RNI NEWS-ਘਰ ਘਰ ਦਿੱਤੇ ਰੋਜ਼ਗਾਰ ਦੀ ਅਸਲੀਅਤ ਦੇਖਣਾ ਨਹੀਂ ਚਾਹੁੰਦੀ ਸਰਕਾਰ – ਮਲਕੀਤ ਚੁੰਬਰ


RNI NEWS-ਘਰ ਘਰ ਦਿੱਤੇ ਰੋਜ਼ਗਾਰ ਦੀ ਅਸਲੀਅਤ ਦੇਖਣਾ ਨਹੀਂ ਚਾਹੁੰਦੀ ਸਰਕਾਰ – ਮਲਕੀਤ ਚੁੰਬਰ

ਨਕੋਦਰ – ਸੁਖਵਿੰਦਰ ਸੋਹਲ/ਰਵੀ ਸੱਭਰਵਾਲ 

ਕਾਂਗਰਸ ਦੀ ਸਰਕਾਰ 2017 ਵਿੱਚ ਵੱਡੇ ਵੱਡੇ ਵਾਦੇ ਕਰ ਕੇ ਆਈ ਸੀ ਇਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਜਦੋਂ ਗੁਟਾਂ ਸਾਹਿਬ ਦੀ ਸੋਹ ਖਾ ਕੇ ਕਹਿੰਦੇ ਸੀ ਕਿ ਮੈਂ ਚਾਰ ਹਫਤੇ ਵਿੱਚ ਨਸ਼ਿਆਂ ਦਾ ਲੱਕ ਤੋੜ ਦੇਵਾਂਗਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲਿਆਂ ਨੂੰ ਸਜ਼ਾ ਦੇਵਾਂਗਾ ਅਤੇ ਸਟੇਜਾਂ ਤੋਂ ਸ਼ਰੇਆਮ ਬਿਕਰਮ ਸਿੰਘ ਮਜੀਠੀਆ ਦਾ ਨਾਂ ਲੈਂਦੇ ਹੁੰਦੇ ਸਨ ਕਹਿੰਦੇ ਹੁੰਦੇ ਸਨ ਕਿ ਸਾਨੂੰ ਪਤਾ ਨਸ਼ਾ ਕੋਣ ਬੇਚਦਾ ਅਤੇ ਕੋਣ ਵਿਕਾਉਦਾ ਹੈ ਲੋਕਾਂ ਨੂੰ ਲੱਗਾ ਕਿ ਕੈਪਟਨ ਸਾਹਿਬ ਸੱਚੀ ਕਹਿ ਰਹੇ ਹਨ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੇ ਜਜ਼ਬਾਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਝੂਠ ਬੋਲ ਕੇ ਲੁਟਿਆ ਪਰ ਸਰਕਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਦੋਸ਼ੀਆਂ ਸਜ਼ਾ ਕੀ ਦੇਣੀ ਸੀ ਉਹ ਤਾਂ ਘਰ ਘਰ ਰੋਜ਼ਗਾਰ ਦੇਣ ਦੇ ਵਾਦੇ ਨੂੰ ਵੀ ਭੁੱਲ ਗਏ ਜਿਹੜੇ ਦਿੱਲੀ ਦੇ ਚੌਣਾਂ ਦੌਰਾਨ ਜਾ ਕਿ ਸਟੇਜ ਤੋਂ ਬੋਲ ਕਿ ਆਏ ਸੀ ਕਿ ਮੈਂ ਇੰਨੀਆਂ ਨੌਕਰੀਆਂ ਦੇ ਚੁੱਕਾ ਹਾਂ ਇੰਨੇ ਸਕੂਲ ਸਮਾਟ ਬਣਾ ਚੁੱਕਾ ਹਾਂ ਕੈਪਟਨ ਸਾਹਿਬ ਸਕੂਲਾਂ ਨੂੰ ਰੰਗ ਕਰਨ ਨਾਲ ਸਕੂਲ ਸਮਾਟ ਨਹੀ ਬਣ ਜਾਦੇ ਸਕੂਲਾਂ ਵਿੱਚ ਬਹੁਤ ਕੁਝ ਚਾਹੀਦਾ ਹੁੰਦਾ ਜੋ ਤੁਸੀ ਦੇ ਨਹੀਂ ਪਾ ਰਹੇ ਸਕੂਲਾਂ ਵਿੱਚ ਟੀਚਰਾਂ ਦੀ ਘਾਟ ਤੁਸੀ ਪੂਰੀ ਨਹੀਂ ਕਰ ਪਾ ਰਹੇ ਪਰ ਅੱਜ ਕੈਪਟਨ ਸਰਕਾਰ ਘਰ ਘਰ ਦਿੱਤੇ ਰੋਜ਼ਗਾਰ ਦੀ ਅਸਲੀਅਤ ਦੇਖਣਾ ਨਹੀਂ ਚਾਹੁੰਦੀ ਕਿਉਂਕਿ ਰੋਜ਼ਗਾਰ ਦਿੱਤਾ ਹੀ ਕਿਸੇ ਨੂੰ ਨਹੀਂ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਪੁਲਿਸ ਨੇ ਤਾਂ ਰੋਜ਼ਗਾਰ ਮੰਗਣ ਵਾਲਿਆਂ ਨੂੰ ਡਾਂਗਾਂ ਮਾਰ ਮਾਰ ਕੇ ਸੜਕਾਂ ਵਿੱਚ ਘੜੀਸ ਘੜੀਸ ਕੇ ਕੁਟਿਆ ਅਸੀ ਬਹੁਜਨ ਸਮਾਜ ਪਾਰਟੀ ਵੱਲੋਂ ਸਰਕਾਰ ਦੇ ਤਾਨਾਸ਼ਾਹੀ ਰਵੱਈਆ ਦੀ ਨਿਖੇਧੀ ਕਰਦੇ ਹਾਂ ਅਤੇ ਸਰਕਾਰ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਇਹ ਉਹੀ ਲੋਕ ਨੇ ਜਿਹਨਾਂ ਦੀਆਂ ਮਿਨਤਾਂ ਕਰ ਕਰ ਸਰਕਾਰ ਬਣਾਉਣ ਲਈ ਵੋਟਾਂ ਮੰਗਦੇ ਸੀ ਪਰ ਅੱਜ ਤਹਾਨੂੰ ਇਹ ਆਪਣੇ ਹੱਕ ਅਧਿਕਾਰ ਮੰਗਦੇ ਚੰਗੇ ਨਹੀਂ ਲੱਗਦੇ

Leave a Reply

Your email address will not be published. Required fields are marked *