RNI NEWS-ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਨੇ ਤੁਗਲਕਾਬਾਦ ਮੰਦਰ ਖੋਲ੍ਹਣ ਤੇ ਸੰਗਤਾਂ ਨੂੰ ਵਧਾਈ ਦਿੱਤੀ


RNI NEWS-ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਨੇ ਤੁਗਲਕਾਬਾਦ ਮੰਦਰ ਖੋਲ੍ਹਣ ਤੇ ਸੰਗਤਾਂ ਨੂੰ ਵਧਾਈ ਦਿੱਤੀ

ਮੁੜ ਉਸਾਰਿਆ ਜਾਵੇ ਉਸੇ ਜਗ੍ਹਾ ਸਤਿਗੁਰਾਂ ਦਾ ਆਲੀਸ਼ਾਨ ਮੰਦਰ-ਸੰਤ ਸਰਵਣ ਦਾਸ ਬੋਹਣ

ਜਲੰਧਰ 30 ਜੂਨ (ਜਸਵਿੰਦਰ ਬੱਲ)

ਸ੍ਰੀ ਗੁਰੂ ਰਵਿਦਾਸ ਜੀ ਦਾ ਆਲੀਸ਼ਾਨ ਮੰਦਰ ਮੁੜ ਉਸੇ ਜਗ੍ਹਾ ਉਸਾਰਿਆ ਜਾਵੇ ਜਿਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਸ੍ਰੀ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਦਿੱਲੀ ਨੂੰ ਭਾਰਤ ਸਰਕਾਰ ਅਤੇ ਦਿੱਲੀ ਸਰਕਾਰ ਵੱਲੋਂ ਪਿਛਲੇ ਸਾਲ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਤੋੜਿਆ ਗਿਆ ਸੀ ਅਤੇ ਮੁੱਖ ਦੁਆਰ ਅੱਗੇ ਦਿਵਾਰ ਬਣਾ ਕੇ ਸੰਗਤਾਂ ਦਾ ਆਉਣਾ-ਜਾਣਾ ਬੰਦ ਕਰ ਦਿੱਤਾ ਗਿਆ ਸੀ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਰਜਿ ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਜੀ ਬੋਹਣ ਪੱਟੀ ਵਾਲਿਆ ਨੇ ਮੀਟਿੰਗ ਦੌਰਾਨ ਸੰਤ ਮਹਾਂਪੁਰਸ਼ਾਂ ਨੂੰ ਸੰਬੋਧਨ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਜਿਸ ਦੇ ਵਿਰੋਧ ਵਿੱਚ ਸਮੁੱਚਾ ਸੰਤ-ਸਮਾਜ,ਸਮਾਜਿਕ,ਧਾਰਮਿਕ, ਰਾਜਨੀਤਿਕ ਆਗੂਆਂ ਅਤੇ ਸੰਗਤਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਸੀ ਹੁਣ ਸਰਕਾਰ ਵੱਲੋਂ ਉਸ ਦੀਵਾਰ ਨੂੰ ਹਟਾ ਕੇ ਸ੍ਰੀ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਦਿੱਲੀ ਸੰਗਤਾਂ ਦੇ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ ਇਸ ਸਬੰਧੀ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਸੰਤ ਸਰਵਣ ਦਾਸ ਜੀ ਨੇ ਕਿਹਾ ਕਿ ਦਿੱਲੀ ਮੰਦਰ ਦੇ ਗੇਟ ਖੁੱਲ੍ਹਣ ਨਾਲ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਹੈ ਇਹ ਸਤਿਗੁਰ ਰਵਿਦਾਸ ਜੀ ਨੂੰ ਮੰਨਣ ਵਾਲੀਆ ਸੰਗਤਾਂ ਦੀ ਜਿੱਤ ਹੈ ਇਸ ਮੌਕੇ ਪ੍ਰਧਾਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ,ਸੰਤ ਇੰਦਰ ਦਾਸ ਸ਼ੇਖੇ ਜਨਰਲ ਸਕੱਤਰ,ਖਜਾਨਚੀ ਸੰਤ ਪਰਮਜੀਤ ਦਾਸ ਨਗਰ,ਸੀ.ਮੀਤ ਪ੍ਰਧਾਨ ਸੰਤ ਸਰਵਣ ਦਾਸ ਸਲੇਮ ਟਾਬਰੀ,ਮੀਤ ਪ੍ਰਧਾਨ ਸੰਤ ਬਲਵੰਤ ਸਿੰਘ ਡੀਂਗਰੀਆਂ,ਸਹਿ ਖਜਾਨਚੀ ਮਹੰਤ ਪ੍ਰਸ਼ੋਤਮ ਲਾਲ ਚੱਕ ਹਕੀਮ,ਸਟੇਜ ਸਕੱਤਰ ਸੰਤ ਧਰਮਪਾਲ ਸ਼ੇਰਗੜ੍ਹ,ਸਹਿ ਸ ਸਕੱਤਰ ਗੁਰਮੀਤ ਦਾਸ ਹੁਸ਼ਿਆਰਪੁਰ, ਪ੍ਰਚਾਰ ਸਕੱਤਰ ਸੰਤ ਜਸਵੰਤ ਦਾਸ,ਸਹਿ ਪ੍ਰਚਾਰ ਸ.ਸੰਤ ਰਮੇਸ਼ ਦਾਸ ਸ਼ੇਰਪੁਰ ਢੱਕੋ, ਲੰਗਰ ਕਮੇਟੀ ਸੰਤ ਰਾਮਕਿਸ਼ਨ ਸ਼ੇਰਪੁਰ, ਸੰਤ ਸੰਤੋਖ ਦਾਸ, ਸੰਤ ਰਕੇਸ਼ ਬੰਗਾ, ਬੀਬੀ ਸੰਤੋਸ਼ ਕੁਮਾਰੀ, ਬੀਬੀ ਕੁਲਦੀਪ ਕੌਰ ਮਹਿਲਾਂ, ਬੀਬੀ ਕਮਲੇਸ਼ ਕੌਰ ਨਾਹਲਾ, ਮੀਡੀਆ ਇੰਚਾਰਜ ਓ ਪੀ ਰਾਣਾ, ਸੰਤ ਪਰਮੇਸ਼ਵਰੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ

Leave a Reply

Your email address will not be published. Required fields are marked *