RNI NEWS :- ਕਿਸ਼ਨਗੜ੍ਹ ਵਿੱਚ ਸ਼ਾਂਤਮਈ ਧਰਨਾ ਦੇਰ ਸ਼ਾਮ ਤੱਕ ਰਿਹਾ ਜਾਰੀ

RNI NEWS :- ਕਿਸ਼ਨਗੜ੍ਹ ਵਿੱਚ ਸ਼ਾਂਤਮਈ ਧਰਨਾ ਦੇਰ ਸ਼ਾਮ ਤੱਕ ਰਿਹਾ ਜਾਰੀ

ਜਲੰਧਰ 13 ਅਗਸਤ (ਜਸਵਿੰਦਰ ਬੱਲ ) 

ਪਿੱਛਲੇ ਦਿਨੀ ਦਿਲੀ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 600 ਸਾਲਾ ਪੁਰਾਣਾ ਮੰਦਿਰ ਨੂੰ ਗਿਰਾਓਣ ਕਾਰਣ ਪੂਰੇ ਪੰਜਾਬ ਵਿੱਚ ਧਰਨੇ ਪ੍ਰਦਸ਼ਨ ਕੀਤੇ ਜਾ ਰਹੇ ਸਨ ਇਸੇ ਲੜ੍ਹੀ ਤਹਿਤ ਜਲੰਧਰ ਪਠਾਨਕੋਟ ਰੋਡ ਤੇ ਕਿਸ਼ਨਗੜ੍ਹ ਵਿਖੇ ਧਰਨਾ ਪ੍ਰਦਸ਼ਨ ਕੀਤਾ ਗਿਆ ਜੋ ਸਵੇਰੇ ਅੱਠ ਵਜੇ ਤੋਂ ਸ਼ਾਮ ਸੱਤ ਵਜੇ ਤੱਕ ਨਿਰਵਿਗਣ ਜਾਰੀ ਰਿਹਾ।ਇਹ ਧਰਨਾ ਸੁੱਖਦੇਵ ਸੁੱਖੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਯੂਥ ਫ਼ੰਡਰੇਸ਼ਨ ਬੱਲ, ਪ੍ਰਿੰਸੀਪਲ ਪਰਮਜੀਤ ਜੱਸਲ,ਰੋਸ਼ਨ ਲਾਲ ,ਸੰਸਾਰ ਚੰਦ ਬਿਆਸ ਪਿੰਡ, ਸਰਪੰਚ ਸੰਜੀਵ ਰੋਕੀ ,ਸਰਪੰਚ ਗੁਰਬਕਸ਼ ਕਿਸ਼ਨਗੜ੍ਹ, ਸਰਪੰਚ ਸੁਰਿੰਦਰ ਬੰਗੜ ਕਰਾੜੀ,ਸਰਪੰਚ ਮੰਗਾ ਕਾਹਨਪੁਰ, ਰਣਜੀਤ ਸਾਬੀ ਪ੍ਰਧਾਨ ਅੰਬੇਡਕਰ ਯੂਥ ਫ਼ੰਡਰੇਸ਼ਨ,ਪ੍ਰਧਾਨ ਸ਼ਾਦੀ ਲਾਲ ਬੱਲ, ਬਲਵਿੰਦਰ ਬੁੱਗਾ ਪ੍ਰਧਾਨ ਅੰਬੇਡਕਰ ਸੈਨਾ ਪੰਜਾਬ, ਮਾਸਟਰ ਬਲਬੀਰ ਕੁਮਾਰ,ਮੇਜ਼ਰ ਦੋਲੀਕੇ ਅਤੇ ਜਸਵਿੰਦਰ ਬੱਲ ਸਾਬਕਾ ਬਲਾਕ ਸੰਮਤੀ ਮੈਂਬਰ ਬੱਲਾਂ ਦੀ ਦੇਖ ਰੇਖ ਹੇਠ ਸ਼ਾਂਤਮਈ ਧਰਨਾ ਪ੍ਰਦਸ਼ਨ ਕੀਤਾ ਗਿਆ।