RNI NEWS-ਜਲੰਧਰ,ਨਕੋਦਰ,ਸ਼ਾਹਕੋਟ,ਫਿਲੌਰ ਅਤੇ ਕਰਤਾਰਪੁਰ ਖਾਣੇ ਦੇ ਪੈਕੇਟ ਅਤੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ


RNI NEWS-ਜਲੰਧਰ,ਨਕੋਦਰ,ਸ਼ਾਹਕੋਟ,ਫਿਲੌਰ ਅਤੇ ਕਰਤਾਰਪੁਰ ਖਾਣੇ ਦੇ ਪੈਕੇਟ ਅਤੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ

ਜਲੰਧਰ (ਜਸਕੀਰਤ ਰਾਜਾ/ਜਸਵਿੰਦਰ ਬੱਲ) ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਸ੍ਰੀ ਨਵਜੋਤ ਸਿੰਘ ਮਾਹਲ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰਕੈਟਰ ਜਨਰਲ ਪੁਲਿਸ ਪੰਜਾਬ ਚੰਡੀਗੜ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੂਰੇ ਦੇਸ਼ ਵਿੱਚ ਕਰੋਨਾ ਵਾਇਰਸ ਦੀ ਨਾਜੁਕ ਸਥਿਤੀ ਨੂੰ ਦੇਖਦੇ ਹੋਏ ਜਿਲਾ ਜਲੰਧਰ ਦਿਹਾਤੀ ਵਿੱਚ ਲਗਾਏ ਗਏ ਮੁਕੰਮਲ ਕਰਫਿਊ ਦੀ ਸਖਤੀ ਨਾਲ ਪਾਲਣਾ ਕਰਵਾਉਣ ਹਿੱਤ ਜਿਲਾ ਜਲੰਧਰ ਦਿਹਾਤੀ ਦੇ ਏਰੀਆ ਵਿੱਚ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਜਿਸ ਅਨੁਸਾਰ ਇਸ ਜਿਲਾ ਵਿੱਚ 15 ਪੁਲਿਸ ਅਫਸਰਾਂ/ਕਰਮਚਾਰੀਆਂ ਦੇ ਨਾਕੇ,ਪੇਟਰੋਲਿੰਗ ਅਤੇ ਸਮਾਜ ਸੇਵਾ ਹਿੱਤ ਡਿਉਟੀਆਂ ਲਗਾਈਆਂ ਗਈਆਂ ਹਨ ਅਤੇ ਸਮੂਹ ਪੁਲਿਸ ਕਰਮਚਾਰੀਆਂ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਵਟਸਐਪ ਆਡੀਉ ਮੈਸੇਜ ਰਾਹੀਂ ਸਮਾਜ ਸੇਵਾ ਹਿਤ ਜੋ ਹਦਾਇਤਾਂ ਦਿੱਤੀਆ ਗਈਆ ਹਨ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਆਮ ਪਬਲਿਕ ਨੂੰ ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਅਤੇ ਪੁਲਿਸ ਵਿਭਾਗ ਨੂੰ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਕਰੋਨਾ ਵਾਇਰਸ ਨੂੰ ਰੋਕਿਆ ਜਾ ਸਕੇ ਇਸੇ ਲੜੀ ਵਿੱਚ ਇਸ ਕਰਫਿਉ ਅਤੇ ਲਾਕਡਾਉਨ ਹੋਣ ਕਰਕੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣਾ ਪੈ ਰਿਹਾ ਹੈ ਜਿਸ ਕਰਕੇ ਮੈਡੀਕਲ ਸਟੋਰ,ਸਬਜੀ ਦੀਆਂ ਦੁਕਾਨਾ ਅਤੇ ਰਾਸ਼ਨ ਦੀਆਂ ਦੁਕਾਨਾਂ ਬੰਦ ਹਨ ਕੇਵਲ ਖਾਣ-ਪੀਣ ਦੀਆਂ ਚੀਜਾਂ ਦੀ ਸਪਲਾਈ ਕਰਨ ਸਬੰਧੀ ਜਿਲਾ ਵਿੱਚ ਹਰੇਕ ਬਾਣੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਮੁਹੱਲਿਆਂ ਵਿੱਚ ਗਰੁੱਪ ਬਣਾ ਕੇ ਗਰੀਬ ਪਰੀਵਾਰਾਂ ਨੂੰ ਘਰੋਂ-ਘਰੀਂ ਖਾਣ ਪੀਣ ਵਾਲੀਆਂ ਚੀਜਾਂ,ਸਬਜ਼ੀਆਂ ਵਗੈਰਾ ਦੀ ਸਪਲਾਈ ਕਰਨ ਸਬੰਧੀ ਸਾਰੇ ਹਲਕਾ ਅਫਸਰਾਂ/ਮੁੱਖ ਅਫਸਰਾਂ ਨਾਲ ਤਾਲਮੇਲ ਕਰਕੇ ਲੋਕਾਂ ਦੀਆਂ ਜਰੂਰਤਾਂ ਨੂੰ ਪੂਰਾ ਕਰਵਾਇਆ ਜਾ ਰਿਹਾ ਹੈ ਅੱਜ 29/03/2020 ਨੂੰ ਨਿਮਨ-ਹਸਤਾਖਰ ਸੰਤ ਸ੍ਰੀ ਨਿਰਮਲ ਦਾਸ ਬਾਬਾ ਜੋੜੇ,ਸ਼੍ਰੀ ਰਵਿੰਦਰਪਾਲ ਸਿੰਘ ਸੰਧੂ ਪੁਲਿਸ ਕਪਤਾਨ (ਸਥਾਨਿਕ) ਜਲੰਧਰ ਦਿਹਾਤੀ ਅਤੇ ਸ੍ਰੀ ਸੁਰਿੰਦਰ ਪਾਲ ਉਪ ਪੁਲਿਸ ਕਪਤਾਨ ਸਬ-ਡਵੀਜਨ ਕਰਤਾਰਪੁਰ ਵੱਲੋਂ ਥਾਣਾ ਕਰਤਾਰਪੁਰ ਦੇ ਪਿੰਡ ਰਿਹਮਾਨ ਪਰ ਵਿਖੇ 2000 ਬਣੇ ਖਾਣੇ ਦੇ ਪੈਕਟ ਅਤੇ 200 ਰਾਸ਼ਨ ਦੀਆਂ ਕਿੱਟਾ ਗਰੀਬ ਪਰੀਵਾਰਾ ਨੂੰ ਮੁਹੱਈਆ ਕਰਵਾਈਆ ਗਈਆ ਇਸੇ ਤਰਾਂ ਸਬ – ਡਵੀਜ਼ਨ ਆਦਮਪੁਰ ਵਿਖੇ ਬਣੇ ਖਾਣੇ ਦੇ ਪੈਕਟ 500 ਅਤੇ ਰਾਸ਼ਨ 103 ਦੀਆ ਕਿਟਾਂ,ਸਬ-ਡਵੀਜਨ ਸ਼ਾਹਕੋਟ ਵਿਖੇ ਬਣੇ ਖਾਣੇ ਦੇ ਪੈਕਟ 900 ਅਤੇ ਰਾਸ਼ਨ 200 ਦੀਆ ਕਿਟਾ,ਡਵੀਜਨ ਨਕੋਦਰ ਵਿਖੇ ਬਣੇ ਖਾਣੇ ਦੇ ਪੈਕਟ 1500 ਅਤੇ 1300 ਰਾਸ਼ਨ ਦੀਆ ਕਿੱਟਾ,ਸਬ-ਡਵੀਜ਼ਨ ਫਿਲੌਰ ਵਿਖੇ ਬਣੇ ਖਾਣੇ ਦੇ ਪੈਕਟ 3900 ਅਤੇ 900 ਰਾਸ਼ਨ ਦੀਆ ਕਿਟਾ ਗਰੀਬ ਪਰੀਵਾਰਾਂ ਨੂੰ ਮੁਹੱਈਆ ਰਵਾਈਆ ਗਈਆ ਜੋ ਹੁਣ ਤੱਕ ਇਸ ਜਿਲਾ ਪੁਲਿਸ ਵੱਲੋਂ ਜਿਲਾ ਵਿੱਚ 9300 ਖਾਣੇ ਦੇ ਪੈਕਟ ਗਰੀਬ ਨੂੰ ਪਹੁੰਚਾਏ ਗਏ ਹਨ ਜੋ ਕਿ ਅੱਜ ਜਿਲਾ ਦਿਹਾਤੀ ਵਿੱਚ ਕੁਲ 9300 ਖਾਣੇ ਦੇ ਪੈਕਟ ਅਤੇ 900 ਰਾਸ਼ਨ ਦੀਆ ਕਿਟਾ ਲੋੜਵੰਦ ਲੋਕਾਂ ਨੂੰ ਵੰਡੀਆਂ ਗਈਆਂ ਜੋ ਕਿ ਹੁਣ ਤੱਕ ਜਿਲਾ ਜਲੰਧਰ ਦਿਹਾਤੀ ਵਿੱਚ ਹੋਣ ਅਤੇ 8103 ਰਾਸ਼ਨ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ ਇਸ ਸਾਰੇ ਖਾਣੇ ਦਾ ਪ੍ਰਬੰਧ ਤੇਰਾ ਰਾਧਾ ਸੁਆਮੀ ਕਰਤਾਰਪੁਰ ਵਿਖੇ ਤਿਆਰ ਗਿਆ ਜਿਸਦੀ ਨਿਮਨ-ਹਸਤਾਖਰ ਵੱਲੋਂ ਪ੍ਰਸੰਸਾ ਕੀਤੀ ਇਹ ਮੁਹਿੰਮ ਅੱਗੇ ਤੱਕ ਲਗਾਤਾਰ ਜਾਰੀ ਰਹੇਗੀ ।

Leave a Reply

Your email address will not be published. Required fields are marked *