RNI NEWS :- ਜਲਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਜਿਲ੍ਹਾ ਜਲੰਧਰ ਵੱਲੋਂ ਰੋਸ ਧਰਨਾ 13 ਅਗਸਤ ਨੂੰ :- ਸ਼ੀਰਾ

RNI NEWS :- ਜਲਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਜਿਲ੍ਹਾ ਜਲੰਧਰ ਵੱਲੋਂ ਰੋਸ ਧਰਨਾ 13 ਅਗਸਤ ਨੂੰ :- ਸ਼ੀਰਾ

ਸਾਹਕੋਟ,11ਅਗਸਤ :- (ਏਐੱਸ ਅਰੋੜਾ/ਸਾਬੀ ਸ਼ਾਹਕੋਟ)

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਜਿਲ੍ਹਾ ਜਲੰਧਰ ਦੇ ਜਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਹੁੰਦਲ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸ਼ੀਰਾ ਵੱਲੋਂ ਅੱਜ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ।ਪਿਛਲੇ ਦਿਨੀਂ ਕਾਰਜਕਾਰੀ ਇੰਜੀਨੀਅਰ ਮੰਡਲ ਨੰ. 2 ਜਲੰਧਰ ਵੱਲੋਂ ਊਪ ਮੰਡਲਾਂ ਨੂੰ ਹਦਾਇਤ ਕੀਤੀ ਹੈ।ਕਿ ਜਿਲ੍ਹਾ ਪ੍ਰਧਾਨ ਨੂੰ ਨੋਕਰੀ ਤੋ ਫਾਰਗ ਕੀਤਾ ਜਾਵੇ।ਜਿਸ ਕਾਰਨ ਜਥੇਬੰਦੀ ਵਿੱਚ ਭਾਰੀ ਰੋਸ ਪਾਈਆਂ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕਿਰਤ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਤੇ ਮਾਣਯੋਗ ਡਿਪਟੀ ਡਾਇਰੈਕਟਰ(ਪ੍ਰਸਾਸਨ) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਵੀ ਸਮੂਹ ਨਿਗਰਾਨ ਇੰਜੀਨੀਅਰ ਤੇ ਕਾਰਜਕਾਰੀ ਇੰਜੀਨੀਅਰਾਂ ਪੰਜਾਬ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ।ਕਿ ਕਿਰਤ ਕਮਿਸ਼ਨਰ ਪੰਜਾਬ ਦੇ ਨੋਟੀਫਿਕੇਸ਼ਨ ਮੁਤਾਬਿਕ ਵਰਕਰਾਂ ਦੀਆਂ ਤਨਖਾਹਾਂ 1ਮਾਰਚ 2019 ਤੋ ਲਾਗੂ ਕੀਤੀਆਂ ਜਾਣ।ਜਦੋਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਵੱਲੋਂ ਤੇ ਸਮੂਹ ਜਿਲ੍ਹਾ ਕਮੇਟੀ ਜਲੰਧਰ ਵੱਲੋਂ ਬਣਦਾ ਏਰੀਅਲ ਬਣਾਉਣ ਦੀ ਵਿਰ-ਵਾਰ ਮੰਗ ਕੀਤੀ ਤਾਂ ਹਰ ਵਾਰ ਲਾਰਾ ਲਾਕੇ ਸਾਰ ਦਿੱਤਾ ਜਾਂਦਾ ਸੀ।ਜਦੋਂ ਜਿਲ੍ਹਾ ਕਮੇਟੀ ਵੱਲੋਂ ਕਈ ਵਾਰੀ ਬੇਨਤੀਆਂ ਕਰਨ ਤੇ ਕੋਈ ਸੁਣਵਾਈ ਨਹੀਂ ਹੋਈ ਉਲਟ ਕਾਰਜਕਾਰੀ ਇੰਜੀਨੀਅਰ ਵੱਲੋਂ ਨਿਗਰਾਨ ਇੰਜੀਨੀਅਰ ਹਲਕਾ ਜਲੰਧਰ ਨੂੰ ਪੱਤਰ ਲਿਖਕੇ ਕਿਹਾ ਕਿ ਇਨ੍ਹਾਂ ਦਾ ਏਰੀਅਲ ਨਹੀਂ ਦੇਣਾਂ ਬਣਦਾ ਤਾਂ ਨਿਗਰਾਨ ਇੰਜੀਨੀਅਰ ਹਲਕਾ ਜਲੰਧਰ ਵੱਲੋਂ ਜਵਾਬ ਉਪਰੰਤ ਕਿਹਾ ਕਿ ਮਾਣਯੋਗ ਡਿਪਟੀ ਡਾਇਰੈਕਟਰ (ਪ੍ਰਸ਼ਾਸਨ)ਦੇ ਹੁਕਮਾਂ ਦੀ ਉਲੰਘਣਾ ਨਾ ਕੀਤੀ ਜਾਵੇਗਾ।ਇਸ ਤੋਂ ਬਾਅਦ ਜਿਲ੍ਹਾ ਪ੍ਰਧਾਨ ਵੱਲੋਂ ਨਿਗਰਾਨ ਇੰਜੀਨੀਅਰ ਦੇ ਪੱਤਰ ਵਾਰੇ ਜਾਣੂੰ ਕਰਵਾਇਆ ਲਈ ਅਕਾਉਂਟੈਟ ਮਨਿੰਦਰ ਸਿੰਘ ਨੂੰ ਫੋਨ ਕੀਤਾ ਕਿ ਸਰ ਸਾਡਾ ਏਰੀਅਲ ਤਾਂ ਬਣਾ ਦਿਉ ਤਾਂ ਉਨ੍ਹਾਂ ਕਿਹਾ ਕਿ ਕੇਹੜਾ ਏਰੀਅਲ ਤੋਹਾਡਾ ਕੋਈ ਏਰੀਅਲ ਨਹੀਂ ਮਿਲਣਾ ਤੇ ਅਸੀਂ ਨਹੀਂ ਦੇਣਾ ਅਸੀਂ ਕਿਸੇ ਡਿਪਟੀ ਡਾਇਰੈਕਟਰ ਤੇ ਕਿਸੇ ਨਿਗਰਾਨ ਇੰਜੀਨੀਅਰ ਦੀ ਹਦਾਇਤ ਨੂੰ ਨਹੀਂ ਮੰਨਦੇ ਤੁਸੀਂ ਜੋ ਕਰਨਾ ਕਰ ਲੋ ।ਇਸ ਤੋਂ ਬਾਅਦ ਜਿਲ੍ਹਾ ਪ੍ਰਧਾਨ ਦੇ ਖਿਲਾਫ਼ ਕਾਰਜਕਾਰੀ ਇੰਜੀਨੀਅਰ ਮੰਡਲ ਨੰਬਰ 2 ਵੱਲੋਂ ਉਪ ਮੰਡਲ ਦਫਤਰਾਂ ਨੂੰ ਹਦਾਇਤ ਕੀਤੀ ਕਿ ਜਿਲ੍ਹਾ ਪ੍ਰਧਾਨ ਨੂੰ ਨੋਕਰੀ ਤੋ ਡਿਸਮਿਸ ਕੀਤਾ ਜਾਵੇ।ਜਿਸ ਕਰਕੇ ਸਮੂਹ ਜਿਲ੍ਹੇ ਦੇ ਵਰਕਰਾਂ ਵਿਚ ਭਾਰੀ ਰੋਸ ਹੈ।ਜਿਸ ਦੇ ਰੋਸ ਵਜੋਂ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਹੈ। ਕਿ ਮਿਤੀ 13 ਅਗਸਤ ਨੂੰ ਕਾਰਜਕਾਰੀ ਇੰਜੀਨੀਅਰ ਮੰਡਲ ਨੰ.2 ਦੇ ਖਿਲਾਫ ਪਰਿਵਾਰਾਂ ਤੇ ਬੱਚਿਆਂ ਸਮੇਤ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।