RNI NEWS-ਕਿਸਾਨ ਜਥੇਬੰਦੀਆਂ ਦੇ ਬੰਦ ਨੂੰ ਬਹੁਜਨ ਸਮਾਜ ਪਾਰਟੀ ਦਾ ਪੂਰਾ ਸਮਰਥਨ – ਗੁਰਮੇਲ ਚੁੰਬਰ,ਸੁੰਮਨ


RNI NEWS-ਕਿਸਾਨ ਜਥੇਬੰਦੀਆਂ ਦੇ ਬੰਦ ਨੂੰ ਬਹੁਜਨ ਸਮਾਜ ਪਾਰਟੀ ਦਾ ਪੂਰਾ ਸਮਰਥਨ – ਗੁਰਮੇਲ ਚੁੰਬਰ,ਸੁੰਮਨ

ਨਕੋਦਰ 21 ਸਤੰਬਰ – ਸੁਖਵਿੰਦਰ ਸੋਹਲ

ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਨਕੋਦਰ ਦੀ ਇੱਕ ਵਿਸ਼ੇਸ਼ ਮੀਟਿੰਗ ਵਿਧਾਨ ਸਭਾ ਹਲਕਾ ਨਕੋਦਰ ਦੇ ਪ੍ਰਧਾਨ ਦੇਵ ਰਾਜ ਸੁੰਮਨ ਦੀ ਪ੍ਰਧਾਨਗੀ ਹੇਠ ਨਵਾਂ ਪਿੰਡ ਸੌਕੀਆ ਵਿਖੇ ਹੋਈ ਜਿਸ ਵਿੱਚ ਮੁੱਖ ਮਹਿਮਾਨ ਪੰਜਾਬ ਦੇ ਜਨਰਲ ਸਕੱਤਰ ਗੁਰਮੇਲ ਚੁੰਬਰ ਨੇ ਹਿੱਸਾ ਲਿਆ ਅਤੇ ਦੋਨਾਂ ਨੇ ਆਪਣੇ ਸਾਂਝੇ ਬਿਆਨ ਵਿੱਚ ਬਹੁਜਨ ਸਮਾਜ ਪਾਰਟੀ ਦੇ ਵਰਕਰ ਲੀਡਰ ਸਾਹਿਬਾਨਾਂ ਨੂੰ ਅਪੀਲ ਕੀਤੀ ਹੈ ਕਿ 25 ਸਤੰਬਰ ਨੂੰ ਕਿਸਾਨਾਂ ਵੱਲੋਂ ਬੰਦ ਦੇ ਸਮਰਥਨ ਵਿੱਚ ਪਾਰਟੀ ਦੇ ਵਰਕਰ ਵੱਧ ਤੋਂ ਵੱਧ ਗਿਣਤੀ ਵਿੱਚ ਸਰਕਾਰ ਦੇ ਖਿਲਾਫ ਚਲਾਏ ਜਾ ਰਹੇ ਅੰਦੋਲਨ ਵਿੱਚ ਹਿਸਾ ਲੈਣਗੇ ਇਹ ਫੈਸਲਾ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਆਦੇਸ਼ਾਂ ਤੇ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਦੇ ਹੁਕਮਾਂ ਅਨੁਸਾਰ ਸਰਕਾਰ ਵੱਲੋਂ ਹੋਲੀ ਹੋਲੀ ਕਰਕੇ ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਦਾ ਮੂੰਹ ਤੋੜ ਜਵਾਬ ਦੇਣਗੇ ਅੰਦੋਲਨ ਨੂੰ ਸਫਲ ਬਣਾਉਣ ਦੀ ਸਾਰੇ ਸਾਥੀਆਂ ਨੇ ਆਪਣੀ ਆਪਣੀ ਜਿੰਮੇਵਾਰੀ ਨਿਭਾਉਣ ਦੀ ਹਾਮੀ ਭਰੀ ਇਸ ਮੌਕੇ ਮਲਕੀਤ ਚੁੰਬਰ ਸਾਬਕਾ ਪ੍ਰਧਾਨ ਵਿਧਾਨ ਸਭਾ ਹਲਕਾ ਨਕੋਦਰ, ਮੰਗਤ ਸਿੰਘ ਮੈਟੀ ,ਮਹਿੰਦਰ ਪਾਲ ਲਿੱਤਰਾਂ ਸੁੱਖਾ ਮਾਹੂੰਵਾਲ, ਕਸ਼ਮੀਰੀ ਚੁੰਬਰ ਸਰਪੰਚ ਸੰਘੇ ਜਗੀਰ ਰਾਮ ਸਰਪੰਚ ਮਾਉਵਾਲ ,ਕੁਲਵਿੰਦਰ ਸੁੰਮਨ, ਸੁੱਚਾ ਰਾਮ, ਸੁਖਦੇਵ ਰਾਮ, ਦਰਸ਼ਨ ਮੈਹਿਮੀ, ਗਿਆਨੀ, ਕਮਲ, ਰਾਜਾ, ਪਿੰਦਰ, ਸੋਹਣ ਲਾਲ, ਅਤੇ ਬੀਬੀਆਂ ਵੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ

Leave a Reply

Your email address will not be published. Required fields are marked *