RNI NEWS-ਗੰਦੇ ਨਾਲੇ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਮੁਹੱਲਾ ਆਰਨਹਾਲੀ ਤੇ ਨਗਰ ਕੌਂਸਲ ਰਾਹੋਂ ਚ”ਵਧਿਆ ਆਪਸੀ ਤਨਾਅ


RNI NEWS-ਗੰਦੇ ਨਾਲੇ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਮੁਹੱਲਾ ਆਰਨਹਾਲੀ ਤੇ ਨਗਰ ਕੌਂਸਲ ਰਾਹੋਂ ਚ”ਵਧਿਆ ਆਪਸੀ ਤਨਾਅ

ਮੁਹੱਲਾ ਵਾਸੀਆਂ ਮਾਨਯੋਗ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਮੌਕਾ ਦੇਖ ਇੰਨਸਾਫ ਕਰਨ ਦੀ ਲਗਾਈ ਹੁੰਗਾਰ

ਰਾਹੋਂ 28 ਜੁਲਾਈ (ਚਰਨਜੀਤ ਵਿਰਕ)

ਸਥਾਨਕ ਮੁਹੱਲਾ ਆਰਨਹਾਲੀ ਵਿਖੇ ਗੰਦੇ ਨਾਲੇ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਮੁਹੱਲਾ ਵਾਸੀਆਂ ਤੇ ਕੌਂਸਲ ਰਾਹੋਂ ਚ” ਆਪਸੀ ਤਨਾਅ ਵੱਧਦਾ ਜਾ ਰਿਹਾ ਹੈ।ਜਿਸ ਨੂੰ ਲੈ ਕੇ ਮੁਹੱਲਾ ਵਾਸੀਆਂ ਵਲੋਂ ਕੌਂਸਲ ਰਾਹੋਂ ਤੇ ਰਾਜਨੀਤੀ ਪ੍ਰਭਾਵ ਹੇਠ ਧੱਕੇਸ਼ਾਹੀ ਦੇ ਅਰੋਪ ਲਗਾਏ ਗਏ ਹਨ।ਜਾਣਕਾਰੀ ਦਿੰਦੇ ਹੋਏ ਸਾਬਕਾ ਐਮ.ਸੀ ਸੁਰਿੰਦਰ ਪਾਲ, ਹਰਮੇਸ਼ ਲਾਲ ਨੇ ਦੱਸਿਆ ਕੇ ਪਿਛਲੇ ਪੰਜ ਮਹੀਨੇ ਤੋਂ ਗੰਦੇ ਨਾਲੇ ਦੇ ਵਹਾਓ ਨੂੰ ਇੱਕ ਵਿਅਕਤੀ ਵਲੋਂ ਬੰਦ ਕਰ ਦਿੱਤਾ ਗਿਆ ਸੀ।ਜਿਸ ਨਾਲ ਗੰਦੇ ਪਾਣੀ ਦੀ ਕੋਈ ਵੀ ਨਿਕਾਸੀ ਨਾ ਹੋਣ ਕਾਰਨ ਪਾਣੀ ਸੜਕ ਤੇ ਖੜਨ ਨਾਲ ਨਰਕ ਭਰੇ ਹਲਾਤ ਬਣੇ ਹੋਏ ਹਨ ਅਤੇ ਮੁਹੱਲਾ ਵਾਸੀਆਂ ਦਾ ਘਰੋਂ ਬਾਹਰ ਜਾਣਾ ਵੀ ਮੁਸ਼ਕਲ ਹੋ ਗਿਆ ਹੈ।ਲੋਕਾਂ ਦੇ ਘਰਾਂ ਨੂੰ ਤਰੇੜਾਂ ਵੀ ਆ ਗਈਆ ਹਨ ਤੇ ਇੱਥੇ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ।ਉਨ੍ਹਾ ਦੱਸਿਆ ਕੇ ਗੰਦੇ ਨਾਲੇ ਦੇ ਨਿਕਾਸ ਲਈ ਸਾਲ 2016 ਵਿੱਚ 5 ਲੱਖ ਰੁਪਏ ਦੀ ਗਰਾਂਟ ਜਾਰੀ ਹੋ ਚੁੱਕੀ ਹੈ ਅਤੇ ਵਰਕ ਆਰਡਰ ਵੀ ਹੋ ਚੁੱਕੇ ਹਨ ਪਰ ਕੌਂਸਲ ਵਲੋਂ ਕੋਈ ਵੀ ਨਿਕਾਸ ਨਹੀ ਕੀਤਾ ਜਾ ਰਿਹਾ ਅਤੇ ਗੰਦੇ ਨਾਲੇ ਦੇ ਪਾਣੀ ਦਾ ਯੋਗ ਨਿਕਾਸ ਕਰਨ ਦੀ ਬਜਾਏ ਕੌਂਸਲ ਵਲੋਂ ਮੁਹੱਲਾ ਵਾਸੀਆਂ ਤੇ ਰਾਜਨੀਤੀ ਪ੍ਰਭਾਵ ਹੇਠ ਉਲਟ ਦਿਸ਼ਾ ਚ” ਪਾਣੀ ਦੀ ਨਿਕਾਸੀ ਕਰਨ ਲਈ ਦਬਾਅ ਬਣਾਇਆਂ ਜਾ ਰਿਹਾ ਹੈ।ਜਿਸ ਕਾਰਨ ਕੌਂਸਲ ਨਾਲ ਤਨਾਅ ਵਾਲੀ ਸਥਿਤੀ ਬਣੀ ਹੋਈ ਹੈ।ਉਨ੍ਹਾਂ ਮਾਨਯੋਗ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਤੋਂ ਮਾਮਲੇ ਦਾ ਮੌਕਾ ਦੇਖ ਕੇ ਇੰਨਸਾਫ ਕਰਨ ਦੀ ਮੰਗ ਕੀਤੀ ਹੈ।ਇਸ ਮੌਕੇ ਕਲੁਵਿੰਦਰ ਕੌਰ,ਹਰਮੇਸ਼ ਲਾਲ,ਗਰੁਦਿਆਲ ਰਾਮ ਅਦਿ ਹਾਜ਼ਰ ਸਨ।
ਜਦੋਂ ਇਸ ਸਬੰਧੀ ਬਸਪਾ ਦੇ ਕੌਂਸਲਰ ਸੁਭਾਸ਼ ਚੰਦਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕੇ ਕੌਂਸਲ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਜਲਦ ਤੋਂ ਜਲਦ ਗੰਦੇ ਨਾਲੇ ਦੇ ਪਾਣੀ ਦੀ ਨਿਕਾਸੀ ਕਰਵਾਉਣੀ ਚਾਹੀਦੀ ਹੈ।

Leave a Reply

Your email address will not be published. Required fields are marked *