RNI NEWS-ਕਰੋਨਾ ਵੀ ਸਰਕਾਰਾਂ ਦੇ ਹਿਸਾਬ ਨਾਲ ਚੱਲਦਾ ਹੈ – ਮਲਕੀਤ ਚੁੰਬਰ
RNI NEWS-ਕਰੋਨਾ ਵੀ ਸਰਕਾਰਾਂ ਦੇ ਹਿਸਾਬ ਨਾਲ ਚੱਲਦਾ ਹੈ – ਮਲਕੀਤ ਚੁੰਬਰ
ਨਕੋਦਰ – ਸੁਖਵਿੰਦਰ ਸੋਹਲ
ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਕਿ ਸਰਕਾਰ ਵੱਲੋਂ ਕਰੋਨਾ ਦਾ ਡਰ ਦਿਖਾ ਕੇ ਆਮ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਕੰਮਕਾਰ ਤਾਂ ਪਹਿਲਾਂ ਹੀ ਨਹੀਂ ਹਨ ਉਪਰੋਂ ਅਸਮਾਨ ਨੂੰ ਛੂਹ ਰਹੀ ਮੰਹਿਗਾਈ ਦੇ ਚੱਲਦਿਆਂ ਸਰਕਾਰ ਵੱਲੋਂ ਬੱਚਿਆਂ ਦੀਆਂ ਕਿਤਾਬਾਂ ਦੇ ਵਿਧਾਏ ਰੇਟਾਂ ਨੇ ਮਾਪਿਆਂ ਲਈ ਬਹੁਤ ਮੁਸ਼ਕਲ ਖੜੀ ਕਰ ਦਿੱਤੀ ਹੈ ਸਰਕਾਰਾਂ ਵੱਲੋਂ ਕਰੋਨਾ ਦਾ ਡਰ ਦਿਖਾ ਕੇ ਲੋਕਾਂ ਦੇ ਮੋਟੇ ਮੋਟੇ ਚਲਾਨ ਕੱਟੇ ਜਾ ਰਹੇ ਹਨ 3 ਰੁਪਏ ਦਾ ਮਾਸਕ ਦੇਣ ਦੀ ਵਿਜਾਏ ਇੱਕ ਹਜ਼ਾਰ ਦਾ ਚਲਾਨ ਕਰਨਾ ਕਿੰਨਾ ਸਹੀ ਹੈ ਪੰਜਾਬ ਅੰਦਰ ਐਮ ਸੀ ਚੋਣਾਂ ਦੌਰਾਨ ਕਰੋਨਾ ਕਿਤੇ ਨਜਰ ਨਹੀਂ ਆਇਆਂ ਵੋਟਾਂ ਖ਼ਤਮ ਹੁੰਦੇ ਹੀ ਕਰੋਨਾ ਆ ਗਿਆ 2022 ਵਿੱਚ ਵਿਧਾਨ ਚੋਣਾਂ ਕਰਵਾਉਣ ਲਈ ਕਰੋਨਾ ਪੰਜਾਬ ਵਿੱਚੋਂ ਬਾਹਰ ਚੱਲਾ ਜਾਵੇਗਾ ਕਿਉਂਕਿ ਉਸ ਵੱਖਤ ਲੋਕਾਂ ਵੱਲੋਂ 2017 ਵਿੱਚ ਲੋਕਾਂ ਨਾਲ ਵਾਅਦੇ ਕਰਕੇ ਬਣੀ ਸਰਕਾਰ ਨੂੰ ਸੁਆਲ ਕਰਨ ਗੇ ਤਾਂ ਇਹਨਾਂ ਕੋਲ ਕਰੋਨਾ ਦਾ ਬਹਾਨਾ ਹੋਵੇਗਾ 2022 ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਬਜਟ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕਦੇ ਇਸ ਕਰੋਨਾ ਦਾ ਡਰ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ ਫਿਰ ਲੋਕਾਂ ਕੋਲੋਂ 2022 ਵਿੱਚ ਦੁਆਰਾ ਮੌਕਾ ਮੰਗਿਆ ਜਾਵੇਗਾ ਕੀਤੇ ਵਾਅਦੇ ਪੂਰੇ ਕਰਨ ਲਈ ਇਸ ਵੇਲੇ ਅਸਮ ਅਤੇ ਕਲੱਕਤਾ ਵਿੱਚ ਕਰੋਨਾ ਨਹੀਂ ਜਾਵੇਗਾ ਕਿਉਂਕਿ ਉਥੇ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਲੱਖਾਂ ਲੋਕਾਂ ਦਾ ਇਕੱਠ ਕਰ ਕੇ ਰੈਲੀਆਂ ਕਰਨੀਆਂ ਹੁੰਦੀਆਂ ਹਨ ਸਰਕਾਰ ਬਣਦੇ ਹੀ ਉਹਨਾਂ ਲੋਕਾਂ ਨੂੰ ਕਰੋਨਾ ਦਾ ਡਰ ਦਿਖਾਕੇ ਘਰਾਂ ਅੰਦਰ ਡੱਕਿਆ ਜਾਵੇਗਾ ਜਦੋਂ ਕਿਸੇ ਸੂਬੇ ਅੰਦਰ ਚੋਣਾਂ ਹੁੰਦੀਆਂ ਹਨ ਉਥੇ ਕਰੋਨਾ ਨਹੀਂ ਜਾਂਦਾ ਕਰੋਨਾ ਵੀ ਸਰਕਾਰਾਂ ਦੇ ਹਿਸਾਬ ਨਾਲ ਚੱਲਦਾ ਹੈ ਕਿਤੇ ਕਰੋਨਾ ਰਾਤ ਨੂੰ ਆਉਂਦਾ ਹੈ ਕਿਤੇ ਚੋਣਾਂ ਲੰਘ ਜਾਣ ਤੇ ਸਿਆਸੀ ਲੋਕਾਂ ਨੂੰ ਕਰੋਨਾ ਕੁਝ ਨਹੀਂ ਕਹਿੰਦਾ ਕਿਉਂਕਿ ਉਹ ਲੱਖਾਂ ਲੋਕਾਂ ਦਾ ਇੱਕਠ ਕਰ ਸਕਦੇ ਹਨ ਕਰੋਨਾ ਸਿਰਫ ਗਰੀਬ ਤੋਂ ਫੈਲਦਾ ਹੈ ਜੋ ਹਰ ਰੋਜ਼ ਦੀ ਰੋਜੀ ਰੋਟੀ ਲਈ ਧੱਕੇ ਖਾਣ ਲਈ ਮਜਬੂਰ ਹਨ ਲੱਕ ਤੋੜਵੀਂ ਮੰਹਿਗਾਈ ਨੇ ਗਰੀਬਾਂ ਦਾ ਜੀਣਾ ਪਹਿਲਾਂ ਹੀ ਮਹਾਲ ਕੀਤਾ ਹੋਇਆ ਵਿਪਾਰੀ ਦੁਕਾਨ ਰੇੜੀ ਵਾਲੇ ਮਜ਼ਦੂਰ ਅਤੇ ਹਰ ਵਰਗ ਦੇ ਲੋਕਾਂ ਨੂੰ ਹੁਣ ਕਰੋਨਾ ਦੇ ਚੱਲਦਿਆਂ ਭੁੱਖੇ ਮਰਨ ਲਈ ਮਜਬੂਰ ਹੋਣਾ ਪਵੇਗਾ