ਜਿਸ ਵਿੱਚ ਵੱਖ ਵੱਖ ਪਿੰਡਾਂ ਤੋਂ ਸ਼੍ਰੀ ਗੁਰੂ ਰਵਿਦਾਸ ਜੀ ਅਤੇ ਡਾ. ਭੀਮ ਰਾਓ ਅੰਬੇਡਕਰ ਸੇਵਾਵਾਂ ,ਇਲਾਕੇ ਦੀਆਂ ਪੰਚਾਇਤਾਂ ਅਤੇ ਇਲਾਕੇ ਦੀਆਂ ਸੰਗਤਾਂ ਜਿਨ੍ਹਾਂ ਵਿੱਚ ਔਰਤਾਂ ,ਮਾਰਦਾ ਅਤੇ ਨੌਜਵਾਨਾਂ ਨੇ ਨਰਿੰਦਰ ਮੋਦੀ ਅਤੇ ਅਰਵਿਦ ਕੇਜਰੀਵਾਲ ਖਿਲਾਫ਼ ਜਮ ਕੇ ਨਾਹਰੇਬਾਜ਼ੀ ਕੀਤੀ।ਇਸ ਧਰਨੇ ਪ੍ਰਦਰਸ਼ਨ ਵਿਚ ਸੰਤ ਬਾਬਾ ਨਿਰਮਲ ਦਾਸ ਬਾਬੇ ਜੋਡ਼ੇ ਰਾਏਪੁਰ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਜੀ ਸਾਧੂ ਸੰਪਰਦਾਇ ਪੰਜਾਬ, ਸੰਤ ਸੁਰਿੰਦਰ ਦਾਸ ਬਾਬਾ ਸ਼੍ਰੀ ਗੁਰੂ ਰਵਿਦਾਸ ਜੀ ਪ੍ਰਚਾਰ ਅਸਥਾਨ ਕਾਹਨਪੁਰ,ਸੰਤ ਲੇਖ ਰਾਜ ਨੂਰਪੁਰ ਡੇਰਾ ਸੱਚ ਖੰਡ ਬੱਲਾਂ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਤੋਂ ਸ਼੍ਰੀ ਪਵਨ ਕੁਮਾਰ ਟੀਨੂੰ ਵਿਧਾਇਕ ਆਦਮਪੁਰ, ਚੌਧਰੀ ਸੁਰਿੰਦਰ ਸਿੰਘ ਵਿਧਾਇਕ ਕਰਤਾਰਪੁਰ, ਸ਼੍ਰੀ ਬਲਵਿੰਦਰ ਕੁਮਾਰ ਬਾਸਪਾ ਆਗੂ ਨੇ ਧਰਨਾ ਕਾਰੀਆ ਨੂੰ ਸੰਬੋਧਨ ਕੀਤਾ ।ਇਸ ਧਰਨੇ ਪ੍ਰਦਸ਼ਨ ਦੋਰਾਨ ਪ੍ਰਸ਼ਾਸਨ ਵੱਲੋਂ ਸ.ਪ੍ਰਗਣ ਸਿੰਘ ਤਹਿਸੀਲਦਾਰ ਆਦਮਪੁਰ ਨੇ ਕਿਸ਼ਨਗੜ੍ਹ ਪੁੱਜ ਕੇ ਧਰਨਾ ਕਾਰੀਆ ਪਾਸੋ ਮੰਗ ਪੱਤਰ ਹਾਸਲ ਕੀਤਾ ਅਤੇ ਡੀ ਐਸ ਪੀ ਸੁਰਿੰਦਰ ਪਾਲ ਧੋਗੜੀ, ਡੀ ਐਸ ਪੀ ਹਰਲੀਨ ਸਿੰਘ ਦੀ ਹਾਜ਼ਰੀ ਵਿੱਚ ਪੁਤਲਾ ਫੂਕ ਕੇ ਧਰਨਾ ਸਮਾਪਤ ਕੀਤਾ ਗਿਆ ਅਤੇ ਸ਼੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜ ਦਾ ਮੰਦਰ ਦੋਵਾਰਾ ਬਨਾਉਣ ਲਈ ਮੰਗ ਕੀਤੀ।ਇਸ ਮੌਕੇ ਜਸਵਿੰਦਰ ਬੱਲ ਵਲੋਂ ਆਇਆ ਸੰਗਤਾਂ ,ਸਿੱਖ ਜਥੇਬੰਦੀਆਂ, ਮੁਸਲਿਮ ਜਥੇਬੰਦੀਆਂ ਅਤੇ ਵੱਖ ਵੱਖ ਪਿੰਡਾਂ ਤੋਂ ਆਈ ਸੰਗਤ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *