RNI NEWS :- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਨੂੰ ਜਾਰੀ ਹੋਈ ਝੂਠੀ ਦੋਸ਼ ਸੂਚੀ ਦੀ ਨਿਖੇਧੀ

RNI NEWS :- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਨੂੰ ਜਾਰੀ ਹੋਈ ਝੂਠੀ ਦੋਸ਼ ਸੂਚੀ ਦੀ ਨਿਖੇਧੀ

 

ਜਲੰਧਰ :- ਜਸਕੀਰਤ ਰਾਜਾ/ਅਵਤਾਰ ਚੰਦ

ਜਿਲ੍ਹਾ ਸਿੱਖਿਆ ਅਫਸਰ (ਐਲੀ.) ਫਤਿਹਗੜ੍ਹ ਸਾਹਿਬ ਦਿਨੇਸ਼ ਕੁਮਾਰ ਵੱਲੋਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੇ ਸਕੂਲ ਵਿੱਚ ਬਦਲਾ ਲਊ ਭਾਵਨਾ ਨਾਲ ਚੈਕਿੰਗ ਦੇ ਬਹਾਨੇ ਆ ਕੇ ਬਿਨ੍ਹਾ ਕਿਸੇ ਵੀ ਕਾਰਨ ਤੋਂ ਅਧਿਆਪਕ ਹਾਜਰੀ ਰਜਿਸਟਰ, ਐਸ.ਐਮ.ਸੀ. ਦਾ ਰਿਕਾਰਡ, ਬੱਚਿਆਂ ਦੇ ਹਾਜ਼ਰੀ ਰਜਿਸਟਰ ਅਤੇ ਦਾਖਲਾ ਖਾਰਿਜ਼ ਰਜਿਸਟਰ ਆਦਿ ਨੂੰ ਚੁੱਕ ਕੇ ਨਾਲ ਲੈ ਜਾਣਾ ਗਹਿਰੀ ਸ਼ਾਜਿਸ਼ ਦਾ ਹਿੱਸਾ ਜਾਪਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜਿਲ੍ਹਾ ਜਲੰਧਰ ਪ੍ਰਧਾਨ ਕਰਨੈਲ ਫਿਲੌਰ ਸਕੱਤਰ ਗਣੇਸ਼ ਭਗਤ,ਬਲਜੀਤ ਸਿੰਘ ਕੁਲਾਰ, ਕੁਲਦੀਪ ਕੌੜਾ, ਰਾਮ ਪਾਲ ਹਜਾਰਾ ਤੇ ਹਰਮਨਜੋਤ ਸਿੰਘ ਆਹਲੂਵਾਲੀਆ ਆਦਿ ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੁਝ ਕੁ ਅਫਸਰ ਆਪਣੇ ਉਪਰਲੇ ਅਧਿਕਾਰੀਆਂ ਦੀ ਚਮਚਾਗਿਰੀ ਕਰਨ ਅਤੇ ਵੱਧ ਚੰਗਾ ਬਣ ਕੇ ਦਿਖਾਉਣ ਦੀ ਕੋਸ਼ਿਸ਼ ਵਿੱਚ ਅਜਿਹੀਆਂ ਘਿਨਾਉਣੀਆਂ ਹਰਕਤਾਂ ਵਿੱਚ ਰੁਝੇ ਹੋਏ ਹਨ ਅਤੇ ਬੇਲੋੜਾ ਵਿੱਦਿਅਕ ਮਾਹੌਲ ਨੂੰ ਖਰਾਬ ਕਰ ਰਹੇ ਹਨ, ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਜੀ ਟੀ ਯੂ ਪੰਜਾਬ ਦੇ ਸੂਬਾਈ ਸਲਾਹਕਾਰ ਕਰਨੈਲ ਸਿੰਘ ਸੰਧੂ ਪਸਸਫ ਦੇ ਸੂਬਾਈ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਜਿਲ੍ਹਾ ਸਿੱਖਿਆ ਅਫਸਰ (ਐਲੀ) ਫਤਿਹਗੜ੍ਹ ਸਾਹਿਬ ਦਿਨੇਸ਼ ਕੁਮਾਰ ਵੱਲੋਂ ਸੂਬਾ ਪ੍ਰਧਾਨ ਨੂੰ ਜਾਰੀ ਹੋਈ ਝੂਠੀ ਦੋਸ਼ ਸੂਚੀ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਦੇ ਅਫਸਰ ਦੀ ਇਸ ਕੋਝੀ ਹਰਕਤ ਤੇ ਬਦ-ਨੀਅਤੀ ਦਾ ਠੋਕਵਾਂ ਜਵਾਬ ਦਿੱਤਾ ਜਾਵੇਗਾ। ਆਗੂਆ ਨੇ ਇਸ ਮੌਕੇ ਹਰ ਪ੍ਰਕਾਰ ਦੇ ਤਿੱਖੇ ਸੰਘਰਸ਼ ਦਾ ਅਹਿਦ ਕੀਤਾ
ਇਸ ਮੌਕੇ ਸੁਖਵਿੰਦਰ ਸਿੰਘ ਮੱਕੜ, ਰਘੁਜੀਤ ਸਿੰਘ, ਕੁਲਦੀਪ ਵਾਲੀਆ, ਰਜੀਵ ਭਗਤ, ਬਲਵੀਰ ਭਗਤ, ਸੂਰਤੀ ਲਾਲ ਭੋਗਪੁਰ, ਮੁਲਖ ਰਾਜ, ਨਿਰਮੋਲਕ ਸਿੰਘ ਹੀਰਾ, ਬੂਟਾ ਰਾਮ ਅਕਲਪੁਰ, ਕੁਲਵੰਤ ਰੁੜਕਾ, ਪਰਣਾਮ ਸਿੰਘ, ਤਜਿੰਦਰ ਸਿੰਘ, ਮੰਗਤ ਰਾਮ ਸਮਰਾ, ਸਰਬਜੀਤ ਢੇਸੀ, ਸਵਰਨ ਸਿੰਘ ਸ਼ਾਹਕੋਟ ਸੁਖਵਿੰਦਰ ਰਾਮ, ਗੁਰਿੰਦਰ ਆਦਮਪੁਰ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *