RNI NEWS :- ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਣਾਉਣ ਲਈ ਕੀਤਾ ਜਾ ਰਿਹਾ ਹੈ ਪ੍ਰੇਰਿਤ


RNI NEWS :- ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਣਾਉਣ ਲਈ ਕੀਤਾ ਜਾ ਰਿਹਾ ਹੈ ਪ੍ਰੇਰਿਤ

ਸਮੇਂ ਦੇ ਹਾਣੀ  ਬਣਨ  ਲਈ  ਕੈਂਪ ਲਗਾ ਕੇ ਦਿੱਤੀ ਜਾ ਰਹੀ ਹੈ ਜਾਣਕਾਰੀ,ਗਲਾਈਸੋਫੇਟ ਸਲਾਟ ਦੀ ਵਿਕਰੀ ਤੇ ਪਾਬੰਧੀ, ਵਿਕਰੇਤਾਵਾਂ ਦੀ ਪੜਤਾਲ

ਨੰਗਲ 10 ਜੁਲਾਈ :- ਤੇਜ ਪ੍ਰਕਾਸ਼ ਖਾਸਾ 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਅਵਸਰ ਮੋਕੇ ਹਰ ਪਿੰਡ ਵਿੱਚ ਪੋਦੇ ਲਗਾਉਣ ਦੀ ਮੁਹਿੰਮ ਵਿੱਚ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਵੀ ਪੂਰਨ ਸਹਿਯੋਗ ਦੇ ਰਹੀਆਂ ਹਨ। ਪੰਜਾਬ ਦੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ, ਪੋਣ ਪਾਣੀ ਦੀ ਸਾਂਭ ਸੰਭਾਲ ਅਤੇ ਚੋਗਿਰਦੇ ਦੀ ਸਵੱਛਤਾ ਲਈ ਪੰਜਾਬ ਸਰਕਾਰ ਵਲੌਂ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਮਿਸ਼ਨ ਤੰਦਰੁਸਤ ਪੰਜਾਬ ਅਧੀਨ ਜਿਥੇ ਸਿਹਤ ਵਿਭਾਗ ਵੀ ਪੂਰੀ ਤਰ੍ਹਾਂ ਸਰਗਰਮ ਭੂਮੀਕਾ ਨਿਭਾ ਰਿਹਾ ਹੈ ਉਥੇ ਡੈਪੋ ਪ੍ਰੋਗਰਾਮ ਤਹਿਤ ਨਸ਼ਿਆ ਦੇ ਖਾਤਮ ਲਈ ਪੰਚਾਇਤ ਰਾਜ ਸੰਸਥਾਵਾਂ ਦੇ ਸਹਿਯੋਗ ਨਾਲ ਪਿੰਡਾਂ ਵਿਚ ਵੀ ਵਿਆਪਕ ਮੁਹਿੰਮ ਆਰੰਭੀ ਗਈ ਹੈ। ਘਰ ਘਰ ਹਰਿਆਲੀ-ਹਰ ਘਰ ਖੁਸ਼ਹਾਲੀ ਮੁਹਿੰਮ ਤਹਿਤ ਪੰਜਾਬ ਸਰਕਾਰ ਵਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਰਹਿ ਰਹੇ ਲੋਕਾਂ ਨੂੰ ਵਾਤਾਵਰਣ ਹਰਿਆ ਭਰਿਆ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਬਾਗਬਾਨੀ ਵਿਭਾਗ ਵਲੋਂ ਅਗਾਹਵਧੂ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਣਾ ਕੇ ਪੋਣ ਪਾਣੀ ਦੀ ਰਾਖੀ ਅਤੇ ਵਾਤਾਵਰਣ ਦੀ ਸੰਭਾਲ ਦੀ ਪ੍ਰਰੇਣਾ ਦਿੱਤੀ ਜਾ ਰਹੀ ਹੈ ਇਸ ਨਾਲ ਜਿਥੇ ਕਿਸਾਨ ਸਮੇਂ ਦੇ ਹਾਣੀ ਬਣ ਰਹੇ ਹਨ ਉਥੇ ਕਿਸਾਨਾਂ ਦੀ ਆਮਦਨ ਵਿਚ ਚੋਖਾਂ ਵਾਧਾ ਹੋ ਰਿਹਾ ਹੈ। ਮੁਕਾਬਲੇ ਬਾਜੀ ਦੇ ਦੋਰ ਵਿੱਚ ਜਦੋਂ ਸੰਸਾਰ ਭਰ ਦੇ ਖੇਤੀ ਵਿਗਿਆਨੀ ਆਪਣੀਆਂ ਖੋਜਾਂ ਨਾਲ ਕਿਸਾਨਾਂ ਨੂੰ ਆਏ ਦਿਨ ਵੱਧ ਉਤਪਾਦਨ ਦੇ ਨਵੇਂ ਨਵੇਂ ਢੰਗ ਤਰੀਕੇ ਦੱਸ ਰਹੇ ਹਨ ਅਜਿਹੇ ਸਮੇਂ ਵਿੱਚ ਪੰਜਾਬ ਸਰਕਾਰ ਵਲੋਂ ਕੀਟਨਾਸ਼ਕ ਦੀ ਘੱਟ ਵਰਤੋਂ ਅਤੇ ਪਾਣੀ ਦੀ ਸੰਭਾਲ ਲਈ ਵਿਸੇਸ਼ ਕੈਂਪ ਲਗਾ ਕੇ ਪ੍ਰੇਰਿਤ ਕੀਤਾ ਜਾ ਰਿਹਾ ਹੈ।