RNI NEWS-ਚੋਣਾਂ ਦਾ ਵਿਗਲ ਵੱਜਦਿਆਂ ਨਕਾਬ ਉਤਰਨੇ ਸ਼ੁਰੂ ਨਾਲੇ ਫੋਟੋ ਤੇ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ – ਮਲਕੀਤ ਚੁੰਬਰ


RNI NEWS-ਚੋਣਾਂ ਦਾ ਵਿਗਲ ਵੱਜਦਿਆਂ ਨਕਾਬ ਉਤਰਨੇ ਸ਼ੁਰੂ ਨਾਲੇ ਫੋਟੋ ਤੇ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ – ਮਲਕੀਤ ਚੁੰਬਰ

 ਨਕੋਦਰ – ਸੁਖਵਿੰਦਰ ਸੋਹਲ/ਰਵੀ ਸੱਭਰਵਾਲ 

ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਕਿ ਪੰਜਾਬ ਅੰਦਰ ਨਗਰ ਕੌਂਸਲ ਚੋਣਾਂ ਦੇ ਵਿਗਲ ਵੱਜਦਿਆਂ ਹੀ ਸਿਆਸੀ ਪਾਰਟੀਆਂ ਦੇ ਚਿਹਰਿਆਂ ਤੋਂ ਨਿਕਾਬ ਉਤਰਨਾ ਸ਼ੁਰੂ ਹੋ ਗਿਆ ਜਿਹੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਕਿਸਾਨਾਂ ਦੀ ਹਿਤੈਸ਼ੀ ਬਣ ਬਣ ਕੇ ਇਹ ਗੱਲ ਜ਼ੋਰ ਜ਼ੋਰ ਨਾਲ ਰੋਲਾਂ ਪਾ ਕੇ ਇਹ ਸਾਬਿਤ ਕਰਦੀ ਹੈ ਕਿ ਕਿਸਾਨ ਨਾਲ ਖੜਣ ਲਈ ਬੀਬੀ ਹਰਸਿਮਰਤ ਕੌਰ ਬਾਦਲ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਜਿਹੜੀ ਬੀਜੇਪੀ ਨੂੰ ਕਿਸਾਨ ਵਿਰੋਧੀ ਕਹਿ ਕੇ ਰਿਸ਼ਤਾ ਤੋੜਿਆ ਸੀ ਉਸ ਰਿਸ਼ਤੇ ਨੂੰ ਅੰਦਰੋਂ ਅੰਦਰੀ ਕਾਇਮ ਰੱਖਣ ਲਈ ਜੀ ਤੋੜ ਮਹਿਨਤ ਕਰਦੇ ਨਜ਼ਰ ਆਏ ਪੇਪਰ ਫਾਇਲ ਕਰਨ ਮੌਕੇ ਨਕੋਦਰ ਹਲਕੇ ਦੇ ਐਮਐਲਏ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਜਿਹਨਾਂ ਨੇ ਬੀ ਜੇ ਪੀ ਦੇ ਵਾਰਡ ਨੰਬਰ 15 ਤੋਂ ਉਮੀਦਵਾਰ ਸ੍ਰੀ ਮਤੀ ਨਰੇਸ਼ ਕੁਮਾਰੀ ਉਰਫ ਮੰਨੂ ਵਰਮਾ ਧਰਮ ਪਤਨੀ ਸ਼੍ਰੀ ਅਜੈ ਵਰਮਾ ਦੀ AERO ਦੇ ਦਫ਼ਤਰ ਵਿਖੇ ਨੋਮੀਨੇਸਨ ਪੇਪਰ ਸਬਮਿੱਟ ਕਰਵਾਉਂਦੇ ਹੋਏ ਨਜ਼ਰ ਆਏ ਅਕਾਲੀ ਦਲ ਨੇ ਕਿਸਾਨਾਂ ਦੇ ਹਿੱਤਾਂ ਲਈ ਅਸਤੀਫਾ ਨਹੀਂ ਦਿੱਤਾ ਸੀ ਲੋਕਾਂ ਦੇ ਰੋਹ ਤੋਂ ਡਰਦਿਆਂ 2022 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਧਿਆਨ ਚ ਰੱਖਦਿਆਂ ਅਸਤੀਫਾ ਦਿੱਤਾ ਸੀ ਕਿਸਾਨਾਂ ਨਾਲ ਕਿੰਨਾ ਗੂੜ੍ਹਾ ਪਿਆਰ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇਹ ਤਾਂ ਗੁਰਪ੍ਰਤਾਪ ਸਿੰਘ ਵਡਾਲਾ ਜੀ ਨੇ ਸਿੱਧ ਕਰ ਦਿੱਤਾ ਹੈ ਮੈਂ ਨਕੋਦਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਜਿੱਥੇ ਬੀਜੇਪੀ ਦੇ ਉਮੀਦਵਾਰਾਂ ਨੂੰ ਹਰਾਉਣ ਦਾ ਕੰਮ ਕਰਨਾ ਹੈ ਉਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਨੂੰ ਵੀ ਹਰਾਉਣ ਲਈ ਜ਼ੋਰ ਲਾ ਦਿਓ ਤਾਂ ਕਿ ਇਹਨਾਂ ਸਿਆਸੀ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਲੋਕ ਬਹੁਤ ਸਿਆਣੇ ਹਨ

Leave a Reply

Your email address will not be published. Required fields are marked *