RNI NEWS-ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਆਪਣਾ ਅਸਤੀਫਾ ਦੇਣਾ ਚਾਹੀਦਾ ਹੈ – ਮਲਕੀਤ ਚੁੰਬਰ


RNI NEWS-ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਆਪਣਾ ਅਸਤੀਫਾ ਦੇਣਾ ਚਾਹੀਦਾ ਹੈ – ਮਲਕੀਤ ਚੁੰਬਰ

ਨਕੋਦਰ – ਸੁਖਵਿੰਦਰ ਸੋਹਲ 

ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਨਕੋਦਰ ਵਲੋਂ ਜਹਿਰੀਲੀ ਸਰਾਬ ਪੀਣ ਨਾਲ ਗੲੀਆਂ ਕੀਮਤੀ ਦੇ ਰੋਸ ਵਜੋਂ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਸਰਕਾਰ ਨੂੰ ਭੰਗ ਕਰਨ ਦੀ ਅਪੀਲ ਕੀਤੀ ਇਸ ਮੌਕੇ ਮਲਕੀਤ ਚੁੰਬਰ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ MLA ਅਸ਼ਵਨੀ ਸੇਖੜੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਤਰਪਿਤ ਰਾਜਿੰਦਰ ਸਿੰਘ ਬਾਜਵਾ ਉੱਤੇ ਸਿੱਧੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਇਹਨਾਂ ਦੀ ਸਹਿ ‘ਤੇ ਨਸ਼ਾ ਮਾਫੀਆ ਦੇ ਹੌਸਲੇ ਬੁਲੰਦ ਹਨ ਇਹਨਾਂ ਦੇ ਕਹਿਣ ਉੱਤੇ ਹੀ SHO, DSP ਲਗਾਏ ਜਾਦੇ ਹਨ ਇੱਥੇ ਮਲਕੀਤ ਚੁੰਬਰ ਨੇ ਸਰਕਾਰ ਉਤੇ ਸੁਆਲ ਚੁਕਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਕੋਲ ਗ੍ਰਹਿ ਮੰਤਰਾਲੇ ਵੀ ਹੈ ਇਹ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਇਸ ਨਲੈਕੀ ਨੂੰ ਸਵੀਕਾਰ ਕਰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਜਿਹਨਾਂ ਨੇ ਲੋਕਾਂ ਨਾਲ ਵੱਡੇ ਵੱਡ ਵਾਅਦੇ ਕੀਤੇ ਸਨ ਜਿਹਨਾਂ ਵਿੱਚ 4 ਹਫਤਿਆਂ ਵਿੱਚ ਨਸ਼ਾ ਮੁਕਤ ਪੰਜਾਬ ਕਰਨਾ ਸੀ ਪਰ ਇੱਥੇ ਤਾਂ ਕਾਂਗਰਸ ਸਰਕਾਰ ਦੇ ਮੰਤਰੀ ਲੀਡਰਾਂ ਦੇ ਨਾਮ ਹੀ ਸਾਹਮਣੇ ਆ ਰਹੇ ਹਨ ਜਿਹਨਾਂ ਨੂੰ ਸਰਕਾਰ ਬਚਾ ਕੇ ਸਾਰੇ ਦਾ ਸਾਰਾ ਦੋਸ਼ ਪੁਲਿਸ ਮਲਾਜਮ ਉੱਤੇ ਪਾ ਕੇ ਆਪਣੀ ਜੁਮੇਵਾਰੀ ਤੋ ਭੱਜ ਰਹੇ ਹਨ ਜੋ ਬਹੁਤ ਹੀ ਗਲਤ ਅਤੇ ਗੈਰ ਜੁਮੈਰਾਨਾ ਹੈ ਇਸ ਮੌਕੇ ਥਾਣਾ ਸਿਟੀ ਨਕੋਦਰ ਦੇ ਮੁੱਖ ਅਫਸਰ ਦੀ ਨਸ਼ਾ ਤਸਕਰਾਂ ਨਾਲ ਮਿਲੀ ਭੁਗਤ ਬੋਲਦੇ ਹੋਏ ਕਿਹਾ ਪੁਲਿਸ ਨੇ ਮੁਹੱਲਾ ਨਵੀ ਅਬਾਦੀ ਵਿਖੇ ਪੀਣ ਲਈ ਸਰਾਬ ਲੈ ਕੇ ਆ ਰਹੇ ਦੋ ਬੰਦਿਆਂ ਨੂੰ ਪੁਲਿਸ ਨੇ ਕਾਬੂ ਕੀਤਾ ਤਾਂ ਇੱਕ ਬੰਦੇ ਉੱਤੇ ਪਰਚਾ ਦਰਜ਼ ਕਰ ਕੇ 9 ਬੋਤਲਾਂ ਸ਼ਰਾਬ ਦੀਆਂ ਪਾ ਦਿਤੀਆਂ ਜਦੋ ਦੂਜੇ ਬਾਰੇ ਪੁੱਛਿਆ ਗਿਆ ਤਾਂ ਕਹਿੰਦੇ ਉਸ ਨੂੰ ਕੌਸਲਰ ਲੈ ਗਿਆ ਇਸ ਉੱਤੇ ਸੁਆਲ ਖੜੇ ਕਰਦਿਆ ਕਿਹਾ ਕਿ ਜੇਕਰ ਦਾਰੂ ਦੋਨਾਂ ਕੋਲੋਂ ਫੜੀ ਗਈ ਸੀ ਤਾਂ ਪਰਚਾ ਇੱਕ ਤੇ ਕਿਉਂ ਅੈਸ ਅੈਚ ਓ ਦੇ ਸਰਾਬ ਮਾਫੀਆ ਨਾਲ ਸਬੰਧਾਂ ਗੰਡ ਜੌੜ ਦੀ ਇੰੰਨਕੁਆਰੀ ਕੀਤੀ ਜਾਵੇ ਅਤੇ ਇਥੋ ਬਦਲਿਆ ਜਾਵੇ ਤਾਂ ਕਿ ਕਿਤੇ ਨਕੋਦਰ ਵਿੱਚ ਕੋਈ ਅਨ ਹੋਣੀ ਨਾ ਹੋ ਜਾਵੇ ਨਸ਼ਿਆ ਖਿਲਾਫ ਜੰਗ ਲੜਨ ਵਾਲੇ ਕਿਸੇ ਵਧੀਆ ਅਫਸਰ ਨੂੰ ਲਗਾਇਆ ਜਾਵੇ ਇਸ ਮੌਕੇ ਜਗਦੀਸ਼ ਸੇਰਪੁਰੀ ਦਵਿੰਦਰ ਜੱਖੂ, ,ਦੇਬ ਰਾਜ ਸੁੰਮਨ,ਸੁਖਵਿੰਦਰ ਗੜਵਾਲ,ਚਰਨਜੀਤ ਬਜੂਹੇ,ਦਲਵੀਰ ਬਿਲਗਾ MC, ਸੁਰਿੰਦਰ ਬਿਲਗਾ ,ਬਲਵੀਰ ਬਿਲਗਾ, ਜਗਦੀਸ਼ ਕਲੇਰ ਹਰਮੇਸ਼ ਬੰਗੜ ਵਿਜੈ ਮਡਾਸ ਰਾਮ ਸਰਪੰਚ ਮਾਉਵਾਲ,ਸਿੰਦਾ ਚਾਨੀਆਂ,ਮੰਗਤ ਸਿੰਘ ਮੈਟੀ, ਹੁਸਨ ਲਾਲ,ਸੁਰਿੰਦਰ ਸੂੰਨੜ ਨਛਿੱਤਰ ਬਿੱਟੂ,ਗੁਗਨੀ,ਦਰਸ਼ਨ ਮੈਹਿਮੀ, ਕੁਲਵਿੰਦਰ ਸੁੰਮਨ,ਹਰਮੇਸ਼ ਰੱਤੂ,ਸੋਹਣ ਲਾਲ ਬਸਰਾ, ਜੀਵਨ ਮੈਹਿਮੀ, ਬੱਬੂ ਬਾਠ,ਸਨਦੀਪ ਅਤੇ ਵਿਧਾਨ ਸਭਾ ਦੇ ਝਜਾਰੂ ਮਿਸ਼ਨਰੀ ਵਰਕਰ ਸਾਥੀ ਹਾਜ਼ਰ ਸਨ

Leave a Reply

Your email address will not be published. Required fields are marked *