RNI NEWS-ਜਲੰਧਰ ’ਚ ਵਿਦਿਆਰਥੀਆਂ ਤੋਂ ਬਗੈਰ ਸਕੂਲ-ਕਾਲਜ ਖੋਲ੍ਹਣ ਦੀ ਇਜਾਦਤ


RNI NEWS-ਜਲੰਧਰ ’ਚ ਵਿਦਿਆਰਥੀਆਂ ਤੋਂ ਬਗੈਰ ਸਕੂਲ-ਕਾਲਜ ਖੋਲ੍ਹਣ ਦੀ ਇਜਾਦਤ

ਜਲੰਧਰ 22 ਮੲੀ (ਜਸਕੀਰਤ ਰਾਜਾ)

ਜਲੰਧਰ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹੇ ਵਿੱਚ ਨਿੱਜੀ ਸਕੂਲ, ਕਾਲਜ ਤੇ ਹੋਰ ਵਿੱਦਿਅਕ ਅਦਾਰੇ ਸਵੇਰੇ 7 ਤੋਂ ਸ਼ਾਮ 6 ਵਜੇ ਤਕ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਨਿੱਜੀ ਸਕੂਲਾਂ, ਕਾਲਜਾਂ ਤੇ ਹੋਰ ਵਿੱਦਿਅਕ ਅਦਾਰਿਆਂ ਦੇ ਦਫ਼ਤਰ ਵੀ ਪ੍ਰਾਈਵੇਟ ਦਫਤਰਾਂ `ਚ ਆਉਂਦੇ ਹਨ, ਇਸ ਲਈ ਇਹ ਮਨਜ਼ੂਰੀ ਦਿੱਤੀ ਜਾਂਦੀ ਹੈ ਪਰ ਵਿਦਿਆਰਥੀਆਂ ਨੂੰ ਬੁਲਾਉਣ ਦੀ ਬਿਲਕੁਲ ਆਗਿਆ ਨਹੀਂ ਹੋਵੇਗੀ। ਵਿਦਿਆਕ ਅਦਾਰੇ ਆਪਣੇ ਸਟਾਫ਼ ਨਾਲ ਪ੍ਰਬੰਧਕੀ ਕੰਮ ਨਿਪਟਾ ਸਕਦੇ ਹਨ ਪਰ ਕਲਾਸਾਂ ਲਗਾਉਣ ਲਈ ਵਿਦਿਆਰਥੀਆਂ ਨੂੰ ਨਹੀਂ ਬੂਲਾ ਸਕਦੇ।

Leave a Reply

Your email address will not be published. Required fields are marked *