RNI NEWS-ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਦੇ ਲੋਕਾਂ ਨੂੰ ਆਪਣੇ ਬੱਚੇ ਪਾਲਣ ਦਿਓ – ਮਲਕੀਤ ਚੁੰਬਰ


RNI NEWS-ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਦੇ ਲੋਕਾਂ ਨੂੰ ਆਪਣੇ ਬੱਚੇ ਪਾਲਣ ਦਿਓ – ਮਲਕੀਤ ਚੁੰਬਰ

ਨਕੋਦਰ 20 ਸਤੰਬਰ – ਸੁਖਵਿੰਦਰ ਸੋਹਲ

ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਅਤੇ ਜਗਦੀਸ਼ ਸੇਰਪੁਰੀ ਨੇ ਕਿਹਾ ਕਿ ਪਿਛਲੇ 6,7 ਮਹੀਨੇ ਤੋ ਲੱਗਭਗ ਪੈਲਸ ਵਾਲੇ ਡੀਜੇ ਵਾਲੇ ਵਾਜੇ ਵਾਲੇ ਗੱਡੀਆਂ ਵਾਲੇ ਪੈਲਸਾ ਵਿੱਚ ਕੰਮ ਕਰਨ ਵਾਲੇ ਮਜਦੂਰ ਲੋਕਾਂ ਦਾ ਕੰਮ ਕਾਰ ਠੱਪ ਪਿਆ ਹੈ ਉਹਨਾਂ ਨੂੰ ਆਪਣੇ ਪਰਿਵਾਰਾਂ ਲਈ ਰੋਟੀ ਦੇ ਲਾਲੇ ਪਏ ਹੋਏ ਹਨ ਉਹ ਸਕੂਲਾਂ ਦੀਆਂ ਫੀਸਾਂ ਬਿਜਲੀ ਦੇ ਬਿੱਲ ਦੁਆਈ ਸਰਕਾਰ ਨੂੰ ਟੈਕਸ ਕਿਥੋ ਦੇਣ ਸਰਕਾਰ ਨੂੰ ਲੱਖਾ ਲੋਕਾਂ ਦੇ ਪਰਿਵਾਰਾਂ ਵੱਲ ਧਿਆਨ ਕੇਂਦਰਿਤ ਕਰ ਕੇ ਉਹਨਾਂ ਦੇ ਕੰਮਾਂ ਨੂੰ ਖੋਲਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਵੀ ਆਪਣੇ ਪਰਿਵਾਰਾਂ ਨੂੰ ਵਧੀਆ ਤਰੀਕੇ ਨਾਲ ਰੋਟੀ ਕਪੜਾ ਸਿਹਤ ਸਹੂਲਤਾਂ ਦੇ ਸਕਣ ਸਰਕਾਰ ਨੂੰ ਆਪਣੇ ਵੱਲ ਦੇਖ ਲੈਣਾ ਚਾਹੀਦਾ ਹੈ ਕਿ ਜੇ ਕਰ ਠੇਕੇ ਇਕ ਮਹੀਨਾ ਬੰਦ ਰਹਿਣ ਨਾਲ ਸਰਕਾਰ ਦਾ ਸਾਰਾ ਸਿਸਟਮ ਹਿੱਲ ਗਿਆ ਸੀ ਤਾ ਉਹਨਾਂ ਪਰਿਵਾਰਾਂ ਦਾ ਕੀ ਹਾਲ ਹੋਵੇਗਾ ਜਿਹਨਾਂ ਦਾ ਕੰਮ ਕਾਜ 7 ਮਹੀਨ ਤੋਂ ਬੰਦ ਪਿਆ ਹੈ ਸਰਕਾਰ ਨੂੰ ਸਭ ਦਾ ਧਿਆਨ ਰੱਖਦੇ ਹੋਏ ਸਾਰੇ ਕੰਮ ਖੋਲ ਦੇਣੇ ਚਾਹੀਦੇ ਹਨ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਪਰਿਵਾਰਾਂ ਵੱਲ ਧਿਆਨ ਦੇਣ ਦੀ ਖੇਚਲ ਕਰਨ ਸਰਕਾਰ ਨੂੰ ਇਹਨਾਂ ਦੀ ਮਦਦ ਵੀ ਕਰਨੀ ਚਾਹੀਦੀ ਕਿਉਂਕਿ ਲੰਬੇ ਸਮੇਂ ਤੋਂ ਇਹਨਾਂ ਦੇ ਕੰਮ ਕਾਜ ਠੱਪ ਹੋਣ ਇਹਨਾਂ ਦੀ ਮਾਲੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਜੇ ਕਰ ਸਰਕਾਰ ਇਹਨਾਂ ਦੀ ਕੋਈ ਸਾਰ ਨਹੀਂ ਲਈ ਤਾਂ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਦੇ ਖਿਲਾਫ ਅੰਦੋਲਨ ਚਲਾਉਣ ਲਈ ਬਹੁਜਨ ਸਮਾਜ ਪਾਰਟੀ ਇਹਨਾਂ ਦੇ ਹਰ ਕਦਮ ਨਾਲ ਕਦਮ ਮਿਲਾ ਕੇ ਸਰਕਾਰ ਨੂੰ ਆਪਣੀ ਜੁਮੇਵਾਰੀ ਤੋ ਭੱਜਣ ਨਹੀ ਦੇਵੇਗੀ ਇਸ ਮੌਕੇ ਦੇਬ ਰਾਜ ਸੁੰਮਨ ਪ੍ਧਾਨ ਵਿਧਾਨ ਸਭਾ ਨਕੋਦਰ, ਜਗਦੀਸ਼ ਸੇਰਪੁਰੀ ਜੋਨ ਇੰਨਚਾਰਜ ਜਿਲਾ ਜਲੰਧਰ, ਮਲਕੀਤ ਚੁੰਬਰ ਸਾਬਕਾ ਪ੍ਰਧਾਨ ਹਲਕਾ ਨਕੋਦਰ, ਵਿਜੇ ਮਡਾਸ, ਦੇਸ ਰਾਜ ਚਾਹਲ, ਰਾਮ ਸਰਪੰਚ ਮਾਉਵਾਲ, ਸਿੰਦਾ ਚਾਨੀਆਂ ,ਹਰਮੇਸ਼ ਬੰਗੜ ਸਹਿਰੀ ਪ੍ਰਧਾਨ ਨਕੋਦਰ ਜਗਦੀਸ਼ ਕਲੇਰ ,ਹੰਸ ਰਾਜ ਸਿੱਧੂ, ਸੁਰਖਰੂ ਚੁੰਬਰ, ਹਰਬੰਸ ਲਾਲੀ, ਦੀਦਾਰ ਸਿੰਘ, ਰਵੀ ਮਹੇਰਾ, ਰਵੀ ਪੰਡੋਰੀ, ਮੰਗਤ ਸਿੰਘ ਮੈਟੀ, ਡਾਂ ਬਿੱਟੂ ਸਿੱਧਵਾ, ਮਨਜੀਤ ਸਿਧਵਾਂ, ਮਹਿੰਦਰ ਲਿੱਤਰਾਂ, ਵਿਪਨ ਮੈਹਿਮੀ, ਰਵੀ ਮੈਹਿਮੀ, ਅਰਵਿੰਦਰ ਬਿੱਟੂ, ਹਾਜ਼ਰ ਸਨ

Leave a Reply

Your email address will not be published. Required fields are marked *