RNI NEWS-ਗਾਇਕ ਰਮੇਸ਼ ਚੌਹਾਨ ਅਤੇ ਗਾਇਕ ਅਸਵਨੀ ਚੌਹਾਨ ਦੀ ਅਵਾਜ ਵਿੱਚ ਗਾੲੇ ਗੀਤ ” ਤਕਦੀਰਾਂ ” ਦਾ ਪੋਸਟਰ ਰਿਲੀਜ


RNI NEWS-ਗਾਇਕ ਰਮੇਸ਼ ਚੌਹਾਨ ਅਤੇ ਗਾਇਕ ਅਸਵਨੀ ਚੌਹਾਨ ਦੀ ਅਵਾਜ ਵਿੱਚ ਗਾੲੇ ਗੀਤ ” ਤਕਦੀਰਾਂ “ ਦਾ ਪੋਸਟਰ ਰਿਲੀਜ

ਨਵਾਂਸ਼ਹਿਰ – ਤੇਜ ਪ੍ਰਕਾਸ਼ ਖ਼ਾਸਾ

ਗੱਲ ਸੋਨੇ ਤੇ ਸੁਹਾਗੇ ਵਾਲੀ ਉਦੋਂ ਹੂੰਦੀ ਐ ਜਦੋਂ ਗੀਤਕਾਰ ਵੀ ੳਹੋ ਜਿਹਾ ਹੋਵੇ ਗਾਇਕ ਤੇ ਗੀਤਕਾਰ ਦੇ ਆਪਸੀ ਵਿਚਾਰ ਮਿਲਦੇ ਹੋਣ ਫਿਰ ਗਾਇਕੀ ਦਾ ਰੰਗ ਹੋਰ ਵੀ ਗੂੜ੍ਹਾ ਹੋ ਜਾਂਦਾ ਏ ਜਦੋ ਗਾਇਕ ਅਸ਼ਵਨੀ ਕੁਮਾਰ ਚੌਹਾਨ ਨਾਲ ਗਾਉਣਾ ਹੋਵੇ ਮੈਂ ਓਹਨਾਂ ਫਨਕਾਰਾ ਦੀ ਗੱਲ ਕਰ ਰਿਹਾਂ ਹਾਂ ਜਿਹਨਾਂ ਦਾ ਨਾਮ ਅੱਜ ਮਾਣ ਅਤੇ ਸ਼ਾਨ ਨਾਲ ਪੂਰੀ ਦੁਨੀਆ ਵਿਚ ਲਿਆ ਜਾਂਦਾ ਹੈ ਗਾਇਕ ਰਮੇਸ਼ ਚੌਹਾਨ ਤੇ ਅਸ਼ਵਨੀ ਚੌਹਾਨ ਪੰਮੀ ਜਾਂਗਪੁਰੀ ਦਾ ਲਿਖਿਆ ਹੋਇਆ ਗੀਤ ਤਕਦੀਰਾ ਦਾ ਪੋਸਟਰ ਅੱਜ ਰਿਲੀਜ ਕੀਤਾ ਗਿਆ ਅਤੇ ਗੀਤ ਵੀ ਜਲਦ ਰਿਲੀਜ ਕੀਤਾ ਜਾਵੇਗਾ ਜਿਸ ਦੇ ਕੁੱਝ ਬੋਲ ਮੈ ਆਪ ਸਭ ਨਾ ਸਾਝੇ ਕਰ ਰਿਹਾ ਹਾ ਉਮੀਦ ਹੈ ਕਿ ਤੁਸੀ ਪਹਿਲਾ ਰਿਲੀਜ ਕੀਤੇ ਗਏ ਗੀਤਾ ਤੋ ਵੀ ਜਿਆਦਾ ਪਿਆਰ ਬਖਸੋਗੇ

