RNI NEWS-ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਵਿਚ ਟਰੈਕਟਰ-ਟਰਾਲੀਆਂ ਦੇ ਜੱਥੇ ਦਿੱਲੀ ਜਾਣੇ ਹੋਏ ਸ਼ੁਰੂ


RNI NEWS-ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਵਿਚ ਟਰੈਕਟਰ-ਟਰਾਲੀਆਂ ਦੇ ਜੱਥੇ ਦਿੱਲੀ ਜਾਣੇ ਹੋਏ ਸ਼ੁਰੂ

ਮਹਿਤਪੁਰ 23 ਜਨਵਰੀ (ਸੁਖਵਿੰਦਰ ਸੋਹਲ)

ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਕੀਤੀ ਜਾ ਰਹੀ ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਲਈ ਮਹਿਤਪੁਰ ਇਲਾਕੇ ਚੋਂ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੀ ਅਗਵਾਈ ਹੇਠ ਟਰੈਕਟਰ ਟਰਾਲੀਆਂ ਦੇ ਜੱਥੇ ਦਿੱਲੀ ਜਾਣੇ ਹੋਏ ਸ਼ੁਰੂ ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਸੰਦੀਪ ਅਰੋੜਾ ਦਿਲਬਾਗ ਸਿੰਘ ਚੰਦੀ ਤੇ ਨੌਜਵਾਨ ਆਗੂ ਮਨਦੀਪ ਸਿੱਧੂ ਪਵਨਦੀਪ ਸਿੱਧੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਨਾਲ 11 ਵੇ ਦੌਰ ਦੀ ਮੀਟਿੰਗ ਚ ਵੀ ਆਪਣਾ ਤਾਨਾਸ਼ਾਹ ਰਵੱਈਆ ਕਾਇਮ ਰੱਖਦਿਆਂ ਕਿਸਾਨਾਂ ਦੀਆਂ ਮੰਗਾਂ ਨੂੰ ਨਕਾਰ ਦਿੱਤਾ ਜਿਸ ਕਰਕੇ 11ਵੇਂ ਦੌਰ ਦੀ ਮੀਟਿੰਗ ਵੀ ਬੇਸਿੱਟਾ ਰਹੀ ਉਨਾਂ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਲਟਕਾ ਰਹੀ ਹੈ ਤਾਂ ਜੋ ਕਿਸਾਨ ਥੱਕ ਹਾਰ ਕੇ ਵਾਪਿਸ ਮੁੜ ਜਾਣ ਤਾਂ ਜੋ ਅੰਦੋਲਨ ਫੇਲ ਹੋ ਜਾਵੇ ਪਰ ਮੋਦੀ ਸਰਕਾਰ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਇਹ ਉਹ ਲੋਕ ਨੇ ਜਿੰਨਾ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਇਹਨਾਂ ਹੱਸ ਹੱਸ ਫਾਂਸੀ ਦੇ ਰੱਸਿਆ ਨੂੰ ਚੁੰਮਕੇ ਗੱਲ ਵਿੱਚ ਪਾਕੇ ਦੇਸ਼ ਨੂੰ ਅਜ਼ਾਦ ਕਰਵਾਇਆ ਸੀ ਅਤੇ ਅੰਗਰੇਜ਼ੀ ਹਕੂਮਤ ਨੂੰ ਦੇਸ਼ ਚੋ ਭੱਜਣ ਲਈ ਮਜਬੂਰ ਕਰ ਦਿੱਤਾ ਸੀ ਇਸ ਲਈ ਮੋਦੀ ਸਰਕਾਰ ਨੂੰ ਆਪਣੀ ਅੜ ਛੱਡਕੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਬਿਨਾਂ ਸ਼ਰਤ ਕਾਲੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ ਉਹਨਾਂ ਕਿਹਾ ਕਿ 26 ਜਨਵਰੀ ਦੀ ਟਰੈਕਟਰ ਪਰੇਡ ਹਰ ਹਾਲਤ ਵਿੱਚ ਹੋਵੇਗੀ ਜਿਸ ਲਈ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਵੱਲੋਂ ਪਿੰਡਾਂ ਵਿੱਚ ਵੱਡੀ ਲਾਮਬੰਦੀ ਕਰਕੇ ਅੱਜ ਤੋਂ ਟਰੈਕਟਰ ਟਰਾਲੀਆਂ ਦੇ ਜੱਥੇ ਦਿੱਲੀ ਰਵਾਨਾ ਕਰਨੇ ਸ਼ੁਰੂ ਕਰ ਦਿੱਤੇ ਹਨ। ਤਾਂ ਜੋ 26 ਜਨਵਰੀ ਦੀ ਟਰੈਕਟਰ ਪਰੇਡ ਮੋਦੀ ਸਰਕਾਰ ਦੀ ਛਾਤੀ ਵਿੱਚ ਕਿੱਲ ਸਾਬਤ ਹੋਵੇ

ਇਸ ਮੌਕੇ ਸ. ਅਜੀਤ ਸਿੰਘ,ਜਸਵਿੰਦਰ ਸਿੰਘ,ਦਿਲਬਾਗ ਸਿੰਘ ਹਰਜਿੰਦਰ ਸਿੰਘ,ਸਤਨਾਮ ਸਿੰਘ,ਅਮਨਦੀਪ ਸਿੰਘ ਬਾਜਵਾ , ਬਲਿਹਾਰ ਸਿੰਘ ,ਕੰਵਲਜੀਤ ਸਿੰਘ ,ਤਰੁਣ ਅਰੋੜਾ ,ਦੀਪਕ ਕਾਲੜਾ, ਅਮਰ ਸਿੰਘ ,ਕਮਲ ,ਨਵਜੋਤ ਸਿੰਘ ਸੰਧੂ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *