RNI NEWS-ਕਿਸਾਨਾਂ ਮੁੱਖ ਬਸਪਾ ਵੱਲ ਨੂੰ ਮੌੜ ਨਹੀ ਪੈਣੀ ਖੁਦਕੁਸ਼ੀਆਂ ਦੀ ਲੋੜ – ਮਲਕੀਤ ਚੁੰਬਰ


RNI NEWS-ਕਿਸਾਨਾਂ ਮੁੱਖ ਬਸਪਾ ਵੱਲ ਨੂੰ ਮੌੜ ਨਹੀ ਪੈਣੀ ਖੁਦਕੁਸ਼ੀਆਂ ਦੀ ਲੋੜ – ਮਲਕੀਤ ਚੁੰਬਰ

ਨਕੋਦਰ 16 ਸਤੰਬਰ – ਸੁਖਵਿੰਦਰ ਸੋਹਲ

ਪਿਛਲੇ ਕੁਝ ਮਹੀਨਿਆਂ ਤੋਂ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਪੂਰੇ ਦੇਸ਼ ਵਿੱਚ ਸੰਘਰਸ ਕਰਦਿਆਂ ਕਿਸਾਨੀ ਨਾਲ ਸਬੰਧਤ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਹੜੀ ਕਾਂਗਰਸ ਕਿਸਾਨ ਹਿਤੈਸ਼ੀ ਹੋਣ ਦਾ ਰੋਲਾ ਪਾ ਰਹੀ ਸੀ ਉਸ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਮੀਟਿੰਗ ਵਿੱਚ ਸ਼ਾਮਲ ਹੋ ਕੇ ਸਮਰਥਨ ਕਰਨ ਦਾ ਭਾਰਤ ਸਰਕਾਰ ਦੇ ਰਾਜ ਮੰਤਰੀ ਨੇ ਕੱਲ ਲੋਕ ਸਭਾ ਵਿੱਚ ਕੱਚਾ ਚਿੱਠਾ ਖੋਲ ਕੇ ਰੱਖ ਦਿੱਤਾ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਹਿਲਾਂ ਤੋਂ ਹੀ ਬਿੱਲ ਦੇ ਹੱਕ ਵਿੱਚ ਮੀਡੀਆ ਵਿੱਚ ਆ ਕੇ ਕਹਿੰਦੇ ਰਹੇ ਕਿ ਇਹ ਬਿੱਲ ਕਿਸਾਨਾਂ ਦੇ ਹਿੱਤਾਂ ਵਿੱਚ ਹੈ ਇਹ ਲੋਕ ਝੂਠ ਬੋਲ ਦੇ ਹਨ ਪਰ ਅੱਜ ਅਕਾਲੀ ਦਲ ਆਪ ਹੀ ਮਨ ਗਿਆ ਕਿ ਝੂਠ ਕੋਣ ਬੋਲ ਰਿਹਾ ਸੀ ਕਿਸਾਨ ਜਥੇਬੰਦੀਆਂ ਮਜਦੂਰ ਜਥੇਬੰਦੀਆਂ ਅਤੇ ਬਹੁਜਨ ਸਮਾਜ ਪਾਰਟੀ ਵੱਲੋ ਲਗਾਤਾਰ ਸੜਕਾਂ ਉੱਤੇ ਵਿਰੋਧ ਕੀਤਾ ਜਾ ਰਿਹਾ ਸੀ ਅੱਜ ਅਚਾਨਕ ਹੀ ਅਕਾਲੀ ਦਲ ਨੂੰ ਕਿਸਾਨਾਂ ਦੁੱਖ ਨਜ਼ਰ ਆ ਗਿਆ ਲੋਕ ਸਭਾ ਅੰਦਰ ਸੁਖਬੀਰ ਸਿੰਘ ਬਾਦਲ ਡਰਾਮਾ ਕਰਦੇ ਨਜ਼ਰ ਆਏ ਕਿ ਅਕਾਲੀ ਦਲ ਕੁਰਬਾਨੀਆਂ ਕਰਨ ਵਾਲੀ ਅਤੇ ਕਿਸਾਨਾਂ ਦੀ ਪਾਰਟੀ ਹੈ ਪਰ ਕਿਸਾਨਾਂ ਦੇ ਹਿੱਤ ਵਿੱਚ ਅਸਤੀਫਾ ਦੇਣ ਦੀ ਗੱਲ ਨਹੀਂ ਕਹੀ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁੰਮ ਹੋਏ ਸਰੂਪਾਂ ਦੀ ਦੋਸ਼ੀਆ ਨੂੰ ਬਣਦੀ ਸਜ਼ਾ ਦਿਵਾਉਣ ਲਈ ਸਿੱਖ ਸੰਗਤਾਂ ਅਤੇ ਪੱਤਰਕਾਰ ਵੀਰਾਂ ਉੱਤੇ ਗੁੰਡਾਗਰਦੀ ਉਹਨਾਂ ਦੀਆਂ ਦਸਤਾਰਾਂ ਅਤੇ ਸਿਰੀ ਸਾਹਿਬ ਨੂੰ ਉਤਾਰ ਕੇ ਪੈਰਾਂ ਵਿੱਚ ਰੋਲਿਆ ਗਿਆ ਜਿਹਨਾਂ ਦਾ ਕੰਮ ਸਿੱਖਾਂ ਦੇ ਮਾਨ ਸਨਮਾਨ ਵਿੱਚ ਖੜੇ ਹੋਣਾ ਚਾਹੀਦਾ ਸੀ ਉਹਨਾਂ ਨੇ ਹੀ ਸਿੱਖੀ ਨੂੰ ਪੈਰਾ ਵਿੱਚ ਰੋਲਿਆ ਇਹ ਤਾ ਹੀ ਹੋਇਆ ਕਿਉਂਕਿ ਸ੍ਰੋਮਣੀ ਕਮੇਟੀ ਬਾਦਲਾਂ ਦਾ ਹੱਥ ਠੋਕਾ ਬਣ ਕੇ ਰਹਿ ਗਈ ਹੈ ਅਸੀ ਇਸ ਘਟਨਾ ਦੀ ਜੋਰਦਾਰ ਨਿੰਦਾ ਕਰਦੇ ਹਾਂ ਜੁਮੇਵਾਰ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੂੰ ਅਪੀਲ ਹੈ ਕਿ ਅਕਾਲੀ ਭਾਜਪਾ ਕਾਂਗਰਸ ਦੇ ਚੱਕਰ ਵਿੱਚੋਂ ਬਾਹਰ ਨਿਕਲ ਕੇ ਬਹੁਜਨ ਸਮਾਜ ਪਾਰਟੀ ਦੀ ਇੱਕ ਵਾਰ ਸਰਕਾਰ ਬਣਾ ਲਓ ਖੁਦਕੁਸ਼ੀਆਂ ਦੀ ਲੋੜ ਨਹੀਂ ਪਵੇਗੀ ਇਸ ਮੌਕੇ ਉਨ੍ਹਾਂ ਦੇ ਨਾਲ ਰਾਮ ਸਰਪੰਚ ਮਾਉਵਾਲ ਸਤਨਾਮ ਕੰਦੋਲਾ ਬੱਬੂ ਬਾਠ ਰਵੀ ਪੰਡੋਰੀ ਮੰਗਤ ਸਿੰਘ ਮੈਟੀ ਡਾ ਬਿੱਟੂ ਸਿੱਧਵਾਂ ਮਨਜੀਤ ਸਿਧਵਾਂ ਵਿਜੈ ਮਡਾਸ .ਵਿਪਨ ਮੈਹਿਮੀ ਰਵੀ ਮਹੇਰਾ ਹਰਮੇਸ਼ ਬੰਗੜ ਜਗਦੀਸ਼ ਕਲੇਰ ਚਰਨਜੀਤ ਬਜੂਹੇ ਮਹਿੰਦਰ ਬਜੂਹੇ ਸਿੰਦਾ ਚਾਨੀਆਂ ਦੇਸ ਰਾਜ ਚਾਹਲ ਹਾਜ਼ਰ ਸਨ

Leave a Reply

Your email address will not be published. Required fields are marked *