RNI NEWS :- ਕਾਲਾ ਬਾਹੀਆ ਚ 700 ਬੋਰੇ ਸਰਕਾਰੀ ਕਣਕ ਵੰਡੀ ਗਈ

RNI NEWS :- ਕਾਲਾ ਬਾਹੀਆ ਚ 700 ਬੋਰੇ ਸਰਕਾਰੀ ਕਣਕ ਵੰਡੀ ਗਈ

ਜਲੰਧਰ 22 ਅਗਸਤ (ਜਸਵਿੰਦਰ ਬੱਲ)

ਹਲਕਾ ਕਰਤਾਰਪੁਰ ਦੇ ਪਿੰਡ ਕਾਲਾ ਬਾਹੀਆ ਵਿਖੇ ਫ਼ੂਡ ਸਪਲਾਈ ਵਿਭਾਗ ਵੱਲੋਂ ਦੋ ਰੁਪਏ ਕਿੱਲੋ ਵਾਲੀ 700 ਬੋਰੇ ਸਰਕਾਰੀ ਕਣਕ ਲਾਭ ਪਾਤਰਾਂ ਨੂੰ ਵੰਡੀ ਗਈ।ਇਸ ਮੌਕੇ ਪਿੰਡ ਦੀ ਸਰਪੰਚ ਬੀਬੀ ਸੁਰਿੰਦਰ ਕੌਰ ਅਤੇ ਜੀ ਓ ਜੀ ਦਰਸ਼ਨ ਸਿੰਘ ਨੇ ਆਈ ਕਣਕ ਦੀ ਜਾਂਚ ਕੀਤੀ ਅਤੇ ਇਲੈਕਟ੍ਰਾਨਿਕ ਕੰਡੇ ਨਾਲ ਕਣਕ ਦੇ ਬੋਰੇ ਦਾ ਭਾਰ ਚੈੱਕ ਕੀਤਾ ਜੋ 30 ਕਿਲੋ ਕਣਕ ਪੂਰੀ ਅਤੇ700 ਬੋਰੇ ਦੀ ਰਾਹਦਾਰੀ ਮਹਿਕਮੇ ਦੇ ਮੁਲਾਜ਼ਮਾਂ ਕੋਲ਼ ਸੀ ਅਤੇ ਇਲੈਕਟ੍ਰਾਨਿਕ ਮਸ਼ੀਨ ਨਾਲ ਪਰਚੀ ਕੱਟ ਕੇ ਪਾਰਦਰਸ਼ੀ ਨਾਲ ਕਣਕ ਵੰਡਣ ਲਈ ਕਿਹਾ ਗਿਆ ।ਇਸ ਮੌਕੇ ਮਹਿਕਮੇ ਦੇ ਮੁਲਾਜ਼ਮਾਂ ਤੋਂ ਇਲਾਵਾ ਸਰਪੰਚ ਸੁਰਿੰਦਰ ਕੌਰ, ਪੰਚ ਰਵਿੰਦਰ ਪਾਲ ,ਪੰਚ ਸੰਤੋਖ ਰਾਮ, ਪੰਚ ਮਾਸਟਰ ਚਰਨਾਂ ਰਾਮ, ਸੰਦੀਪ ਸਿੰਘ ਬੁੱਟਰ, ਆਂਗਣਵਾੜੀ ਵਰਕਰ ਕਮਲੇਸ਼,ਚੌਂਕੀਦਾਰ ਠਾਕਰ ਦਾਸ ,ਹਰਭਜਨ ਕੌਰ ਅਤੇ ਡਿਪੂ ਹੋਲਡਰ ਸੁੱਖੇ ਵੱਲੋਂ ਲਾਭਪਾਤਰੀਆਂ ਨੂੰ ਕਣਕ ਵੰਡੀ ਗਈ।

Leave a Reply

Your email address will not be published. Required fields are marked *