RNI NEWS-ਗਾਇਕ ਕਮਲ ਤੱਲਣ੍ਹ ਦੇ ਘਰ ਬੇਟੀ ਨੇ ਜਨਮ


RNI NEWS-ਗਾਇਕ ਕਮਲ ਤੱਲਣ੍ਹ ਦੇ ਘਰ ਬੇਟੀ ਨੇ ਜਨਮ

ਜਲੰਧਰ 29 ਜੂਨ ਜਸਵਿੰਦਰ ਬੱਲ

ਪੰਜਾਬ ਦੇ ਨਾਮਵਰ ਕਲਾਕਾਰ ਕਮਲ ਤੱਲਣ੍ਹ ਦੇ ਘਰ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਅਜਰੀਨਾ ਦੀ ਕੁਖੋਂ ਅੱਜ ਬਾਅਦ ਦੁਪਹਿਰ 2-30 ਵਜੇ ਸੁਖਮਨੀ ਹਸਪਤਾਲ ਵਿਖੇ ਬੇਟੀ ਨੇ ਜਨਮ ਲਿਆ ਹੈ। ਜਿਸ ਨਾਲ ਗਾਇਕ ਕਮਲ ਤੱਲਣ੍ਹ ਦਾ ਪਰਿਵਾਰ ਖੁਸ਼ੀ ਨਾਲ ਫੁੱਲਾਂ ਨਹੀਂ ਸਮਾ ਰਿਹਾ। ਕਮਲ ਤੱਲਣ੍ਹ ਦੇ ਬੇਟੀ ਦੇ ਜਨਮ ਦੀ ਖ਼ਬਰ ਪਤਾ ਲੱਗਦੇ ਹੀ ਗਾਇਕ ਕਲਾਕਾਰਾਂ, ਸੰਤ ਮਹਾਂਪੁਰਸ਼ਾਂ, ਸਮਾਜ ਸੇਵੀ ਅਤੇ ਰਾਜਨਿਤਿਕ ਆਗੂਆਂ ਅਤੇ ਕਮਲ ਤੱਲਣ੍ਹ ਨੂੰ ਪਿਆਰ ਕਰਨ ਵਾਲਿਆਂ ਵਲੋ ਕਮਲ ਤੱਲਣ੍ਹ ਨੂੰ ਵਧਾਇਆ ਦਿੱਤੀਆਂ ਜਾ ਰਹੀਆਂ ਹਨ। ਕਮਲ ਤੱਲਣ੍ਹ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਧਰਮਪਤਨੀ ਅਜਰੀਨਾ ਅਤੇ ਉਨ੍ਹਾਂ ਦੀ ਬੇਟੀ ਬਿਲਕੁਲ ਤੰਦਰੁਸਤ ਹਨ।

Leave a Reply

Your email address will not be published. Required fields are marked *