RNI NEWS-ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਲਈ ਸਰਕਾਰ ਹੋਈ ਸਫ਼ਲ – ਮਲਕੀਤ ਚੁੰਬਰ


RNI NEWS-ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਲਈ ਸਰਕਾਰ ਹੋਈ ਸਫ਼ਲ – ਮਲਕੀਤ ਚੁੰਬਰ

ਨਕੋਦਰ- ਸੁਖਵਿੰਦਰ ਸੋਹਲ/ਰਵੀ ਸੱਭਰਵਾਲ 

26 ਜਨਵਰੀ ਦੇ ਟਰੈਕਟਰ ਮਾਰਚ ਨੂੰ ਬਦਨਾਮ ਕਰਨ ਲਈ ਸਰਕਾਰ ਹੋਈ ਸਫ਼ਲ ਸਰਕਾਰ ਦੀ ਸ਼ਹਿ ਤੋਂ ਬਿਨਾਂ ਲਾਲ ਕਿਲ੍ਹੇ ਤੱਕ ਕੋਈ ਪਹੁੰਚ ਨਹੀਂ ਸਕਦਾ ਉਹ ਵੀ 26 ਜਨਵਰੀ ਵਾਲੇ ਦਿਨ ਜਦੋਂ ਕਿ ਸਰਕਾਰ ਦਾਵੇ ਕਰਦੀ ਹੈ ਕਿ ਲਾਲ ਕਿਲ੍ਹੇ ਲਾਗੇ ਚਿੜੀ ਵੀ ਨਹੀਂ ਫੜਕ ਸਕਦੀ ਫਿਰ ਏਨਾ ਵੱਡਾ ਕਾਂਡ ਕਿਸ ਤਰ੍ਹਾਂ ਹੋ ਗਿਆ ਜਦੋਂ ਕਿ ਪਹਿਲਾਂ ਤੋਂ ਹੀ ਕੁੱਝ ਲੋਕਾਂ ਨੇ ਸਟੇਜ ਤੇ ਚੜ ਕੇ ਸਰਕਾਰ ਨੂੰ ਚਿਤਾਵਨੀ ਦੇ ਦਿੱਤੀ ਸੀ ਕਿ ਉਹ ਦਿੱਲੀ ਦੇ ਅੰਦਰ ਜਾਣਗੇ ਤਾਂ ਉਸ ਦਾ ਪੂਰਾ ਪੂਰਾ ਫਾਇਦਾ ਚੁੱਕ ਕੇ ਦਿੱਲੀ ਪੁਲਿਸ ਨੇ ਲੋਕਾਂ ਨੂੰ ਉਕਸਾਇਆ ਤਾਂ ਕਿ ਸਰਕਾਰ ਆਪਣੇ ਮਨਸੂਬਿਆਂ ਨੂੰ ਸਫ਼ਲ ਬਣਾ ਕੇ ਕਿਸਾਨ ਮਜ਼ਦੂਰ ਅੰਦੋਲਨ ਨੂੰ ਬਦਨਾਮ ਕਰ ਸਕੇ ਗੋਦੀ ਮੀਡੀਆ ਹੁਣ ਤੱਕ ਕਿਸਾਨਾਂ ਨੂੰ ਅੱਤਵਾਦੀ ਖਾਲਸਤਾਨੀ ਕਹਿ ਰਹੇ ਸਨ ਜਦੋਂ ਉਹ ਸ਼ਾਂਤਮਈ ਬੈਠੇ ਹੋਏ ਸੀ ਤਾਂ ਉਹ ਅੱਤਵਾਦੀ ਖਾਲਸਤਾਨੀ ਸੀ ਅੱਜ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਦਿੱਤੇ ਰੂਟ ਉਤੇ ਹੀ ਮਾਰਚ ਕੱਢਿਆ ਅਪੀਲ ਵੀ ਕਿਸਾਨ ਵੱਲੋਂ ਕੀਤੀ ਗਈ ਸੀ ਸ਼ਾਂਤਮਈ ਦੀ ਤਾਂ ਫਿਰ ਹੰੜਦੁੰਗ ਲਈ ਕਿਸਾਨ ਜੁਮੇਵਾਰ ਹੋ ਗਏ ਜੋ ਕੁੱਝ ਵੀ ਦਿੱਲੀ ਵਿਖੇ ਹੋਇਆ ਉਹ ਨਹੀਂ ਸੀ ਹੋਣਾ ਚਾਹੀਦਾ ਮੈਂ ਉਸ ਦੀ ਨਿੰਦਾ ਕਰਦਾ ਹਾਂ ਜੇਕਰ ਸਰਕਾਰ ਨੇ ਆਪਣੀ ਜ਼ੁਮੇਵਾਰੀ ਸਹੀ ਤਰੀਕੇ ਨਾਲ ਨਿਭਾਈ ਹੁੰਦੀ ਤਾਂ ਸ਼ਾਂਤਮਈ ਤਰੀਕੇ ਨਾਲ ਰੈਲੀ ਹੋ ਜਾਣੀ ਸੀ ਪਰ ਇਹ ਸਰਕਾਰ ਨੂੰ ਮਨਜ਼ੂਰ ਨਹੀਂ ਸੀ ਦੇਸ਼ ਵਿਦੇਸ਼ ਵਿੱਚੋਂ ਕਿਸਾਨ ਮਜ਼ਦੂਰ ਅੰਦੋਲਨ ਨੂੰ ਮਿਲ ਰਹੇ ਸਮਰਥਨ ਕਰਕੇ ਸਰਕਾਰ ਕੋਲ ਕੋਈ ਜਵਾਬ ਨਹੀਂ ਸੀ ਸਰਕਾਰੀ ਅਧਿਕਾਰੀਆਂ ਵੱਲੋਂ ਪਹਿਲੇ ਇਹ ਗੱਲ ਕਿਹੀ ਗਈ ਸੀ ਕਿ ਟਰੈਕਟਰ ਮਾਰਚ ਨਾਲ ਦਿੱਲੀ ਦੇ ਹਾਲਾਤ ਖ਼ਰਾਬ ਹੋਣ ਜਾਣਗੇ ਤਾਂ ਸਰਕਾਰ ਨੇ ਆਪਣੀ ਜ਼ੁਮੇਵਾਰੀ ਕਿਉਂ ਨਹੀਂ ਨਿਭਾਈ ਬੀਜੇਪੀ ਦੇ ਲੀਡਰ ਕਹਿੰਦੇ ਹਨ ਕਿ ਦਿੱਲੀ ਪੁਲਿਸ ਦੀ ਦਰਿਆ ਦਿਲੀ ਸੀ ਕਿ ਉਹਨਾਂ ਕਿਸਾਨਾਂ ਨੂੰ ਲਾਲ ਕਿਲ੍ਹੇ ਤੇ ਜਾਣ ਤੋਂ ਨਹੀ ਰੋਕਿਆ ਮੈਂ ਸਰਕਾਰ ਨੂੰ ਸੁਆਲ ਕਰਦਾ ਹਾਂ ਕਿ ਜੇਕਰ ਸਰਕਾਰ ਨੇ ਦਰਿਆਦਿਲੀ ਦਿਖਾਈ ਹੁੰਦੀ ਤਾਂ ਅੱਜ ਤੱਕ ਕਿਸਾਨੀ ਬਿੱਲ ਰੱਦ ਹੁੰਦੇ ਕਿਸਾਨੀ ਅੰਦੋਲਨ ਵਿੱਚ ਕਿੰਨੇ ਕਿਸਾਨ ਮਜ਼ਦੂਰਾਂ ਨੇ ਸ਼ਹਾਦਤ ਦਿੱਤੀ ਹੈ ਉਹ ਵੀ ਆਪਣੇ ਪਰਿਵਾਰਾਂ ਵਿੱਚ ਹੁੰਦੇ ਪੁਲਿਸ ਦੀ ਕੋਈ ਦਰਿਆ ਦਿਲੀ ਨਹੀ ਹੈ ਸਰਕਾਰ ਦੀ ਸ਼ਹਿ ਨਾਲ ਮਹੌਲ ਖ਼ਰਾਬ ਕਰਕੇ ਸਿਖਰਾਂ ਉੱਪਰ ਗਏ ਕਿਸਾਨ ਮਜ਼ਦੂਰ ਅੰਦੋਲਨ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਕਾਰਾ ਹੈ ਜੋ ਸਰਕਾਰ 26 ਜਨਵਰੀ ਵਾਲੇ ਦਿਨ ਇੰਨੀ ਸੁਰੱਖਿਆ ਹੋਣ ਦੇ ਬਾਵਜੂਦ ਲਾਲ ਕਿਲ੍ਹੇ ਤੱਕ ਨੂੰ ਸੇਫ ਨਹੀਂ ਰੱਖ ਸਕੀ ਉਸ ਨੂੰ ਰਾਜ ਸੱਤਾ ਉਤੇ ਬੈਠਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਤੇ ਗ੍ਰਿਹ ਮੰਤਰੀ ਅਮਿਤ ਸ਼ਾਹ ਨੂੰ ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਦੇਣਾ ਚਾਹੀਦਾ ਹੈ

Leave a Reply

Your email address will not be published. Required fields are marked *