” ਸੋਚ ਸੋਚ ਕੇ ਨਵਜ ਥੋੜੀ ਰੁੱਕ ਜਾਂਦੀ ਐ,ਗੱਲ ਆਕੇ ਤਕਦੀਰਾਂ ਓਤੇ ਮੁੱਕ ਜਾਂਦੀ ਐ “

ਸ਼ਹੀਦ ਭਗਤ ਸਿੰਘ ਨਗਰ ਸੰਗੀਤ ਸਭਾ ਵਲੋਂ ਗੁਰਦੁਆਰਾ ਸ੍ਰੀ ਟਾਹਲੀ  ਸਾਹਿਬ ਵਿਖੇ ਗੀਤਕਾਰ ਪੰਮੀ ਜਾਂਗਪੁਰੀ ਦੇ ਲਿਖੇ ਗੀਤ ਤਕਦੀਰਾਂ ਦਾ ਪੋਸਟਰ ਰਿਲੀਜ ਕੀਤਾ ਗਿਆ ਇਹ ਗੀਤ ਅਮਰ ਆਡੀਓ ਕੰਪਨੀ ਦੀ ਪੇਸ਼ਕਸ਼ ਹੋਵੇਗੀ ਗਾਇਕ ਰਮੇਸ਼ ਚੌਹਾਨ ਅਤੇ ਅਸ਼ਵਨੀ ਕੁਮਾਰ ਚੌਹਾਨ ਨੇ ਇਸ ਗੀਤ ਨੂੰ ਬਹੁਤ ਹੀ ਵਧੀਅਾ ਤਰੀਕੇ ਨਾਲ ਗਾਇਆ ਹੈ ਪੂਰਾ ਲਫਜਾ ਨਾਲ ਇਨਸਾਫ਼ ਕੀਤਾ ਹੈ ਇੱਕ ਗੱਲ ਬਹੁਤ ਵੇਖਣ ਵਾਲੀ ਹੈ ਜੋ ਦੋਨੋ ਪਿਉ ਪੁੱਤਰ ਦੀ ਜੋੜੀ ਨੇ ਇਹ ਗੀਤ ਗਾਇਆ ਹੈ ਤਾ ਸੰਗੀਤ ਵੀ ਪਿਉ ਪੁੱਤ ਦੀ ਜੋੜੀ ਬੀਆਰ ਡਿਮਾਣਾਂ ਅਤੇ ਆਰਡੀ ਬੁਆਏ ਨੇ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਹੈ ਵਿਡੀਉ ਡਰੈਕਟਰ ਮਨੀਸ਼ ਠੁਕਰਾਲ ਨੇ ਤਿਅਾਰ ਕੀਤਾ ਹੈ ਸੰਗੀਤ ਸਭਾ ਦੇ ਪ੍ਰਧਾਨ ਹਰਦੇਵ ਚਾਹਲ ਵਲੋਂ ਪੋਸਟਰ ਰਲੀਜ ਕੀਤਾ ਗਿਅਾ ਇਸ ਮੌਕੇ ਤੇ ਐਡਵੋਕੇਟਾ ਬੱਬੂ ਬਾਜਵਾ,ਦਿਲਵਰ ਜੀਤ ਦਿਲਵਰ, ਗਾਇਕ ਸੋਹਣ ਸ਼ੰਕਰ,ਦਾਰਾ ਮਾਹਲ ਗੈਹਿਲਾਂ,ਹਨੀ ਹਰਦੀਪ,ਗਾਇਕ ਜਗਦੀਸ਼ ਜਾਡਲਾ ਵਾਸੀ ਬਰਨਾਲਾ,ਸੁਰਜੀਤ ਮੱਲ ਪੂਰੀ ਵੀਜੇ ਮੱਲ ਪੂਰੀ, ਸਰਵਜੀਤ ਸਰਵ,ਪਤਰਕਾਰ ਵਾਸਦੇਵ ਪਰਦੇਸੀ,ਵੀਜੇ ਜੋਤੀ,ਗਾਇਕ ਲੱਖਾ ਸੁਰਾਪੂਰੀ,ਗਾਇਕਾਂ ਰਾਣੀ ਅਰਮਾਨ,ਕਿਸ਼ਨ ਗੜਸ਼ੰਕਰ, ਕੰਮਲ ਬੰਗਾ,ਢਾਡੀ ਕਸ਼ਮੀਰ ਕਾਦਿਰ,ਸਤਨਾਮ ਬਾਲੋਂ,ਡਾਕਟਰ ਮਲਕੀਤ ਜੰਡੀ,ਜੋਤੀ ਨਵਾਂ ਸ਼ਹਿਰ,ਗੀਤਕਾਰ ਗੋਰਾ ਢੇਸੀ,ਸੋਨੀ ਸਰੋਆ,ਹਰਪਾਲ ਸਿੰਘ ਆਦਿ ਹੋਰ ਵੀ ਬਹੁਤ ਸਾਰੇ ਸੱਜਣ ਮਿੱਤਰ 
 

Leave a Reply

Your email address will not be published. Required fields are marked *