RNI NEWS-ਕਿਸਾਨ ਮਜਦੂਰ ਏਕਤਾ ਜਿੰਦਾਬਾਦ ਗਰੁੱਪ ਵੱਲੋਂ ਕੁਲਵੀਰ ਸਿੰਘ ਮੁਸ਼ਕਾਬਾਦ ਦਾ ਕਰਤਾਰਪੁਰ ਪਹੁੰਚਣ ਤੇ ਕੀਤਾ ਸਵਾਗਤ


RNI NEWS-ਕਿਸਾਨ ਮਜਦੂਰ ਏਕਤਾ ਜਿੰਦਾਬਾਦ ਗਰੁੱਪ ਵੱਲੋਂ ਕੁਲਵੀਰ ਸਿੰਘ ਮੁਸ਼ਕਾਬਾਦ ਦਾ ਕਰਤਾਰਪੁਰ ਪਹੁੰਚਣ ਤੇ ਕੀਤਾ ਸਵਾਗਤ

ਵਿਸਾਖੀ ਵਾਲੇ ਦਿਨ ਕਿਸਾਨੀ ਸੰਘਰਸ਼ ਯਾਤਰਾ ਸ਼ੁਰੂ ਕਰਨ ਲਈ ਐਨ ਆਰ ਆਈ ਵੀਰਾਂ ਵੱਲੋਂ ਦਿੱਤਾ ਗਿਆ ਸਹਿਯੋਗ

ਕਰਤਾਰਪੁਰ 8 ਅਪ੍ਰੈਲ (ਰਾਜੇਸ਼ ਮਿੱਕੀ): ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋ ਕੇ ਭਾਰਤ ਦੇ ਵੱਖ ਵੱਖ ਸੁਬਿਆਂ ਵਿੱਚ ਖੇਤੀ ਕਾਲੇ ਕਾਨੂੰਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਭਾਈ ਕੁਲਵੀਰ ਸਿੰਘ ਮੁਸ਼ਕਾਬਾਦ ਦਾ ਅੱਜ ਕਰਤਾਰਪੁਰ ਪਹੁੰਚਣ ਤੇ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਗਰੁੱਪ ਵੱਲੋਂ ‘ਜੰਗ ਏ ਅਜ਼ਾਦੀ ਯਾਦਗਾਰ ਦੇ ਸਾਹਮਣੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪਰਮਿੰਦਰ ਪਾਲ ਸਿੰਘ ਗੋਲਡੀ, ਦਲਜੀਤ ਸਿੰਘ ਫਰਾਂਸ, ਭੁਪਿੰਦਰ ਸਿੰਘ ਮਾਹੀ ਆਦਿ ਨੇ ਅੈਨ ਆਰ ਆਈ ਵੀਰਾਂ ਵੱਲੋਂ ਭੇਜਿਆ ਗਿਆ ਸਹਿਯੋਗ ਜੋ ‘ਆਲ ਇੰਡੀਆ ਮੋਟਰਸਾਈਕਲ ਕਿਸਾਨੀ ਸੰਘਰਸ਼ ਯਾਤਰਾ’ 13 ਅਪ੍ਰੈਲ ਵਿਸਾਖੀ ਵਾਲੇ ਦਿਨ ਤੋਂ ਸ਼ੁਰੂ ਹੋ ਰਹੀ ਹੈ ਲਈ ਭੇਜਿਆ ਗਿਆ। ਇਸ ਮੌਕੇ ਭਾਈ ਕੁਲਵੀਰ ਸਿੰਘ ਮੁਸ਼ਕਾਬਾਦ ਨੇ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਗਰੁੱਪ ਦੇ ਸਮੂਹ ਅੈਨ ਅਾਰ ਆਈ ਵੀਰਾਂ ਦਾ ਸਹਿਯੋਗ ਦੇਣ ਲਈ ਤਹਿਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਅੈਨ ਆਰ ਆਈ ਵੀਰ ਕਿਸਾਨੀ ਸੰਘਰਸ਼ ਦੀ ਰੀਢ ਦੀ ਹੱਡੀ ਹਨ। ਜਿਹਨਾਂ ਦੇ ਸਦਕਾ ਇਸ ਸੰਘਰਸ਼ ਨੂੰ ਹੌਂਸਲਾ ਮਿਲਦਾ ਹੈ। ਉਹਨਾਂ ਕਿਹਾ ਕਿ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ “ਬਾਬੇ ਨਾਨਕ ਦੇ ਰਾਹ ਤੇ” ਆਲ ਇੰਡੀਆ ਮੋਟਰਸਾਈਕਲ ਕਿਸਾਨੀ ਸੰਘਰਸ਼ ਯਾਤਰਾ ਜੋ ਕਿ 13 ਅਪ੍ਰੈਲ ਵਿਸਾਖੀ ਵਾਲੇ ਦਿਨ ਸ਼ੁਰੂ ਹੋ ਰਹੀ ਹੈ। ਜਿਸ ਦੇ ਚਲਦਿਆਂ 12 ਅਪ੍ਰੈਲ ਨੂੰ ਅਸੀਂ ਪਿੰਡ ਮੁਸ਼ਕਾਬਾਦ ਤੋਂ ਚੱਲ ਕੇ ਸਮਰਾਲਾ, ਕੁਹਾੜਾ, ਲੁਧਿਆਣਾ, ਫਗਵਾੜਾ, ਜਲੰਧਰ ਦੇ ਰਸਤੇ ਹੁੰਦਿਆਂ ਹੋਇਆਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਾਂਗੇ। ਜਿੱਥੇ 12 ਅਪ੍ਰੈਲ ਦੀ ਰਾਤ ਨੂੰ ਵੱਖ- ਵੱਖ ਥਾਵਾਂ ਤੋਂ ਚੱਲਣ ਵਾਲੇ ਮੋਟਰਸਾਈਕਲ ਸਾਡੇ ਨਾਲ ਰਲਣਗੇ ਤੇ 13 ਅਪ੍ਰੈਲ ਵਿਸਾਖੀ ਵਾਲੇ ਦਿਨ ਸਵੇਰੇ ਅੱਠ ਵਜੇ ਅਸੀਂ ਆਪਣੀ ਸਾਰੇ ਭਾਰਤ ਦੀ ਕਿਸਾਨੀ ਸੰਘਰਸ਼ ਲਈ ਯਾਤਰਾ ਸ਼ੁਰੂ ਕਰਾਂਗੇ। ਜੋ ਵਾਇਆ ਬਿਆਸ, ਜਲੰਧਰ, ਨੂਰਪੁਰ ਬੇਦੀ ਹੁੰਦਿਆਂ ਹੋਇਆਂ ਸ੍ਰੀ ਆਨੰਦਪੁਰ ਸਾਹਿਬ ਅਤੇ ਰੋਪੜ, ਖਰੜ, ਚੰਡੀਗੜ੍ਹ ਹੋ ਕੇ ਅਸੀਂ ਪਾਉਂਟਾ ਸਾਹਿਬ ਪਹੁੰਚਾਂਗੇ। ਉਹਨਾਂ ਕਿਹਾ ਕਿ ਹੁਣ ਤੁਹਾਡੇ ਕੋਲ ਵੀ ਇੱਕ ਮੌਕਾ ਹੈ ਇਸ ਸੰਘਰਸ਼ ਦਾ ਹਿੱਸਾ ਬਣਨ ਦਾ, ਤੇ ਇਤਿਹਾਸ ਸਿਰਜਣ ਦਾ। ਉਹਨਾਂ ਕਿਹਾ ਕਿ ਬੇਨਤੀ ਸਿਰਫ਼ ਏਨੀ ਹੀ ਹੈ ਕਿ ਜਦੋਂ ਮੋਟਰਸਾਈਕਲ ਦੀ ਯਾਤਰਾ ਤੁਹਾਡੇ ਇਲਾਕੇ ਵਿਚ ਆਵੇਗੀ ਤਾਂ ਤੁਸੀਂ ਆਪਣੇ ਆਪਣੇ ਇਲਾਕੇ ਦੇ ਵਿੱਚ ਇਸ ਯਾਤਰਾ ਦਾ ਹਿੱਸਾ ਜ਼ਰੂਰ ਬਣੋ। ਕਿਉਂਕਿ ਅਸੀਂ ਕੁਝ ਕੁ ਹੀ ਮੋਟਰਸਾਇਕਲ ਬਾਹਰਲੇ ਸੂਬਿਆਂ ਵਿੱਚ ਲੈ ਕੇ ਜਾਵਾਂਗੇ। ਤੁਸੀਂ ਸਿਰਫ ਆਪਣੇ ਇਲਾਕੇ ਦੇ ਪੰਜ ਸੱਤ ਕਿਲੋਮੀਟਰ ਹੀ ਸਾਡੇ ਨਾਲ ਚੱਲਣਾ ਹੈ ।ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਮੋਟਰਸਾਈਕਲ ਯਾਤਰਾ ਦਾ ਹਿੱਸਾ ਜ਼ਰੂਰ ਬਣੋਗੇ। ਉਹਨਾਂ ਇਹ ਵੀ ਕਿਹਾ ਕਿ ਅਸੀਂ ਉਨ੍ਹਾਂ ਸੁਬਿਆਂ ਵਿੱਚ ਵੀ ਜਰੂਰ ਜਾਵਾਂਗੇ ਜਿੱਥੇ ਵੋਟਾਂ ਪੈ ਰਹੀਆਂ ਹਨ। ਇਸ ਮੌਕੇ ਊਹਨਾਂ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਤੇ ਇਹ ਨਾਹਰਾ ਬੁਲੰਦ ਕੀਤਾ ਕਿ ‘ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ”

Leave a Reply

Your email address will not be published. Required fields are marked *