RNI NEWS :- ਗਰਭਵਤੀ ਔਰਤਾਂ ਦੀ ਜਾਂਚ ਲਈ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਲਗਾਇਆ ਵਿਸ਼ੇਸ਼ ਕੈਂਪ


RNI NEWS :- ਗਰਭਵਤੀ ਔਰਤਾਂ ਦੀ ਜਾਂਚ ਲਈ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਲਗਾਇਆ ਵਿਸ਼ੇਸ਼ ਕੈਂਪ

ਸ਼ਾਹਕੋਟ/ਮਲਸੀਆਂ, 11 ਅਗਸਤ (ਏ.ਐੱਸ. ਸਚਦੇਵਾ/ਸਾਬੀ ਸ਼ਾਹਕੋਟ)

ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਰਤਵ ਅਭਿਆਨ ਦੇ ਤਹਿਤ ਸਿਵਲ ਹਸਪਤਾਲ (ਸੀਐਚਸੀ) ਸ਼ਾਹਕੋਟ ਵਿਖੇ ਗਰਭਵਤੀ ਔਰਤਾਂ ਦੀ ਜਾਂਚ ਦੇ ਲਈ ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਅਗਵਾਈ ’ਚ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਤੋਂ ਬਾਅਦ ਗਰਭਵਤੀ ਔਰਤਾਂ ਨੂੰ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਰਿਫਰੈਸ਼ਮੈਂਟ ਵਜੋਂ ਫਰੂਟ ਵੀ ਵੰਡਿਆ ਗਿਆ ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆ ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਰਤਵ ਅਭਿਆਨ ਦੇ ਤਹਿਤ ਹਰ ਮਹੀਨੇ ਦੀ 9 ਤਰੀਕ ਨੂੰ ਬਲਾਕ ਦੀਆਂ ਸਾਰੀਆਂ ਗਰਭਵਤੀ ਔਰਤਾਂ ਦਾ ਮਹਿਲਾ ਡਾਕਟਰ ਅਤੇ ਸਪੈਸ਼ਲਿਸਟ ਵੱਲੋਂ ਮੈਡੀਕਲ ਚੈਕਅਪ ਯਕੀਨੀ ਬਣਾਉਣਾ ਹੁੰਦਾ ਹੈ, ਤਾਂ ਜੋ ਜੱਚਾ ਅਤੇ ਬੱਚਾ ਦੀ ਸਿਹਤ ਠੀਕ ਰੱਖੀ ਜਾ ਸਕੇ ਅਤੇ ਗਰਭ ਅਵਸਥਾ ਦਰਮਿਆਨ ਔਰਤ ਅਤੇ ਉਸਦੇ ਹੋਣ ਵਾਲੇ ਬੱਚੇ ਨੂੰ ਆ ਸਕਣ ਵਾਲੀਆਂ ਪਰੇਸ਼ਾਨੀਆਂ ਦਾ ਪਹਿਲਾਂ ਤੋਂ ਹੀ ਪਤਾ ਲਗਾ ਕੇ ਉਸਦਾ ਸਮੇਂ ਸਿਰ ਇਲਾਜ ਕੀਤ ਜਾ ਸਕੇ। ਉਹਨਾਂ ਕਿਹਾ ਕਿ ਵਿਭਾਗ ਦਾ ਜ਼ਿਆਦਾ ਜੋਰ ਉਹਨਾਂ ਗਰਭਵਤੀ ਔਰਤਾਂ ਵੱਲ ਵਧੇਰੇ ਧਿਆਨ ਦੇਣਾ ਹੈ, ਜੋ ਹਾਈ ਰਿਸਕ ਤੇ ਹਨ।ਇਸਦੇ ਲਈ ਏਐਨਐਮ ਅਤੇ ਆਸ਼ਾ ਵਰਕਰਾਂ ਨੂੰ ਖਾਸ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਅਜਿਹੀ ਔਰਤਾਂ ਦੇ ਘਰ ਹਰ ਮਹੀਨੇ ਦੋ ਵਿਜ਼ਿਟਾਂ ਯਕੀਨੀ ਬਣਾਉਣ। ਕੈਂਪ ਦੌਰਾਨ ਗਾਇਨੀਕੋਲੋਜਿਸਟ ਡਾ. ਮਨਦੀਪ ਕੌਰ ਵੱਲੋਂ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਗਈ, ਜਦਕਿ ਐਲਐਚਵੀ ਰਜਿੰਦਰਪਾਲ ਕੌਰ ਅਤੇ ਏਐਨਐਮ ਨਰਿੰਦਰ ਕੌਰ ਨੇ ਗਰਭਵਤੀ ਔਰਤਾਂ ਦੀ ਰਜਿਸਟ੍ਰੇਸ਼ਨ ਅਤੇ ਹੋਰ ਚੈਕਅਪ ਕੀਤੇ

Leave a Reply

Your email address will not be published. Required fields are marked *