RNI NEWS :- ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਵੱਲੋਂ ਅਰਥੀ ਫੂਕ ਮੁਜਾਹਰੇ ਜਾਰੀੌ

RNI NEWS :- ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਵੱਲੋਂ ਅਰਥੀ ਫੂਕ ਮੁਜਾਹਰੇ ਜਾਰੀੌ

ਜਲੰਧਰ,19 ਅਗਸਤ(ਜਸਵਿੰਦਰ ਬੱਲ/ਜਸਕੀਰਤ ਰਾਜਾ)

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਅੱਜ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ।ਜਿਸ ਨੂੰ ਸਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਉਪਰੰਤ ਜਲ ਸਪਲਾਈ ਵਿਭਾਗ ਵਿੱਚ ਕੰਮ ਕਰਦੇ ਇੰਨਲਿਸਟਮੈਂਟ, ਆਉਟਸੋਰਸਿੰਗ ਫੀਲਡ ਤੇ ਦਫਤਰੀ ਕਾਮਿਆਂ ਨੂੰ ਮਹਿਕਮੇ ਵਿੱਚ ਲਿਆਕੇ ਰੈਗੂਲਰ ਕਰਵਾਉਣ, ਪੰਚਾਇਤੀ ਕਰਨ ਦੇ ਨਾ ਤੇ ਜਲ ਸਪਲਾਈ ਵਿਭਾਗ ਦੇ ਹੋ ਰਹੇ ਨਿੱਜੀਕਰਨ ਨੂੰ ਰੋਕਣ, ਪੰਚਾਇਤਾਂ ਨੂੰ ਦਿੱਤੇ ਜਲ ਘਰ ਮੁੜ ਮਹਿਕਮੇ ਅਧੀਨ ਲਿਆਉਣ, ਕਿਰਤ ਕਨੂੰਨ ਦੀਆਂ ਪੂਰੀਆਂ ਸਹੁਲਤਾਂ ਸੂਬੇ ਭਰ ਵਿੱਚ ਲਾਗੂ ਕਰਵਾਉਣ,ਕੰਡੇ ਗਏ ਵਰਕਰਾਂ ਨੂੰ ਬਹਾਲ ਕਰਵਾਉਣ ਲਈ, ਤੇ ਕਈ ਹੋਰ ਮਸਲਿਆਂ ਨੂੰ ਲੈਕੇ ਸੂਬੇ ਭਰ ਵਿੱਚ ਨਿਗਰਾਨ ਇੰਜੀਨੀਅਰ ਰਾਹੀਂ ਧਰਨੇ ਦੇਣ ਉਪਰੰਤ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਦਿੱਤਾ ਜਾਵੇਗਾ। ਤੇ ਵਿਭਾਗ ਦੀ ਪ੍ਰਿੰਸੀਪਲ ਸੈਕਟਰੀ ਦੀ ਅਰਥੀ ਫੂਕੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ 7 ਅਗਸਤ 2019 ਤੋ ਲਾਗੂ ਕੀਤੇ ਗਏ ਸਨ। ਜੋ ਕਿ ਪੰਜਾਬ ਬੰਦ ਦੇ ਸੱਦੇ ਨੂੰ ਲੈਕੇ ਸੂਬਾ ਕਮੇਟੀ ਦੇ ਫੈਸਲੇ ਉਪਰੰਤ ਇਹ ਪ੍ਰੋਗਰਾਮ ਪੋਸਟਪੋਨ ਕੀਤੇ ਗਏ ਸਨ।ਦੁਵਾਰਾ ਫੇਰ ਪ੍ਰੋਗਰਾਮਾਂ ਦੀ ਲੜੀ ਤਹਿਤ 22 ਅਗਸਤ 2019 ਨੂੰ ਗੁਰਦਾਸਪੁਰ ਤੋ ਪ੍ਰੋਗਰਾਮ ਸੂਬੇ ਭਰ ਵਿੱਚ ਲਾਗੂ ਕਰ ਦਿੱਤੇ ਹਨ।ਇਸ ਤੋਂ ਬਾਅਦ 2 ਸਤੰਬਰ 2019 ਨੂੰ ਜਿਲ੍ਹਾ ਹੁਸਿਆਰਪੁਰ ਵਿੱਚ ਅਰਥੀ ਫੂਕ ਮੁਜਾਹਰਾ ਹੋਵੇਗਾ।ਸੂਬਾ ਕਮੇਟੀ ਦੇ ਫੈਸਲੇ ਉਪਰੰਤ ਸੂਬੇ ਭਰ ਵਿੱਚ ਪ੍ਰੋਗਰਾਮ ਲਗਾਤਾਰ ਜਾਰੀ ਰਹਿਣਗੇ।ਉਨ੍ਹਾਂ ਕਿਹਾ ਕਿ ਜੇਕਰ ਮੈਨੇਜਮੈਂਟ ਵੱਲੋਂ ਜਥੇਬੰਦੀ ਦੀਆਂ ਮੰਗਾਂ ਤੇ ਕੋਈ ਹਾ ਪੱਖੀ ਹੁੰਗਾਰਾ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਕਰਨ ਉਪਰੰਤ ਆਰ ਪਾਰ ਦਾ ਸੰਘਰਸ਼ ਉਲੀਕਿਆ ਜਾਵੇਗਾ।ਜਿਸ ਦੀ ਪੂਰੀ ਜੁਮੇਵਾਰੀ ਵਿਭਾਗ ਦੀ ਮੈਨਜਮੈਂਟ ਤੇ ਪੰਜਾਬ ਸਰਕਾਰ ਦੀ ਹੋਵੇਗੀ

Leave a Reply

Your email address will not be published. Required fields are marked *