RNI NEWS-ਕਿਸਾਨ ਆਗੂਆਂ ਨੂੰ ਜਾਣ ਬੁੱਝ ਕੇ ਉਕਸਾਉਣਾ ਸਰਕਾਰ ਦੀ ਚਾਲ – ਮਲਕੀਤ ਚੁੰਬਰ


RNI NEWS-ਕਿਸਾਨ ਆਗੂਆਂ ਨੂੰ ਜਾਣ ਬੁੱਝ ਕੇ ਉਕਸਾਉਣਾ ਸਰਕਾਰ ਦੀ ਚਾਲ – ਮਲਕੀਤ ਚੁੰਬਰ

ਨਕੋਦਰ -ਸੁਖਵਿੰਦਰ ਸੋਹਲ/ਬਲਜੀਤ ਕੌਰ

ਅੱਜ ਸਰਕਾਰ ਵੱਲੋਂ ਕਿਸਾਨਾਂ ਨੂੰ ਮੀਟਿੰਗ ਲਈ ਸੱਦਿਆ ਗਿਆ ਸੀ ਜਦੋਂ ਕਿਸਾਨ ਆਗੂ ਮੀਟਿੰਗ ਵਿੱਚ ਸ਼ਾਮਲ ਹੋਣ ਗਏ ਤਾਂ ਦਿੱਲੀ ਪੁਲਿਸ ਵੱਲੋਂ ਗੈਰ ਜੁਮੇਰਾਨਾ ਵਤੀਰਾ ਅਪਣਾਉਂਦੇ ਹੋਏ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੀ ਗੱਡੀ ਤੋਂ ਕਿਸਾਨੀ ਝੰਡਾ ਉਤਾਰਨ ਲਈ ਕਿਹਾ ਗਿਆ ਤਾਂ ਵਿਰੋਧ ਕਰਨ ਤੇ ਪੁਲਿਸ ਵੱਲੋਂ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਗਿਆ ਇੱਕ ਪਾਸੇ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਡਰਾਮਾ ਕਰਦੀ ਹੈ ਦੂਜੇ ਪਾਸੇ ਕਿਸਾਨਾਂ ਨੂੰ ਡਰਾਉਂਦੇ ਧਮਕਾਉਂਦੇ ਹਨ ਇਸ ਦੇਸ਼ ਵਿਆਪੀ ਅੰਦੋਲਨ ਨੇ ਸਰਕਾਰ ਦੀਆਂ ਜੜ੍ਹਾਂ ਹਿਲਾ ਰੱਖੀਆਂ ਹਨ ਜੋ ਸਰਕਾਰ ਵੱਲੋਂ ਕਾਲੇ ਕਾਨੂੰਨ ਲਿਆਂਦੇ ਗਏ ਹਨ ਉਹ ਕਿਸਾਨਾਂ ਦੇ ਹਿੱਤਾਂ ਵਿੱਚ ਹੋਣ ਦਾ ਦਾਅਵਾ ਕਰਦੀ ਹੈ ਪਰ ਇਹ ਸਰਕਾਰ ਕਿਸਾਨ ਆਗੂਆਂ ਨੂੰ ਨਹੀਂ ਸਮਝਾ ਸਕੀ ਕਿਉਂਕਿ ਕਿਸਾਨ ਆਗੂਆਂ ਨੇ ਸਰਕਾਰ ਨੂੰ ਸਮਝਾ ਦਿੱਤਾ ਹੈ ਕਿ ਕਿਸ ਤਰ੍ਹਾਂ ਕਾਲੇ ਕਾਨੂੰਨ ਸਾਡੇ ਖਿਲਾਫ ਹਨ ,10,10 ਮੀਟਿੰਗਾਂ ਵਿੱਚ ਜੋ ਮੰਤਰੀ ਆਪਣੇ ਵੱਲੋਂ ਲਿਆਂਦੇ ਗਏ ਕਨੂੰਨ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਨਹੀ ਸਮਝਾ ਸਕਦੇ ਤਾਂ ਉਹਨਾਂ ਮੰਤਰੀਆਂ ਨੂੰ ਅਹੁਦੇ ਉਤੇ ਰਹਿਣ ਦਾ ਕੋਈ ਅਧਿਕਾਰ ਹੀ ਨਹੀਂ ਰਹਿ ਜਾਂਦਾ ਇਹਨਾਂ ਮੰਤਰੀਆਂ ਅਤੇ ਸਰਕਾਰ ਉਤੇ 130 ਤੋਂ ਵੱਧ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਪਾਉਣ ਤੇ ਲੱਖਾਂ ਲੋਕਾਂ ਨੂੰ ਸੜਕਾਂ ਉੱਤੇ ਬੈਠਣ ਲਈ ਮਜਬੂਰ ਕਰਨ ਲਈ ਪਰਚਾ ਦਰਜ਼ ਹੋਣਾ ਚਾਹੀਦਾ ਨੋਟ ਬੰਦੀ ਦੌਰਾਨ ਵੀ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ ਕਰੋਨਾ ਮਾਹਾਮਾਰੀ ਦੇ ਦੌਰਾਨ ਵੀ ਲੋਕਾਂ ਨੂੰ ਆਪਣੇ ਘਰਾਂ ਤੱਕ ਪਹੁੰਚਣ ਲਈ ਮੌਤ ਨੂੰ ਗਲੇ ਲਾਉਣਾ ਪਿਆ ਕਈਆਂ ਨੇ ਆਪਣੇ ਬੱਚੇ ਗੁਆ ਲਏ ਪਰ ਸਰਕਾਰ ਨੇ ਈਮਾਨਦਾਰੀ ਆਪਣੀ ਨਾਲ ਜ਼ੁਮੇਵਾਰੀ ਨਹੀਂ ਨਿਭਾਈ ਸਰਕਾਰ ਨੇ ਹਮੇਸ਼ਾ ਸੰਵਿਧਾਨਕ ਹੱਕਾਂ ਨੂੰ ਕੁਚਲਣ ਦਾ ਕੰਮ ਕੀਤਾ ਹੈ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਜਾਣ ਬੁੱਝ ਉਕਸਾਉਣ ਲਈ ਦਿੱਲੀ ਪੁਲਿਸ ਵੱਲੋਂ ਕਿਸਾਨ ਆਗੂਆਂ ਨਾਲ ਕੀਤੇ ਜਾ ਰਹੇ ਧੱਕੇ ਦੀ ਮੈਂ ਘੋਰ ਨਿੰਦਾ ਕਰਦਾ ਹਾਂ ਸਰਕਾਰ ਜਾਣਬੁੱਝ ਕੇ ਦੇਸ਼ ਦੇ ਹਾਲਾਤ ਖ਼ਰਾਬ ਕਰਨਾ ਚਾਹੁੰਦੀ

Leave a Reply

Your email address will not be published. Required fields are marked *