਾਊਨ ਦੇ ਜੋ ਫਰਜ ਆਮ ਲੋਕਾਂ ਪ੍ਰਤੀ ਪੰਜਾਬ ਅਤੇ ਕੇਂਦਰ ਸਰਕਾਰ ਦਾ ਬਣਦਾ ਸੀ ਉਸ ਵਿੱਚ ਉਹ ਫੇਲ ਸਾਬਤ ਹੋਈਆਂ 60 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਰਾਹਤ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲੀ ਇਸ ਮੌਕੇ ਮਲਕੀਤ ਚੁੰਬਰ ਨੇ ਕਿਹਾ ਕਿ ਸਰਕਾਰਾਂ ਦੀ ਜੁਮੇਵਾਰੀ ਹੁੰਦੀ ਹੈ ਕਿ ਕੁਦਰਤੀ ਆਫਤ ਸਮੇ ਆਮ ਲੋਕਾਂ ਦੀ ਰੋਟੀ ਕਪੜਾ ਸਿਹਤ ਸਹੂਲਤਾਂ ਦਾ ਪ੍ਰਬੰਧ ਕਰੇ ਪਰ ਕੇਦਰ ਅਤੇ ਪੰਜਾਬ ਸਰਕਾਰਾਂ ਹਰ ਫਰੰਟ ਉੱਤੇ ਫੇਲ ਸਾਬਤ ਹੋਈਆਂ ਇਸ ਨਾਲ ਗਰੀਬ ਅਤੇ ਮਿਡਲ ਕਲਾਸ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਪਰ ਉਨ੍ਹਾਂ ਲਈ ਸਰਕਾਰ ਨੇ ਅਜੇ ਤੱਕ ਕੋਈ ਵੀ ਪੈਕੇਜ ਦਾ ਐਲਾਨ ਨਹੀਂ ਕੀਤਾ ਸਭ ਤੋਂ ਵੱਡੀ ਸਮੱਸਿਆ ਦੇ ਸਮੇਂ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਣੀ ਵੰਡ ਤੇ ਸਰਕਾਰੀ ਸਕੀਮਾਂ ਦਾ ਕਾਂਗਰਸੀ ਕਰਨ ਦੀ ਰਹੀ ਜਿਸ ਕਾਰਨ ਆਮ ਲੋਕਾਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ ਬਸਪਾ ਆਗੂਆਂ ਨੇ ਕਿਹਾ ਕਿ ਜੇ ਕਰ ਇਹ ਹਲਾਤ ਰਹੇ ਤਾਂ ਨੀਲੇ ਕਾਰਡ ਬਹਾਲ ਨਾ ਕੀਤੇ ਗਏ ਤਾਂ ਮਜਬੂਰਨ ਬਸਪਾ ਨੂੰ ਸੜਕਾਂ ਉਤੇ ਉਤਰਨਾ ਪਵੇਗਾ ਇਸ ਦੀ ਜੁਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਉਹਨਾਂ ਕਿਹਾ ਹੈ ਕਿ ਰੇੜੀ ਫੜੀ ਰਿਕਸ਼ਾ ਆਟੋ ਵਾਲਿਆਂ ਅਤੇ ਟੈਕਸੀ ਚਾਲਕਾਂ ਛੋਟੇ ਦੁਕਾਨਦਾਰਾਂ ਗਰੀਬਾਂ ਮਜਦੂਰਾਂ ਅਤੇ ਲੌੜਵੰਦਾ ਦੇ ਰਜਿਸਟੇਰਸਨ ਕਰਕੇ ਉਨ੍ਹਾਂ ਦੇ ਖਾਤੇ ਵਿੱਚ 10000 ਹਜ਼ਾਰ ਰੁਪਏ ਪ੍ਰਤੀ ਮਹੀਨਾ ਪਾਇਆ ਜਾਵੇ ਅਤੇ ਲੋਕਾਂ ਦੇ ਬਿਜਲੀ ਬਿੱਲ ਅਤੇ ਬੱਚਿਆਂ ਦੇ ਸਕੂਲਾਂ ਦੀਆਂ ਫੀਸਾਂ ਮਾਫ ਕੀਤੀਆਂ ਜਾਣ ਉਹਨਾਂ ਅੱਗੇ ਕਿਹਾ ਕਿ ਸਰਕਾਰ ਨੌਜਵਾਨਾਂ ਵਿਦਿਆਰਥੀਆਂ ਅਤੇ ਪਰਵਾਸੀ ਮਜ਼ਦੂਰਾਂ ਦੇ ਵਿਗੜਦੇ ਲਾਅ ਅੈਡ ਅਾਡਰ ਤੇ ਤੁਰੰਤ ਧਿਆਨ ਦੇਵੇ ਬਸਪਾ ਪੁਲਿਸਆ ਧੱਕੇ ਸਾਹੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਬਸਪਾ ਸਰਕਾਰ ਨੂੰ ਚਿਤਾਵਨੀ ਦਿੰਦੀ ਹੈ ਕਿ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਸਮਝ ਕੇ ਤੁਰੰਤ ਰਾਹਤ ਦੇਣ ਦਾ ਕੰਮ ਕਰੇ ਨਹੀ ਬਹੁਜਨ ਸਮਾਜ ਪਾਰਟੀ ਸੰਘਰਸ਼ ਕਰੇਗੀ ਇਸ ਮੌਕੇ ਸੁਖਵਿੰਦਰ ਗੜਵਾਲ ਰਾਮਦਾਸ ਸਰਪੰਚ ਮਾਉਵਾਲ ਜਗਦੀਸ਼ ਕਲੇਰ ਹਰਮੇਸ਼ ਬੰਗੜ ਹੰਸ ਰਾਜ ਸਿੱਧੂ ਦਲਵੀਰ MC ਬਿਲਗਾ ਹੁਸਨ ਲਾਲ ਮੰਗਤ ਸਿੰਘ ਮੈਟੀ ਸਤਪਾਲ ਸੰਮਤੀ ਮੈਂਬਰ ਕੁਲਵਿੰਦਰ ਸੁੰਮਨ ਰਵੀ ਮਹੇਰਾ ਨਕੋਦਰ ਹਾਜ਼ਰ ਸਨ

Leave a Reply

Your email address will not be published. Required fields are marked *