RNI NEWS :- ਜਲੰਧਰ ਪੁਲਿਸ ਵਲੋਂ 16 ਕਿੱਲੋਗ੍ਰਾਮ ਅਫੀਮ ਸਮੇਤ ਦੋ ਤਸਕਰ ਕਾਬੂ

RNI NEWS :- ਜਲੰਧਰ ਪੁਲਿਸ ਵਲੋਂ 16 ਕਿੱਲੋਗ੍ਰਾਮ ਅਫੀਮ ਸਮੇਤ ਦੋ ਤਸਕਰ ਕਾਬੂ

ਜਲੰਧਰ :- ਸੁਖਵਿੰਦਰ ਸੋਹਲ/ਗੁਰਦੀਪ ਹੋਠੀ/ਜਸਕੀਰਤ ਰਾਜਾ

ਇੰਸਪੈਕਟਰ ਸ਼ਿਵ ਕੁਮਾਰ, ਇੰਚਾਰਜ ਸੀ.ਆਈ.ਏ ਸਟਾਫ ਜਲੰਧਰ (ਦਿਹਾਤੀ) ਨੇ ਸਮੇਤ ਪੁਲਿਸ ਪਾਰਟੀ ਪਿੰਡ ਮੱਲੀਆ ਮੋੜ ਥਾਣਾ ਕਰਤਾਰਪੁਰ ਤੋਂ ਇੱਕ ਕਾਰ ਵਿੱਚੋ 16 ਕਿੱਲੋਗ੍ਰਾਮ ਅਫੀਮ ਬ੍ਰਾਮਦ ਕਰਕੇ ਸ਼ਲਾਘਾ ਯੋਗ ਕੰਮ ਕੀਤਾ ਹੈ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਨਵਜੋਤ ਸਿੰਘ ਮਾਹਲ,ਐਸਐਸਪੀ ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਮਿਤੀ 13.07.2019 ਨੂੰ ਵਕਤ 08:50 ਵਜੇ ਰਾਤ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀਆਈਏ ਸਟਾਫ,ਜਲੰਧਰ ਦਿਹਾਤੀ ਸਮੇਤ ਪੁਲਿਸ ਪਾਰਟੀ ਬ੍ਰਾਏ ਸਪੈਸ਼ਲ ਨਾਕਾਬੰਦੀ ਪਿੰਡ ਮੱਲੀਆਂ ਮੋੜ ਥਾਣਾ ਕਰਤਾਰਪੁਰ ਮੌਜੂਦ ਸੀ ਤਾਂ ਦੌਰਾਨੇ ਚੈਕਿੰਗ ਇੱਕ ਕਾਰ ਨੰਬਰੀ PB-02-DP-4190 ਮਾਰਕਾ ਆਈ-20 ਰੰਗ ਸਫੇਦ ਕਰਤਾਰਪੁਰ ਸਾਈਡ ਤੋਂ ਬਹੁਤ ਤੇਜੀ ਨਾਲ ਆ ਰਹੀ ਸੀ ਜਿਸ ਨੂੰ ਟਾਰਚ ਦੀ ਲਾਈਟ ਨਾਲ ਰੋਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ ਨੂੰ ਯਕਦਮ ਸਪੀਡ ਦੇ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਨਾਕੇ ਪਰ ਬੈਰੀਕੇਟ ਲੱਗੇ ਹੋਣ ਕਾਰਨ ਕਾਰ ਨੂੰ ਕਾਬੂ ਕਰਕੇ ਕਾਰ ਵਿੱਚ ਬੈਠੇ 02 ਨੌਜਵਾਨਾ ਨੂੰ ਕਾਬੂ ਕਰਕੇ ਨਾਮ ਪਤਾ ਪੁੁੱਛਿਆ ਤਾਂ ਕਾਰ ਚਾਲਕ ਨੇ ਆਪਣਾ ਨਾਮ ਪੰਜਾਬ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਪੱਤੀ ਪੱਲਾ ੜਫੌ ਬੁਤਾਲਾ ਥਾਣਾ ਬਿਆਸ ਜਿਲ੍ਹਾ ਅੰਮ੍ਰਿਤਸਰ ਅਤੇ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਦਲਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪੱਤੀ ਪੱਲਾ ੜਫੌ ਬੁਤਾਲਾ ਥਾਣਾ ਬਿਆਸ ਜਿਲ੍ਹਾ ਅੰਮ੍ਰਿਤਸਰ ਦੱਸਿਆ ਇਸੇ ਦੋਰਾਨ ਸ਼੍ਰੀ ਅਮਨਦੀਪ ਸਿੰਘ ਬਰਾੜ ਉੱਪ ਪੁਲਿਸ ਕਪਤਾਨ (ਮੇਜਰ ਕ੍ਰਾਈਮ) ਨੂੰ ਬੁਲਾਉਣ ਤੇ ਮੌਕਾ ਪਰ ਹਾਜ਼ਰ ਆਏ ਤਾਂ ਕਾਰ ਚਾਲਕ ਪੰਜਾਬ ਸਿੰਘ ਉੱਕਤ ਦੀ ਤਲਾਸ਼ੀ ਕਰਨ ਤੇ ਉਸ ਦੀ ਪਹਿਨੀ ਹੋਈ ਕਮੀਜ਼ ਦੇ ਹੇਠਾ ਲੱਕ ਨਾਲ ਬੰਨੀ ਹੋਈ ਸਪਾਈਨ ਸਪੋਟ ਨੁਮਾ ਬੈਲਟ ਦੇ ਹੇਠਾ 03 ਪੈਕਟ ਮੋਮੀ ਲਿਫਾਫਾ ਜਿੰਨਾ ਵਿੱਚ ਅਫੀਮ ਸੀ ਦਾ ਵਜਨ ਕਰਨ ਤੇ ਹਰੇਕ ਪੈਕਟ ਵਿੱਚੋ 01/01 ਕਿਲੋਗ੍ਰਾਮ ਅਫੀਮ 03 ਕਿਲੋਗ੍ਰਾਮ ਅਫੀਮ ਹੋਈ ਅਤੇ ਦਲਜੀਤ ਸਿੰਘ ਦੀ ਤਲਾਸ਼ੀ ਕਰਨ ਤੇ ਵੀ ਉਸ ਦੀ ਪਹਿਨੀ ਹੋਈ ਕਮੀਜ਼ ਦੇ ਹੇਠਾ ਲੱਕ ਨਾਲ ਬੰਨੀ ਹੋਈ ਸਪਾਈਨ ਸਪੋਟ ਨੁਮਾ ਬੈਲਟ ਦੇ ਹੇਠਾ 03 ਪੈਕਟ ਮੋਮੀ ਲਿਫਾਫਾ ਵਿੱਚੋ ਅਫੀਮ ਬ੍ਰਾਮਦ ਹੋਈ ਜਿੰਨਾ ਦਾ ਵਜਨ ਕਰਨ ਤੇ ਹਰੇਕ ਪੈਕਟ ਵਿੱਚੋ 01/01 ਕਿਲੋਗ੍ਰਾਮ ਅਫੀਮ ਦੇ 03 ਕਿਲੋਗ੍ਰਾਮ ਅਫੀਮ ਹੋਈ ਅਤੇ ਕਾਰ ਦੀ ਤਲਾਸ਼ੀ ਕਰਨ ਤੇ ਕਾਰ ਦੇ ਦੋਵੇ ਪਿੱਛਲੇ ਦਰਵਾਜਿਆ ਦੇ ਗੱਤੇ ਖੋਲ ਕੇ ਚੈੱਕ ਕਰਨ ਤੇ ਉਹਨਾ ਵਿੱਚੋ 05/05 ਮੋਮੀ ਲਿਫਾਫਿਆ ਵਿੱਚੋ ਅਫੀਮ ਬ੍ਰਾਮਦ ਹੋਈ ਜਿੰਨਾ ਦਾ ਵਜਨ ਕਰਨ ਤੇ ਹਰੇਕ ਪੈਕਟ ਵਿੱਚੋ 01/01 ਕਿਲੋਗ੍ਰਾਮ ਜੋ 10 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ ਜੋ ਇਹਨਾ ਦੇ ਕਬਜ਼ੇ ਵਿੱਚੋ ਕੁੱਲ 16 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ। ਜਿਸ ਤੇ 18/25/61/85-ਐਨਡੀਪੀਐਸ ਐਕਟ ਥਾਣਾ ਕਰਤਾਰਪੁਰ ਦਰਜ ਰਜਿਸਟਰ ਕਰਕੇ ਦੋਸ਼ੀਆ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ

Leave a Reply

Your email address will not be published. Required fields are marked *

Please select facebook feed.