RNI NEWS :- ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਹਮੇਸ਼ਾ ਨੂੰ ਦਲਿਤ ਸਮਾਜ ਨੂੰ ਅਣਗੋਲਿਆ ਕੀਤਾ :- ਨਾਹਰ

RNI NEWS :- ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਹਮੇਸ਼ਾ ਨੂੰ ਦਲਿਤ ਸਮਾਜ ਨੂੰ ਅਣਗੋਲਿਆ ਕੀਤਾ :- ਨਾਹਰ

ਸ਼ਾਹਕੋਟ :- 16 ਅਗਸਤ (ਏ.ਐੱਸ. ਸਚਦੇਵਾ/ਅਮਨਪ੍ਰੀਤ ਸੋਨੂੰ/ਸਾਹਬੀ)

ਬਸਪਾ ਅੰਬੇਡਕਰ ਦੀ ਮੀਟਿੰਗ ਭਗਵਾਨ ਵਾਲਮੀਕਿ ਮੰਦਰ ਮੁਹੱਲਾ ਢੇਰੀਆ ਸ਼ਾਹਕੋਟ ਵਿਖੇ ਤਾਰਾ ਸਿੰਘ ਗਿੱਲ ਕੌਮੀ ਜਨਰਲ ਸਕੱਤਰ ਬਸਪਾ (ਅ) ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਡੀ ਗਿਣਤੀ ’ਚ ਪਾਰਟੀ ਆਗੂ, ਵਰਕਰ ਅਤੇ ਦਲਿਤ ਸਮਾਜ ਦੇ ਲੋਕ ਸ਼ਾਮਲ ਹੋਏ। ਇਸ ਮੌਕੇ ਦੇਵੀ ਦਾਸ ਨਾਹਰ ਪਾਰਟੀ ਪ੍ਰਧਾਨ ਬਸਪਾ (ਅ) ਨੇ ਵਿਸ਼ੇਸ਼ ਤੌਰ ’ਤੇ ਸਿ਼ਰਕਤ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਪਾਰਟੀ ਪ੍ਰਧਾਨ ਦੇਵੀ ਦਾਸ ਨਾਹਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਵਿੱਚ ਹੁਣ ਤੱਕ ਜਿੰਨੀਆ ਵੀ ਸਰਕਾਰਾਂ ਆਈਆਂ ਹਰੇਕ ਵੱਲੋਂ ਦਲਿਤ ਸਮਾਜ ਨੂੰ ਅਣਗੋਲਿਆ ਕੀਤਾ ਗਿਆ। ਉਨਾਂ ਕਿਹਾ ਕਿ 72 ਸਾਲ ਵਾਲਮੀਕਿ, ਮਜ੍ਹਬੀ ਸਿੱਖ, ਇਸਾਈਆਂ ਅਤੇ ਬਹੁਤ ਸਾਰੀਆਂ ਹੋਰ ਛੋਟੀਆਂ ਜਾਤੀਆਂ ਨੇ ਮਨੂਵਾਦੀ, ਸਰਮਾਏਦਾਰ, ਜਗੀਰਦਾਰ ਪਾਰਟੀਆਂ ਤੇ ਭਰੋਸਾ ਕੀਤਾ ਕਿ ਇਹ ਸਾਡੀ ਗਰੀਬੀ ਦੂਰ ਕਰਨੀਆਂ ਤੇ ਸਾਡੇ ਨੌਜਵਾਨ ਬੱਚੇ-ਬੱਚੀਆਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਸਰਕਾਰਾਂ ਗਰੀਬੀ ਦੂਰ ਕਰਨ ਲਈ ਆਪਣਾ ਵਾਅਦਾ ਪੂਰਾ ਕਰਨਗੀਆਂ, ਪਰ ਅੱਜ ਤੱਕ ਇਹ ਸਰਕਾਰਾਂ ਨੌਜਵਾਨਾਂ ਲਈ ਕੁੱਝ ਨਹੀਂ ਕਰ ਸਕੀਆਂ, ਜਿਸ ਕਾਰਨ ਦਲਿਤ, ਗਰੀਬ, ਮਜਦੂਰ, ਨੌਜਵਾਨ, ਔਰਤਾਂ ਨੂੰ ਅੱਜ ਵੀ ਗੰਦਗੀ ਚੁੱਕਣੀ ਪੈ ਰਹੀ ਹੈ ਤਾਂ ਕਿ ਉਹ ਆਪਣੇ ਪਰਿਵਾਰ ਦਾ ਪੇਟ ਭਰ ਸਕਣ। ਉਨਾਂ ਕਿਹਾ ਕਿ ਪੜ੍ਹੇ-ਲਿਖੇ ਨੌਜਵਾਨ ਲੜਕੇ, ਲੜਕੀਆਂ ਸਰਕਾਰੀ ਨੌਕਰੀਆਂ ਨਾ ਮਿਲਣ ਕਾਰਨ ਪੂਰੀ ਤਰਾਂ ਪ੍ਰੇਸ਼ਾਨ ਹਨ। ਕਈ-ਕਈ ਦਿਨ ਮਜਦੂਰੀ ਨਾ ਮਿਲਣ ਕਾਰਨ ਪਰਿਵਾਰਾਂ ਦਾ ਗੁਜ਼ਾਰਾਂ ਨਹੀਂ ਹੋ ਰਿਹਾ, ਜਿਸ ਕਾਰਨ ਨੌਜਵਾਨ ਨਸਿ਼ਆ ਦਾ ਸਿ਼ਕਾਰ ਹੋ ਰਹੇ ਹਨ ਅਤੇ ਘਰ ਬਰਬਾਦ ਹੋ ਰਹੇ ਹਨ, ਪਰ ਸਰਕਾਰਾਂ ਸੁੱਤੀਆਂ ਹੋਈਆ ਹਨ। ਉਨਾਂ ਕਿਹਾ ਕਿ ਅੱਜ ਸਾਨੂੰ ਆਪਣੇ ਹੱਕ ਲੈਣ ਲਈ ਸੰਗਠਨ ਨੂੰ ਮਜਬੂਤ ਕਰਨ ਦੀ ਲੋੜ ਹੈ। ਇਸ ਮੌਕੇ ਮੀਟਿੰਗ ਨੂੰ ਤਾਰਾ ਸਿੰਘ ਗਿੱਲ ਜਨਰਲ ਸਕੱਤਰ ਪੰਜਾਬ, ਬਲਵੰਤ ਸਿੰਘ ਸੁਲਤਨਾਪੁਰੀ ਕੌਮੀ ਸਕੱਤਰ, ਸਤਨਾਮ ਸਿੰਘ ਪ੍ਰਧਾਨ ਇਕਾਂਈ ਮਲਸੀਆਂ, ਬੀਬੀ ਜੋਗਿੰਦਰ ਕੌਰ ਮੀਏਂਵਾਲ, ਗਗਨ ਕਾਸੂਪੁਰੀ ਆਦਿ ਨੇ ਵੀ ਸੰਬੋਧਨ ਕੀਤਾ

Leave a Reply

Your email address will not be published. Required fields are marked *