RNI NEWS-ਕਿਸਾਨ ਜੱਥੇਬੰਦੀਆਂ ਦੇ ਸੱਦੇ ਤੇ ਅੱਜ ਸੈਂਕੜੇ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ


RNI NEWS-ਕਿਸਾਨ ਜੱਥੇਬੰਦੀਆਂ ਦੇ ਸੱਦੇ ਤੇ ਅੱਜ ਸੈਂਕੜੇ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਜੰਡਿਆਲਾ ਗੁਰੂ ਕੁਲਜੀਤ ਸਿੰਘ

ਕਿਸਾਨ ਜਥੇਬੰਦੀਆਂ ਦੇ ਸੱਦੇ ਪਰ ਅੱਜ ਸੈਕੜੇਂ ਕਿਸਾਨਾਂ ਨੇ ਆਲ ਇੰਡੀਆ ਕਿਸਾਨ ਸਭਾ ਅਤੇ ਸਬਜੀ ਉੱਤਪਾਦਿਕ ਕਿਸਾਨ ਜਥੇਬੰਦੀ ਦੇ ਸੱਦੇ ਪਰ ਨਵਾਂ ਪਿੰਡ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਿਸਾਨ ਵਿਰੋਧੀ ਕਨੂੰਨਾਂ ਖਿਲਾਫ ਪੰਜਾਬ ਅੰਦਰ ਚੱਲ ਰਹੇ ਅੰਦੋਲਨ ਸਬੰਧੀ ਗੱਲਬਾਤ ਕਰਨ ਲਈ ਕਿਸਾਨ ਆਗੂਆਂ ਨੂੰ ਦਿੱਲੀ ਸੱਦ ਕਿ ਬੇਇਜਤ ਕਰਨ ਤੇ ਗੱਲਬਾਤ ਤੋਂ ਭੱਜਣ ਦੇ ਖਿਲਾਫ ਪ੍ਰਧਾਨ ਮੰਤਰੀ ਵਿਰੁੱਧ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਵਿਰੁੱਧ ਨਾਅਰਿਆਂ ਰਾਹੀਂ ਅਵਾਜ ਬੁਲੰਦ ਕੀਤੀ ਅੱਜ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਕਾ. ਲੱਖਬੀਰ ਸਿੰਘ ਨਿਜਾਮ ਪੁਰ,ਭੁਪਿੰਦਰ ਸਿੰਘ ਤੀਰਥ ਪੁਰਾ,ਕੁਲਦੀਪ ਸਿੰਘ ਫਤਿਹ ਪੁਰ, ਤਰਸੇਮ ਸਿੰਘ ਨੰਗਲ,ਧਰਮਿੰਦਰ ਸਿੰਘ ਕਿਲ੍ਹਾ, ਜਸਪਾਲ ਸਿੰਘ ਨਬੀਪੁਰ, ਤਰਸੇਮ ਸਿੰਘ ਨੰਗਲ,ਕਰਨੈਲ ਸਿੰਘ ਨਵਾਂ ਪਿੰਡ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀਆਂ ਕੋਝੀਆਂ ਚਾਲਾਂ ਨੂੰ ਭਾਂਜ ਦੇਣ ਲਈ ਕਿਸਾਨ ਅੰਦੋਲਨ ਜਿੱਤ ਤੱਕ ਜਾਰੀ ਰੱਖਣ ਦਾ ਪ੍ਰਣ ਕੀਤਾ

ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਕੀਅਤ ਸਿੰਘ ਮੱਖਣਵਿੰਡੀ,ਬਲਦੇਵ ਸਿੰਘ ਅਤੇ ਹਰਜੀਤ ਸਿੰਘ ਨਿਜਾਮ ਪੁਰ,ਤਰਸੇਮ ਸਿੰਘ,ਪਰਮਜੀਤ ਸਿੰਘ ਫਤਿਹ ਪੁਰ,ਜਸਵਿੰਦਰ ਸਿੰਘ ਨਬੀਪੁਰ,ਹਰਦੇਵ ਸਿੰਘ ਮਾਲੋਵਾਲ,ਜਗਤਾਰ ਸਿੰਘ ਛਾਪਾ, ਸਵਰਨ ਸਿੰਘ ਕਿਲਾ,ਆਦਿ ਹਾਜਰ ਸਨ

Leave a Reply

Your email address will not be published. Required fields are marked *