RNI NEWS :- ਜਲੰਧਰ ਸ਼ਹਿਰ ਵਿਖੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ-ਦਿਵਸ ਤੇ ਸੋਭਾ ਯਾਤਰਾ ਕੱਢੀ ਗਈ

RNI NEWS :- ਜਲੰਧਰ ਸ਼ਹਿਰ ਵਿਖੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ-ਦਿਵਸ ਤੇ ਸੋਭਾ ਯਾਤਰਾ ਕੱਢੀ ਗਈ

ਜਲੰਧਰ :- ਜਸਵਿੰਦਰ ਬੱਲ ਜਸਕੀਰਤ ਰਾਜਾ 

ਅੱਜ ਜਲੰਧਰ ਸ਼ਹਿਰ ਵਿਖੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ-ਦਿਵਸ ਤੇ ਸੋਭਾ ਯਾਤਰਾ ਕੱਢੀ ਗਈ।ਇਸ ਮੌਕੇ ਪੂਰਾ ਜਲੰਧਰ ਭਗਵਾਨ ਵਾਲਮੀਕਿ ਸ਼ਕਤੀ ਅਮਰ ਰਹੇ ਦੇ ਜੈ ਕਾਰਿਆਂ ਨਾਲ ਗੂਜ ਰਿਹਾ ਸੀ।ਸ਼ੋਭਾ ਯਾਤਰਾ ਵਿੱਚ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਦੇ ਵੱਖ ਵੱਖ ਮੋਹੱਲਿਆਂ ਤੋਂ ਫੁਲਾਂ ਨਾਲ ਸਿੰਗਾਰੀਆਂ ਭਗਵਾਨ ਵਾਲਮੀਕਿ ਜੀ ਦੀਆਂ ਸੁੰਦਰ ਪਾਲਕੀਆਂ ਅਤੇ ਝਾਕੀਆ ਸੰਗਤਾਂ ਦਾ ਮਨ ਮੋਹ ਰਹਿਆ ਸਨ।ਭਗਵਾਨ ਵਾਲਮੀਕਿ ਜੀ ਸ਼ੋਭਾ ਯਾਤਰਾ ਦੇ ਸਵਾਗਤ ਲਈ ਸੰਗਤਾਂ ਵੱਲੋਂ ਸੁੰਦਰ ਗੇਟ ਬਣਾਏ ਗਏ ਸਨ ਅਤੇ ਥਾ ਥਾਂ ਸੰਗਤ ਵਲੋ ਸਵਾਗਤੀ ਸਟੇਜਾਂ ਲਗਾਈਆਂ ਸਨ ਸੈਂਕੜੇ ਤਰਾਂ ਦੇ ਲੰਗਰ ਲਗਾਏ ਹੋਏ ਸਨ।ਕੌਮ ਦੇ ਧਰਮਿਕ, ਸਿਆਸੀ ਅਤੇ ਸਮਾਜ ਸੇਵਕ ਆਪਣੇ ਸਾਥੀਆਂ ਨਾਲ ਇਸ ਸ਼ੋਭਾ ਯਾਤਰਾ ਦੀ ਅਗਵਾਈ ਕਰ ਰਹੇ ਹਨ। ਸ਼ਹਿਰ ਵਿੱਚ ਲੱਗੀਆਂ ਸਟੇਜਾ ਤੋ ਵਾਲਮੀਕਿ ਸਭਾਵਾ ਵੱਲੋ ਅਗਵਾਈ ਕਰਨ ਵਾਲੇ ਆਗੂਆਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਸੀ।ਇਸ ਮੌਕੇ ਪ੍ਰਧਾਨ ਚੰਦਨ ਗਰੇਵਾਲ, ਸੁਭਾਸ਼ ਸੋਂਧੀ, ਵਾਲਮੀਕਿ ਟਾਇਗਰ ਫ਼ੋਰਸ ਦੇ ਪ੍ਰਧਾਨ ਅਜੇ ਖੋਸਲਾ, ਰਵਿਦਾਸ ਟਾਇਗਰ ਫ਼ੋਰਸ ਪੰਜਾਬ ਦੇ ਪ੍ਰਧਾਨ ਜੱਸੀ ਤਲ੍ਹਣ ,ਅੰਬੇਡਕਰ ਸੈਨਾ ਪੰਜਾਬ ਜਲੰਧਰ ਯੂਨਿਟ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੋਕੇ ਬਲਵਿੰਦਰ ਬੁੱਗਾ ਜਿਲ੍ਹਾ ਪ੍ਰਧਾਨ ਜਲੰਧਰ, ਕੁਲਵਿੰਦਰ ਬੈਂਸ ਜ. ਸਕੱਤਰ ਜਲੰਧਰ,ਜੱਸੀ ਤੱਲਣ ਪ੍ਰਧਾਨ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ,ਲਵ ਪ੍ਰਧਾਨ ਕਿਸ਼ਨਪੁਰਾ, ਬੋਬੀ ਜੀ ਕਿਸ਼ਨਪੁਰਾ,ਅਮਨਦੀਪ ਹੀਰ ਸਕੱਤਰ, ਵਿਜੈ ਸਰਪੰਚ ਨੰਗਲ, ਗੋਰਵ ਮਡਾਰ, ਨਰੇਸ਼ ਮਡਾਰ , ਰਵੀ ਮੀਨੀਆ ਕਬੂਲਪੁਰ ਤੇ ਹੋਰ ਸਾਥੀ ਹਾਜਿਰ ਸਨ।

Leave a Reply

Your email address will not be published. Required fields are marked *

Please select facebook feed.