RNI NEWS-ਕੋਰੋਨਾ ਵਾਇਰਸ ਦੌਰਾਨ ਵਧੀਆ ਸੇਵਾਵਾਂ ਲਈ ਇੰਸਪੈਕਟਰ ਰਮਨਦੀਪ ਸਿੰਘ ਨੂੰ ਕੀਤਾ ਸਨਮਾਨਿਤ 


RNI NEWS-ਕੋਰੋਨਾ ਵਾਇਰਸ ਦੌਰਾਨ ਵਧੀਆ ਸੇਵਾਵਾਂ ਲਈ ਇੰਸਪੈਕਟਰ ਰਮਨਦੀਪ ਸਿੰਘ ਨੂੰ ਕੀਤਾ ਸਨਮਾਨਿਤ 

ਜਲੰਧਰ 20 ਮਈ ਜਸਵਿੰਦਰ ਬੱਲ

ਜਲੰਧਰ ਚ ਕਰਫਿਊ ਲਾਕਡਾਉਨ ਚੱਲਦਿਆਂ ਦੋ ਮਹੀਨੇ ਦੇ ਕਰੀਬ ਸਮਾ ਹੋ ਗਿਆ ਹੈ ਲਾਂਬੜਾ ਪੁਲਿਸ ਵੱਲੋਂ ਸਾਰੇ ਹੀ ਪਿੰਡਾਂ ਵਿੱਚ ਨਾਕੇ ਲਗਵਾਏ ਗਏ ਸਨ ।ਜਿਨ੍ਹਾਂ ਪਿੰਡਾਂ ਵਿੱਚ ਭਗਵਾਨ ਪੁਰ ,ਤਾਜ ਪੁਰ ਵਿੱਚ ਵੀ ਨਾਕੇ ਲਗਾਏ ਗਏ ਸਨ ਅਤੇ ਦੋਨਾਂ ਪਿੰਡਾਂ ਨੂੰ ਚਾਰੇ ਪਾਸਿਓਂ ਆਪਣੀ ਸੇਫਟੀ ਲਈ ਸੀਲ ਕੀਤਾ ਗਿਆ ਸੀ ਅਤੇ ਪੁਲਿਸ ਪਰਸ਼ਾਸ਼ਨ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ ਸੀ ।ਪੁਲਿਸ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਯੂਥ ਫਾਰ ਵੈਲਫੇਅਰ ਸੁਸਾਇਟੀ ਪਿੰਡ ਭਗਵਾਨ ਪੁਰ ਤਾਜਪੁਰ ਵਲੋਂ ਪੁਲਿਸ ਵਾਲਿਆਂ ਦਾ ਪੂਰਾ ਬਣਦਾ ਮਾਣ ਸਤਿਕਾਰ ਕੀਤਾ ਗਿਆ ਥਾਣਾ ਲਾਂਬੜਾ ਇੰਚਾਰਜ ਇੰਸਪੈਕਟਰ ਰਮਨਦੀਪ ਸਿੰਘ ਹੁਰਾਂ ਨੂੰ ਸਿਰੋਪਾਓ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਤਸਵੀਰ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਲਾਂਬੜਾ ਪੁਲਿਸ ਦੇ ਸਾਰੇ ਸਟਾਫ ਨੂੰ ਵੀ ਬਣਦਾ ਮਾਣ ਸਤਿਕਾਰ ਦਿੱਤਾ ਗਿਆ।ਇਸ ਸਨਮਾਨ ਸਮਾਰੋਹ ਮੌਕੇ ਇੰਸਪੈਕਟਰ ਰਮਨਦੀਪ ਸਿੰਘ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਇਸ ਦੁੱਖ ਦੀ ਘੜੀ ਚ ਪੁਲਿਸ ਦਾ ਸਹਿਯੋਗ ਕਰਨ ਲਈ ਵੀ ਧੰਨਵਾਦ ਕੀਤਾ ਗਿਆ
ਇਸ ਮੋਕੇ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਕੂੜਾ ਰਾਮ,ਉੱਘੇ ਸਮਾਜ ਸੇਵਕ ਸਾਬਕਾ ਪੰਚ ਦਿਲਬਾਗ ਸੱਲ੍ਹਣ,ਸਾਬਕਾ ਪੰਚ ਜੋਗਿੰਦਰ ਪਾਲ ਕੈਂਥ, ਰਕੇਸ਼ ਕੁਮਾਰ ਸੱਲ੍ਹਣ,ਸ਼ਿਵ ਕੁਮਾਰ,ਪਵਨ ਕੁਮਾਰ, ਹੰਸ ਰਾਜ, ਮਨਜਿੰਦਰ ਸਿੰਘ, ਜਸਵਿੰਦਰ ਕੌਰ,ਰੀਟਾ ਦੇਵੀ,ਨਿਰਮਲਾ ਦੇਵੀ,(ਸਾਰੇ ਪੰਚ) ਜਗਨ ਨਾਥ, ਨਿਰਮਲ ਸਿੰਘ, ਦਾਣੀ ਟੈਂਟ,ਉਕਾਰ ਸਿੰਘ, ਲਾਲੀ ਚੰਦੜ, ਅਤੇ ਯੂਥ ਫਾਰ ਵੈਲਫੇਅਰ ਸੁਸਾਇਟੀ ਦੇ ਸਾਰੇ ਸੀਨੀਅਰ ਮੈਂਬਰ ਹਾਜਰ ਸਨ

Leave a Reply

Your email address will not be published. Required fields are marked *