ਉਨ੍ਹਾਂ ਮੰਗ ਕੀਤੀ ਕਿ ਜਿਲ੍ਹਾ ਪ੍ਰਧਾਨ ਦੇ ਖਿਲਾਫ ਜਾਰੀ ਕੀਤਾ ਪੱਤਰ ਵਾਪਿਸ ਨਾ ਲਿਆ ਤੇ ਵਰਕਰਾਂ ਦਾ ਬਣਦਾ 4 ਮਹੀਨੇ ਦਾ ਏਰੀਅਲ ਨਾ ਦਿੱਤਾ ਤਾਂ ਮਿਤੀ 13 ਅਗਸਤ 2019 ਨੂੰ ਕਾਰਜਕਾਰੀ ਇੰਜੀਨੀਅਰ ਮੰਡਲ ਨੰ.2 ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰਕੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ।ਜੇਕਰ ਕੋਈ ਮਸਲਾ ਹੱਲ ਨਾ ਹੋਇਆ ਤਾਂ ਸੰਘਰਸ਼ ਲੰਮੇ ਸਮੇਂ ਤੱਕ ਚੱਲ ਸਕਦਾ ਹੈ।ਜਿਸ ਦੀ ਪੂਰੀ ਜੁਮੇਵਾਰੀ ਕਾਰਜਕਾਰੀ ਇੰਜੀਨੀਅਰ ਮੰਡਲ ਨੰ.2 ਤੇ ਸੰਬੰਧਿਤ ਮੈਨੇਜਮੈਂਟ ਦੀ ਹੋਵੇਗੀ।ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸ਼ੀਰਾ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਉਲੀਕੇ ਪ੍ਰੋਗਰਾਮਾਂ ਦੀ ਲੜੀ ਤਹਿਤ 13 ਅਗਸਤ ਨੂੰ ਨਿਗਰਾਨ ਇੰਜੀਨੀਅਰ ਹਲਕਾ ਜਲੰਧਰ ਦੇ ਦਫਤਰ ਮੁਹਰੇ ਧਰਨਾ ਲਾਉਣ ਉਪ੍ਰੰਤ ਜਲ ਸਪਲਾਈ ਵਿਭਾਗ ਦੀ ਪ੍ਰਿੰਸੀਪਲ ਸੈਕਟਰੀ ਦੀ ਅਰਥੀ ਸਾੜੀ ਜਾਣੀ ਸੀ।ਜੋ ਕਿ ਜਥੇਬੰਦੀ ਦੇ ਫੈਸਲੇ ਉਪਰੰਤ ਇਹ ਪ੍ਰੋਗਰਾਮ ਪੋਸਟਪੋਨ ਕੀਤਾ ਗਿਆ ਸੂਬਾ ਭਰ ਵਿੱਚ ਅਰਥੀ ਫੂਕ ਮੁਜਾਹਰੇ ਜਾਰੀ ਰਹਿਣਗੇ। ਇੰਨਲਿਸਟਮੈਂਟ,ਆਉਟਸੋਰਸਿੰਗ ਪੋਲਸੀ ਅਧੀਨ ਫੀਲਡ ਤੇ ਦਫਤਰੀ ਕਾਮਿਆਂ ਨੂੰ ਮਹਿਕਮੇ ਵਿੱਚ ਲਿਆਕੇ ਰੈਗੂਲਰ ਕਰਵਾਉਣ ਤੇ ਜਲ ਸਪਲਾਈ ਸਕੀਮਾਂ ਦੇ ਪੰਚਾਇਤੀ ਕਰਨ ਤੇ ਨਿੱਜੀਕਰਨ ਖਿਲਾਫ ਸੰਘਰਸ਼ ਭਵਿੱਖ ਵਿੱਚ ਜਾਰੀ ਰਹਿਣਗੇ

Leave a Reply

Your email address will not be published. Required fields are marked *

Please select facebook feed.