RNI NEWS :- ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਸੂਬਾ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ

RNI NEWS :- ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਸੂਬਾ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ

9 ਸਤੰਬਰ ਨੂੰ ਜਲ ਸਪਲਾਈ ਹੈਂਡ ਆਫਿਸ ਪਟਿਆਲਾ ਵਿਖੇ ਹੋਵੇਗੀ ਸੂਬਾ ਪੱਧਰੀ ਚੇਤਾਵਨੀ ਰੈਲੀ:-ਸ਼ੰਦੀਪ ਕੁਮਾਰ ਸ਼ਰਮਾ

ਸ਼ਾਹਕੋਟ,27ਜੁਲਾਈ (ਅਰੋੜਾ ਸ਼ਾਹਕੋਟ)

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਸੂਬਾ ਵਰਕਿੰਗ ਕਮੇਟੀ ਦੇ ਅਾਹੁਦੇਦਾਰਾਂ ਦੀ ਮੀਟਿੰਗ ਸੂਬਾ ਪ੍ਰਧਾਨ ਸ਼ੰਦੀਪ ਕੁਮਾਰ ਸਰਮਾ ,ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ, ਦਵਿੰਦਰ ਸਿੰਘ ਨਾਭਾ, ਜਸਵੀਰ ਸਿੰਘ ਸੀਰਾ ਦੀ ਅਗਵਾਈ ਹੇਠ ਕੀਤੀ ਗਈ।ਇਸ ਮੌਕੇ ਸੂਬਾ ਪ੍ਰੈਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲ ਸਪਲਾਈ ਵਿਭਾਗ ਵਿੱਚ ਇੱਨਲਿਸਟਮੈਂਟ ,ਆਉਟਸੋਰਸਿੰਗ ਪੋਲਸੀ ਅਧੀਨ ਵਰਕਰ ਪਿਛਲੇ ਦੱਸ-ਦੱਸ ਸਾਲਾਂ ਤੋਂ ਕੰਮ ਕਰਦੇ ਆ ਰਹੇ ਹਨ।ਜੋ ਕਿ ਵਿਭਾਗ ਵਿੱਚ ਪੰਜ-ਪੰਜ ਪੋਸਟਾਂ ਤੇ ਕੰਮ ਕਰ ਰਹੇ ਹਨ ਲੇਕਿਨ ਤਨਖਾਹ ਸਿਰਫ਼ ਇੱਕ ਹੀ ਪੋਸਟ ਦੀ ਮਿਲਦੀ ਹੈ। ਨਾ ਇਨ੍ਹਾਂ ਕਾਮਿਆਂ ਨੂੰ ਕੋਈ ਮੈਡੀਕਲ ਸਹੁਲਤ ਮਿਲਦੀ ਹੈ।ਤੇ ਨਾ ਹੀ ਇਨ੍ਹਾਂ ਕਾਮਿਆਂ ਦਾ ਈਪੀਐਫ ਤੇ ਨਾ ਹੀ ਈ ਐਸ ਆਈ ਫੰਡ ਦੀ ਕਟੌਤੀ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਵਰਕਰਾਂ ਦਾ ਲੰਮੇ ਸਮੇ ਤੋ ਸੋਸਣ ਹੋ ਰਿਹਾ ਹੈ। ਕਿਰਤ ਕਨੂੰਨ ਦੀਆ ਹਦਾਇਤਾਂ ਅਨੁਸਾਰ ਤੇ ਐਕਟ 1948 ਤਹਿਤ ਇਨ੍ਹਾਂ ਕਾਮਿਆਂ ਤੇ ਪੂਰੀਆਂ ਸਹੂਲਤਾਂ ਲਾਗੂ ਹੁੰਦੀਆਂ ਹਨ ਜਦੋ ਕਿ ਸਰਕਾਰ ਨੇ ਕਚੇ ਮੁਲਾਜਮਾ ਨੂੰ ਪਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਦੀ ਘਰ ਘਰ ਰੋਜਗਾਰ ਦੀ ਨੀਤੀ ਦੇ ੳੁਲਟ ਜਲ ਸਪਲਾੲੀ ਠੇਕਾ ਕਾਮਿਅਾ ਦਾ ਸੋਸਣ ਕਰਕੇ ਬੇਰੁਜਗਾਰ ਕਰਨ ਦੀਅਾ ਨੀਤੀਅਾਂ ਬਣਾੲੀਅਾਂ ਜਾ ਰਹੀਅਾਂ ਹਨ। ੳੁਨਾ ਕਿਹਾ ਕਿ ਲੰਮੇ ਸਮੇ ਤੋ ਵਿਭਾਗ ਅਧੀਨ ਇੱਨਲਿਸਟਮੈਂਟ,ਆਉਟਸੋਰਸਿੰਗ ਪੋਲਸੀ ਅਧੀਨ ਕੰਮ ਕਰਦੇ ਕਾਮਿਆਂ ਨੂੰ ਪੂਰੇ ਮਾਣ ਭੱਤਿਆਂ ਸਮੇਤ ਰੈਗੂਲਰ ਕਰਵਾਉਣ ਲਈ ਤੇ ਵਰਕਰਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ,ਪੰਚਾਇਤੀਕਰਨ ਤੇ ਨਿੱਜੀਕਰਨ ਨੂੰ ਰੋਕਣ ਲਈ ਜਥੇਬੰਦੀ ਵੱਲੋਂ ਅਗਸਤ ਮਹੀਨੇ ਵਿਚ ਚੇਤਾਵਨੀ ਤੌਰ ਤੇ ਸਰਕਲ ਪੱਧਰ ਤੇ ਅਰਥੀ ਫੂਕ ਧਰਨੇ ਦੇਣ ਉਪਰੰਤ ਨਿਗਰਾਨ ਇੰਜੀਨੀਅਰ ਰਾਹੀਂ ਮੰਗ ਪੱਤਰ ਦਿੱਤੇ ਜਾਣਗੇ ਜੋ ਕਿ ਇਹ ਪ੍ਰੋਗਰਾਮ 5 ਅਗਸਤ 2019 ਤੋ 2 ਸਤੰਬਰ 2019 ਤੱਕ ਸੂਬੇ ਭਰ ਵਿੱਚ ਜਲ ਸਪਲਾਈ ਵਿਭਾਗ ਦੀ ਪ੍ਰੈਸੀਪਲ ਸੈਕਟਰੀ ਦੀਆਂ ਆਰਥੀਆ ਸਾੜਕੇ ਕੀਤੇ ਜਾਣਗੇ।ਇਸ ਤੋਂ ਬਾਅਦ 9 ਸਤੰਬਰ 2019 ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਹੈਂਡ ਆਫਿਸ ਪਟਿਆਲਾ ਵਿਖੇ ਸੂਬਾ ਪੱਧਰੀ ਚੇਤਾਵਨੀ ਰੈਲੀ ਕੀਤੀ ਜਾਵੇਗੀ। ਜੇਕਰ ਫੇਰ ਵੀ ਸਰਕਾਰ ਤੇ ਮੈਨੇਜਮੈਂਟ ਆਪਣੀ ਹਰਕਤ ਤੋ ਵਾਜ ਨਾ ਆਈ ਤਾਂ ਸੂਬਾ ਕਮੇਟੀ ਦੀ ਮੀਟਿੰਗ ਕਰਨ ਉਪਰੰਤ ਆਰ ਪਾਰ ਦੀ ਜੰਗ ਛੇੜ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਸੂਬਾ ਕਮੇਟੀ ਵਿੱਚ ਵਾਧਾ ਕਰਦਿਆਂ ਸੂਬਾ ਪ੍ਰੈਸ ਸਕੱਤਰ ਜਸਵੀਰ ਸਿੰਘ ਸ਼ੀਰਾ ,ਸੂਬਾ ਮੀਤ ਪ੍ਰਧਾਨ ਹੰਸਾ ਸਿੰਘ ਕੋਟ ਨਾਭਾ ਜਿਲ੍ਹਾ ਬਰਨਾਲਾ, ਸੂਬਾ ਪ੍ਰਚਾਰ ਸਕੱਤਰ ਇੰਦਰਜੀਤ ਸਿੰਘ ਸੰਘਾ ਨੂੰ ਚੁਣਿਆ ਗਿਆ।ਇਸ ਤੋਂ ਇਲਾਵਾ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਜਥੇਬੰਦੀ ਵੱਲੋਂ ਪੰਜ ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ,ਪ੍ਰਤਾਪ ਸਿੰਘ ਜਲੰਧਰ,ਦਵਿੰਦਰ ਸਿੰਘ ਨਾਭਾ,ਹੰਸਾ ਸਿੰਘ ਕੋਟ ਨਾਭਾ ,ਇੰਦਰਜੀਤ ਸਿੰਘ ਸੰਘਾ ਨੂੰ ਚੁਣਿਆ ਗਿਆ।ਇਸ ਮੋਕੇ ਸੂਬਾ ਅਾਗੂ ਰਮੇਸ ਪਾਤੜਾ ਬ੍ਰਾਂਚ ਸਮਾਣਾ,ਬਲਜਿੰਦਰ ਸਮਾਣਾ,ਹਰਪ੍ਰੀਤ ਸਮਾਣਾ,ਪ੍ਰਤਾਪ ਸਿੰਘ ਜਲੰਧਰ,ਜਸਵੀਰ ਮਾਨਸਾ,ਗੁਰਮੀਤ ਨਾਭਾ,ਹੰਸਾ ਸਿੰਘ ਕੋਟ ਨਾਭਾ,ਕੁਲਵੰਤ ਸਿੰਘ ਗਾਜੇਆਣਾ,ਹਰਦੀਪ ਸਿੰਘ ਬਰਨਾਲਾ,ਪਲਵਿੰਦਰ ਸਿੰਘ ਲੁਧਿਆਣਾ ਇੰਦਰਜੀਤ ਸਿੰਘ ਸੰਘਾ, ਤੋ ਇਲਾਵਾ ਜਿਲ੍ਹਾ ਕਮੇਟੀਆਂ ਸਾਮਲ ਹੋਇਅਾ

Leave a Reply

Your email address will not be published. Required fields are marked *