ਨੰਗਲ ਨੇੜਲੇ ਪਿੰਡ ਮਾਣਕਪੁਰ ਵਿੱਚ ਬੀਤੇ ਦਿਨ ਜਿਥੇ ਪੰਚਾਇਤ ਵਲੋਂ ਲੋਕਾਂ ਨੂੰ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਦੇ ਮਾਹਰਾਂ ਨੂੰ ਉਥੇ ਸੱਦ ਕੇ ਸਰਕਾਰ ਦੀਆਂ ਲਾਹੇਵੰਦ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਉੇਥੇ ਮੱਕੀ ਦੀ ਫਸਲ ਦੀ ਬਿਜਾਈ ਅਤੇ ਰਿਵਾਇਤੀ ਫਸਲੀ ਚੱਕਰ ਛੱਡ ਕੇ ਫਸਲੀ ਵਿਭਿੰਨਤਾ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ ਹੈ। ਜਮੀਨ ਦੀ ਉਪਜਾਊ ਸ਼ਕਤੀ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੀ ਪਾਬੰਦੀ ਸੁੱਦਾ ਦਵਾਈ ਗਲਾਈਸੋਫੇਟ  ਸਾਲਟ  ਦੀ ਵਿਕਰੀ ਰੋਕਣ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਬਲਾਕ ਦੀਆਂ ਦੁਕਾਨਾਂ  ਤੇ ਦਵਾਈ ਵਿਕਰੇਤਾਵਾਂ ਦੀ  ਪੜਤਾਲ ਕੀਤੀ ਜਾ ਰਹੀ ਹੈ।  ਉਹਨਾਂ ਨੂੰ ਕੇਵਲ ਸਰਕਾਰ ਦੇ ਮਾਪਦੰਡ ਵਿਭਾਗ ਤੋਂ ਸਿਫਾਰਸ਼ ਕੀਤੀਆਂ ਦਵਾਈਆਂ, ਬੀਜ ਅਤੇ ਕੀਟਨਾਸ਼ਕ ਵੇਚਣ ਦੀ ਹਿਦਾਇਤ ਕੀਤੀ ਜਾ ਰਹੀ ਹੈ।ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਕੱਤਰ ਖੇਤੀਬਾੜੀ ਦੇ ਨਿਰਦੇਸ਼ਾ ਅਨੁਸਾਰ ਲਗਾਤਾਰ ਇਸ ਖੇਤਰ ਵਿੱਚ ਖੇਤੀਬਾੜੀ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਹੋਰ ਢੁਕਵੀਂ ਸੂਚਨਾ ਮੁਹੱਈਆਂ ਕਰਵਾਈ ਜਾ ਰਹੀ ਹੈ। ਸ੍ਰੀ ਅਨੰਦਪੁਰ ਸਾਹਿਬ ਵਿਚ 13 ਹਜ਼ਾਰ ਹੈਕਟੇਅਰ ਵਿਚੋਂ 10 ਹਜ਼ਾਰ ਹੈਕਟੇਅਰ ਰਕਬਾ ਮੱਕੀ ਹੇਠਲਾ ਹੈ ਜਦੋਂ ਕੇ ਬਲਾਕ ਵਿੱਚ 3 ਹਜ਼ਾਰ ਹੈਕਟੇਅਰ ਰਕਬੇ ਵਿੱਚ ਝੌਨੇ ਦੀ ਬਜਾਈ ਹੋ  ਰਹੀ ਹੈ ਜਿਸਨੂੰ ਇਸ ਬਾਰੇ ਹੋਰ ਘਟਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਇਲਾਕੇ ਦੇ ਬਹੁਤ ਸਾਰੇ ਕਿਸਾਨਾਂ ਨੇ ਰਿਵਾਇਤੀ ਫਸਲੀ ਚੱਕਰ ਛੱਡ ਕੇ ਆਪਣੀ ਆਮਦਨ ਵਿਚ ਵਾਧਾ ਕਰਨ ਦੇ ਮੰਤਵ ਨਾਲ ਫਲਾਂ ਅਤੇ ਸਬਜੀਆਂ ਦੀ ਕਾਸ਼ਤ ਸੁਰੂ ਕੀਤੀ ਹੈ ਜਿਸ ਨਾਲ ਉਹਨਾਂ ਦਾ ਆਰਥਿਕ ਪੱਧਰ ਵੀ ਮਜਬੂਤ ਹੋਇਆ ਹੈ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਲੋਂ ਕੀਤੇ ਜਾ ਰਹੇ ਅਜਿਹੇ ਉਪਰਾਲੇ ਕਿਸਾਨਾਂ ਲਈ ਅੱਜ ਦੇ ਮੁਕਾਬਲੇ ਬਾਜੀ ਦੇ ਦੋਰ ਵਿੱਚ ਸਮੇਂ ਦੇ ਹਾਣੀ ਬਣਾਉਣ ਦੀ ਦਿਸ਼ਾ ਵਿਚ ਇਕ ਨਿਵੇਕਲਾਂ ਉਪਰਾਲਾ ਹਨ ਜਿਹਨਾਂ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗੇ ਪਏ ਹਨ।

Leave a Reply

Your email address will not be published. Required fields are marked *