RNI NEWS :- ਕਾਰਜਕਾਰੀ ਇੰਜੀਨੀਅਰ ਮੰਡਲ ਨੰ.2 ਜਲ ਸਪਲਾਈ ਅਤੇ ਸੈਨੀਟੇਸ਼ਨ ਨਾਲ ਮੀਟਿੰਗ ਰਹੀ ਬੇ-ਸਿਟਾ 


RNI NEWS :- ਕਾਰਜਕਾਰੀ ਇੰਜੀਨੀਅਰ ਮੰਡਲ ਨੰ.2 ਜਲ ਸਪਲਾਈ ਅਤੇ ਸੈਨੀਟੇਸ਼ਨ ਨਾਲ ਮੀਟਿੰਗ ਰਹੀ ਬੇ-ਸਿਟਾ 

ਸਾਹਕੋਟ 9 ਅਕਤੂਬਰ :- ਸਾਬੀ ਸ਼ਾਹਕੋਟ ਬਿਊਰੋ ਦੁਆਬਾ

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ:ਨੰ.26 ਜਿਲ੍ਹਾ ਜਲੰਧਰ ਦੇ ਪ੍ਰਧਾਨ ਪ੍ਰਤਾਪ ਸਿੰਘ ਸੰਧੂ, ਜਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਹੁੰਦਲ,ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸੀਰਾ ਨੇ ਦੱਸਿਆ ਕਿ ਜਥੇਬੰਦੀਆਂ ਦੇ ਫੈਸਲੇ ਉਪਰੰਤ 11 ਅਕਤੂਬਰ 2019 ਨੂੰ ਨਿਗਰਾਨ ਇੰਜੀਨੀਅਰ ਹਲਕਾ ਜਲੰਧਰ ਦੇ ਦਫਤਰ ਦਾ ਘਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਨਿਗਰਾਨ ਇੰਜੀਨੀਅਰ ਹਲਕਾ ਜਲੰਧਰ ਵੱਲੋਂ ਜਥੇਬੰਦੀ ਦੀਆਂ ਮੰਗਾਂ ਤੇ ਧਿਆਨ ਦਿੱਦਿਆ ਕਾਰਜਕਾਰੀ ਇੰਜੀਨੀਅਰ ਮੰਡਲ ਨੰ.2 ਨੂੰ ਜਥੇਬੰਦੀ ਦੀਆਂ ਮੰਗਾਂ ਦਾ ਹੱਲ ਕਰਨ ਲਈ ਹਦਾਇਤ ਕੀਤੀ ਗਈ ਸੀ। ਕਿ ਜਥੇਬੰਦੀ ਨੂੰ ਸਮਾਂ ਦੇਕੇ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ।ਜਿਸ ਤੇ ਕਾਰਜਕਾਰੀ ਇੰਜੀਨੀਅਰ ਮੰਡਲ ਨੰ.2 ਵੱਲੋਂ ਜਥੇਬੰਦੀ ਨੂੰ ਲਿਖਤੀ ਮੀਟਿੰਗ ਦਾ ਸਮਾਂ 9 ਅਕਤੂਬਰ 2019 ਨੂੰ ਸਾਮ ਦੇ 3 ਵੱਜੇ ਦਾ ਦਿੱਤਾ ਗਿਆ ਸੀ ਉਨ੍ਹਾਂ ਕਿਹਾ ਕਿ ਮੀਟਿੰਗ ਉਪਰੰਤ ਵਰਕਰਾਂ ਦੇ ਮਸਲੇ ਕਾਰਜਕਾਰੀ ਇੰਜੀਨੀਅਰ ਅਗੇ ਰਖੇ ਗਏ ਲੇਕਿਨ ਕਾਰਜਕਾਰੀ ਇੰਜੀਨੀਅਰ ਮੰਡਲ.2 ਵੱਲੋਂ ਜਥੇਬੰਦੀ ਦੀ ਕਿਸੇ ਵੀ ਮੰਗ ਤੇ ਹਾ ਪੱਖੀ ਹੂਗਾਰਾ ਨਹੀਂ ਦਿੱਤਾ ਗਿਆ ਜਿਸ ਤੇ ਜਥੇਬੰਦੀ ਨੇ ਨਿਰਾਸ਼ਾ ਜਹਿਰ ਕਰਦਿਆਂ ਮੀਟਿੰਗ ਦਾ ਬਾਈ ਕਾਟ ਕਰ ਦਿੱਤਾ ਗਿਆ।ਉਸ ਤੋ ਬਾਅਦ ਆਗੂਆਂ ਨੇ ਮੋਕੇ ਤੇ ਫੈਸਲਾ ਲੈਣ ਉਪਰੰਤ ਕਿਹਾ ਜਥੇਬੰਦੀ ਬੇਹਦ ਨਾਰਾਜ ਹੈ। ਕਿਉਂਕਿ ਕਿਰਤ ਕਨੂੰਨ ਤੇ ਐਕਟ 1948 ਦੀਆਂ ਸਰੇਆਮ ਧਜੀਆਂ ਉਡਾਇਆ ਜਾ ਰਹੀਆਂ ਹਨ ਵਰਕਰਾਂ ਦੇ ਦੱਸ-ਦੱਸ ਸਾਲਾਂ ਤੋਂ ਕੰਮ ਕਰਦੇ ਕਾਮਿਆਂ ਦੇ ਟੈਡਰ ਲਾਕੇ ਰੋਜਗਾਰ ਖਤਮ ਕਰਨ ਦੀ ਯੋਜਨਾ ਬਣਾਈ ਜਾ ਰਹੀ।ਜਿਸ ਦੇ ਰੋਸ ਵਜੋਂ 11 ਅਕਤੂਬਰ 2019 ਨੂੰ ਕਾਰਜਕਾਰੀ ਇੰਜੀਨੀਅਰ ਮੰਡਲ ਨੰ.2 ਦੇ ਦਫਤਰ ਦਾ ਘਰਾਓ ਪਰਿਵਾਰ ਤੇ ਬੱਚਿਆਂ ਸਮੇਤ ਕੀਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਫੇਰ ਵੀ ਮੰਗਾਂ ਦਾ ਨਿਪਟਾਰਾ ਨਾ ਹੋਇਆ ਤਾਂ ਕਾਰਜਕਾਰੀ ਇੰਜੀਨੀਅਰ ਮੰਡਲ ਨੰ.2 ਦੇ ਰਿਹਾਇਸ਼ ਦਾ ਘਰਾਓ ਕਰਨ ਉਪਰੰਤ ਲਗਾਤਾਰ ਮੋਰਚਾ ਲਾਇਆ ਜਾਵੇਗਾ।ਸੰਘਰਸ਼ ਦੋਰਾਨ ਨਿਕਲਣ ਵਾਲੇ ਨਤੀਜਿਆਂ ਦੀ ਪੂਰੀ ਜੁਮੇਵਾਰੀ ਕਾਰਜਕਾਰੀ ਇੰਜੀਨੀਅਰ ਮੰਡਲ ਨੰ.2 ਦੀ ਹੋਵੇਗੀ ਇਸ ਮੋਕੇ ਮੀਤ ਪ੍ਰਧਾਨ ਸੁੱਚਾ ਸਿੰਘ,ਜੁਆਇੰਟ ਸਕੱਤਰ ਜਗਦੀਸ਼ ਰਾਮ ਭੋਗਪੁਰ,ਸੀਨੀਅਰ ਮੈਬਰ ਸਿੰਦਰਪਾਲ ਸੰਧੂ, ਰੋਸਨ ਲਾਲ ਨੂਰਮਹਿਲ ਆਦਿ ਸਾਮਲ ਹੋਏ

Leave a Reply

Your email address will not be published. Required fields are marked *