RNI NEWS-ਜਲੰਧਰ-ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰਕੇ ਗੱਡੀ ਖੋਹ ਕਰਨ ਵਾਲੇ ਗਿਰੋਹ ਦੇ 02 ਮੈਂਬਰ ਗ੍ਰਿਫਤਾਰ


RNI NEWS-ਜਲੰਧਰ-ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰਕੇ ਗੱਡੀ ਖੋਹ ਕਰਨ ਵਾਲੇ ਗਿਰੋਹ ਦੇ 02 ਮੈਂਬਰ ਗ੍ਰਿਫਤਾਰ

ਜਲੰਧਰ (ਜਸਕੀਰਤ ਰਾਜਾ/ਦਲਵਿੰਦਰ ਸੋਹਲ)

ਡਾ. ਸੰਦੀਪ ਕੁਮਾਰ ਗਰਗ IPS ਐੱਸਐਸਪੀ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ ਇਨਵੈਸਟੀਗੇਸ਼ਨ ,ਸ੍ਰੀ ਰਣਜੀਤ ਸਿੰਘ ਬਦੇਸ਼ਾ ਉਪਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਦੀ ਨਿਗਰਾਨੀ ਹੇਠ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਟਰੇਸ ਕਰਨ ਸਬੰਧੀ ਚਲਾਈ ਮੁਹਿੰਮ ਦੇ ਤਹਿਤ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀਆਈਏ ਸਟਾਫ -1 ਜਲੰਧਰ ਦਿਹਾਤੀ ਤੇ ਥਾਣਾ ਮਕਸੂਦਾਂ ਦੀ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਤੇਜ ਧਾਰ ਹਥਿਆਰਾਂ ਨਾਲ ਸੱਟਾਂ ਮਾਰਕੇ ਗੱਡੀ ਖੋਹ ਕਰਨ ਵਾਲੇ ਗਿਰੋਹ ਦੇ 02 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਖੋਹ ਹੋਈ ਗੱਡੀ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਰਣਜੀਤ ਸਿੰਘ ਬਦੇਸ਼ਾ ਉਪਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 28.12.2020 ਨੂੰ ਸਮੱਕਸ਼ ਨਾਮ ਦੇ ਨੌਜਵਾਨ ਦੇ ਤੇਜਧਾਰ ਹਥਿਆਰਾਂ ਨਾਲ ਸੱਟਾਂ ਮਾਰਕੇ ਇੱਕ ਕਾਰ ਹਾਂਡਾ ਸਿਟੀ ਨੰਬਰੀ PB 08 CR 9484 ਸਮੇਤ ਨਗਦੀ ਨਾ ਮਾਲੂਮ ਵਿਅਕਤੀਆਂ ਵੱਲੋਂ ਹੋਰ ਕੀਮਤੀ ਸਮਾਨ ਦੀ ਖੋਹ ਕੀਤੀ ਸੀ ਜਿਸਤੇ ਮੁਕੱਦਮਾ ਨੰਬਰ 189 ਮਿਤੀ 29.12.2020 ਅ/ਧ 379 ਬੀ ( 2 ) ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਤੇ ਇਸਨੂੰ ਟਰੇਸ ਕਰਨ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਮਿਤੀ 18.01.2021 ਨੂੰ ਸੀਆਈਏ ਸਟਾਫ -1 ਤੇ ਥਾਣਾ ਮਕਸੂਦਾ ਦੀ ਪੁਲਿਸ ਨੇ ਖੂਫੀਆ ਸੋਰਸਾਂ ਦੀ ਮੱਦਦ ਨਾਲ ਰਵੀਨਾ ਅਗਨੀਹੋਤਰੀ ਪੁੱਤਰੀ ਬਾਲਕ੍ਰਿਸ਼ਨ ਵਾਸੀ ਮਕਾਨ ਨੰਬਰ 544 ਗਲੀ ਨੰਬਰ 10/11 ਸ਼ਹੀਦ ਬਾਬੂ ਲਾਭ ਸਿੰਘ ਨਗਰ ਥਾਣਾ ਬਸਤੀ ਬਾਵਾ ਖੇਲ ਜਿਲ੍ਹਾ ਜਲੰਧਰ ਨੂੰ ਗਿਫ਼ਤਾਰ ਕੀਤਾ ਮਿਤੀ 20.01.2021 ਨੂੰ ਮੁਨੀਸ਼ ਕੁਮਾਰ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਵਰਿਆਣਾ ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਨੂੰ ਹਸਬ ਜਾਬਤਾ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਖੋਹ ਕੀਤੀ ਹੋਈ ਕਾਰ ਹਾਂਡਾ ਸਿਟੀ ਜਿਸ ਪਰ ਜਾਅਲੀ ਨੰਬਰ PB 11 BP 8248 ਲਗਾਇਆ ਹੋਇਆ ਸੀ ਬਰਾਮਦ ਕੀਤੀ ਇਹਨਾਂ ਦੇ ਬਾਕੀ 3 ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਪੁਲਿਸ ਦੀ ਤਫਤੀਸ਼ ਜਾਰੀ ਹੈ ਤੇ ਬਾਕੀ ਰਹਿੰਦਿਆਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾਵੇਗਾ

ਦਰਜ ਮੁੱਕਦਮਾ : ਮੁਕੱਦਮਾ ਨੰਬਰ 189 ਮਿਤੀ 29.12.2020 ਅ/ਧ 379 ਬੀ (2) ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਦਿਹਾਤੀ

ਬਾਮਦਗੀ – ਕਾਰ ਹਾਂਡਾ ਸਿਟੀ ਜਿਸ ਪਰ ਜਾਅਲੀ ਨੰਬਰ PB 11 BP 8248

Leave a Reply

Your email address will not be published. Required fields are marked *