RNI NEWS-ਜਲੰਧਰ ਦੇ ਲੋਹੀਆਂ ਵਿੱਚ ਟਰੱਕ ਤੇ ਛੋਟੇ ਹਾਥੀ ਵਿਚਕਾਰ आमने-सामने ਟੱਕਰ,6 ਲੋਕਾਂ ਦੀ ਮੌਤ
RNI NEWS-ਜਲੰਧਰ ਦੇ ਲੋਹੀਆਂ ਵਿੱਚ ਟਰੱਕ ਤੇ ਛੋਟੇ ਹਾਥੀ ਵਿਚਕਾਰ आमने-सामने ਟੱਕਰ,6 ਲੋਕਾਂ ਦੀ ਮੌਤ
ਜਲੰਧਰ/ਲੋਹੀਆਂ – ਸੁਖਵਿੰਦਰ ਸੋਹਲ/ਰਵੀ ਸੱਭਰਵਾਲ
ਛੋਟਾ ਹਾਥੀ ਅਤੇ ਟਰੱਕ ਦੀ ਸਵੇਰੇ 8 ਵਜੇ ਦੇ ਕਰੀਬ ਜਲੰਧਰ-ਫਿਰੋਜ਼ਪੁਰ ਨੈਸ਼ਨਲ ਰੋਡ ‘ਤੇ ਗਿੱਦੜਪਿੰਡੀ ਰੋਡ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਕਈ ਲੋਕ ਜ਼ਖਮੀ ਹੋ ਗਏ। ਐਸਐਚਓ ਲੋਹੀਆਂ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਛੋਟਾ ਹਾਥੀ ਵਾਹਨ ਨੰਬਰ ਪੀਬੀ 08-ਐਸ-8566 ਮੱਖੂ ਤੋਂ ਲੋਹੀਆਂ ਵੱਲ ਆ ਰਿਹਾ ਸੀ ਅਤੇ ਪੀਬੀ 08-ਸੀਐਕਸ 5499 ਨੰਬਰ ਵਾਲਾ ਟਰੱਕ ਲੋਹੀਆਂ ਤੋਂ ਮੱਖੂ ਵੱਲ ਜਾ ਰਿਹਾ ਸੀ। (ਜਲੰਧਰ ਦੇ ਲੋਹੀਆਂ) ਛੋਟਾ ਹਾਥੀ ਚਾਲਕ ਧੁੰਦ ਕਾਰਨ ਆਪਣਾ ਸੰਤੁਲਨ ਗੁਆ ਬੈਠਾ ਅਤੇ ਟਰੱਕ ਨਾਲ ਟਕਰਾ ਗਿਆ। ਸਤਲੁਜ ਬ੍ਰਿਜ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਐਂਬੂਲੈਂਸ ਬੁਲਾ ਕੇ ਜ਼ਖਮੀਆਂ ਨੂੰ ਜੀਰਾ ਅਤੇ ਹੋਰ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਛੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਨ੍ਹਾਂ ਵਿੱਚੋਂ ਰੇਸ਼ਮ ਸਿੰਘ ਅਤੇ ਸੁਖਚੈਨ ਸਿੰਘ ਦੋਵੇਂ ਭਰਾ ਹਨ, ਜਦੋਂ ਕਿ ਬਾਕੀ ਵਿੱਚ ਅਮਰਜੀਤ ਸਿੰਘ, ਸੂਬਾ ਸਿੰਘ, ਸੂਰਜ ਅਤੇ ਸੁੱਚਾ ਸਿੰਘ ਸ਼ਾਮਲ ਹਨ। ਸਾਰੇ ਮ੍ਰਿਤਕ ਕਮਲਵਾਲਾ ਖੁਰਦ ਬਸਤੀ ਚੰਦੇ ਵਾਲੀ, ਨੇੜਲੇ ਮੱਲਾਂਵਾਲਾ ਖਾਸ, ਫਿਰੋਜ਼ਪੁਰ ਦੇ ਵਸਨੀਕ ਹਨ। ਇਕ ਛੋਟੇ ਹਾਥੀ ਵਿਚ ਸਵਾਰ ਹੋ ਕੇ ਲਗਭਗ 12-13 ਲੋਕ ਕਰਤਾਰਪੁਰ ਜਾ ਰਹੇ ਸਨ। ਪੁਲਿਸ ਨੇ ਦੋਵੇਂ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।