RNI NEWS :- ਜਲ ਸਪਲਾਈ ਅਤੇ ਸੈਨੀਟੇਸਨ ਵਰਕਰ ਯੂਨੀਅਨ ਮਾਨਸਾ,ਬਠਿੰਡਾਂ ਵੱਲੋਂ ਨਿਗਰਾਨ ਅਫ੍ਸਰ ਰਾਂਹੀ ਮੰਗ ਪੱਤਰ ਸੌਪਿਅਾਂ

RNI NEWS :- ਜਲ ਸਪਲਾਈ ਅਤੇ ਸੈਨੀਟੇਸਨ ਵਰਕਰ ਯੂਨੀਅਨ ਮਾਨਸਾ,ਬਠਿੰਡਾਂ ਵੱਲੋਂ ਨਿਗਰਾਨ ਅਫ੍ਸਰ ਰਾਂਹੀ ਮੰਗ ਪੱਤਰ ਸੌਪਿਅਾਂ

ਬਠਿੰਡਾਂ 3 ਸਤੰਬਰ :- ਸੁਖਵਿੰਦਰ ਸੋਹਲ/ਬਲਜੀਤ ਕੌਰ 

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ:ਨੰ.26 ਸਰਕਲ ਮਾਨਸਾ,ਬਠਿੰਡਾਂ ਵੱਲੋਂ ਅੱਜ ਜਿਲ੍ਹਾ ਪ੍ਰਧਾਨ ਜਸਵੀਰ ਸਿੰਘ ਮਾਨਸਾ ਦੀ ਅਗਵਾਈ ਹੇਠ ਸੂਬਾ ਪੱਧਰੀ ਉਲੀਕੇ ਹੋਏ ਪ੍ਰੋਗਰਾਮਾਂ ਦੀ ਲੜੀ ਤਹਿਤ ਵਰਕਰਾਂ ਵੱਲੋਂ ਜਲ ਸਪਲਾਈ ਵਿਭਾਗ ਦੇ ਮਾਨਸਾ-ਬਠਿੰਡਾਂ ਸਰਕਲ ਦੇ ਨਿਗਰਾਨ ਇੰਜੀਨੀਅਰ ਦੇ ਦਫਤਰ ਰਾਂਹੀ ਨਿਗਰਾਨ ਇੰਜੀਨੀਅਰ ਨੂੰ ਪੰਜਾਬ ਸਰਕਾਰ ਦੇ ਨਾ ਮੰਗ ਪੱਤਰ ਦਿੱਤਾ ਗਿਆ ਉਪਰੰਤ ਆਗੂਆਂ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ ਵਿੱਚ ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮ ਇੰਨਲਿਸਟਮੈਂਟ,ਆਉਟਸੋਰਸਿੰਗ ਤੇ ਹੋਰ ਨੀਤੀਆਂ ਦਾ ਸੰਤਾਪ ਭੋਗ ਰਹੇ ਹਨ।ਜਿਨ੍ਹਾਂ ਨੂੰ ਸਰਕਾਰ ਵਿਭਾਗ ਅਧੀਨ ਲਿਆਕੇ ਪੱਕਾ ਕਰਨ ਦੀ ਕੋਈ ਨੀਤੀ ਤਿਆਰ ਕੀਤੀ ਜਾਣ ਦੀ ਬਜਾਏ।ਸਗੋਂ ਵਿਸਵ ਬੈਂਕ ਤੋ ਕਰੋੜਾਂ ਰੁਪਏ ਦਾ ਕਰਜਾ ਲੈਕੇ ਜਲ ਸਪਲਾਈ ਵਿਭਾਗ ਦਾ ਪੰਚਾਇਤੀ ਕਰਨ ਦੇ ਨਾ ਤੇ ਨਿੱਜੀਕਰਨ ਕਰਨ ਲਈ ਪੱਬਾਂ ਭਾਰ ਹੋਈ ਪਈ ਹੈ।ਤੇ ਮਾਰੂ ਨੀਤੀਆਂ ਲਿਆਕੇ ਡੰਗ ਟਪਾ ਰਹੀ ਹੈ।ਇਸ ਕਰਕੇ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕਿਰਤ ਕਨੂੰਨ ਮੁਤਾਬਿਕ ਸੂਬੇ ਭਰ ਵਿੱਚ ਪੂਰੀਆਂ ਸਹੁਲਤਾਂ ਲਾਗੂ ਕੀਤੀਆਂ ਜਾਣ।ਤਾਂ ਜੋ ਇੰਨਲਿਸਟਮੈਂਟ ਤੇ ਆਉਟਸੋਰਸਿੰਗ ਮੁਲਾਜ਼ਮਾਂ ਨੂੰ ਆਪਣਾ ਬਣਦਾ ਹੱਕ ਮਿਲ ਸਕੇ।ੳੁਨਾਂ ਕਿਹਾ ਕਿ ਜਲ ਸਪਲਾੲੀ ਕਾਮਿਅਾ ਦੀਆਂ ਮੰਗਾਂ ਨੂੰ ਜੇਕਰ ਅਣਗੋਲਿਅਾਂ ਕੀਤਾ ਤਾਂ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਥੇਬੰਦੀ ਦੀਆਂ ਮੰਗਾਂ ਤੇ ਜਲਦੀ ਧਿਆਨ ਦੇਕੇ ਮਸਲਾ ਹੱਲ ਨਾ ਕੀਤਾ ਤਾ ਮਜਬੂਰ ਤਿਖੇ ਸੰਘਰਸ਼ਾਂ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।ਇਸ ਮੌਕੇ ਜਥੇਬੰਦੀ ਦੇ ਸੂਬਾ ਖਜਾਨਚੀ ਦਵਿੰਦਰ ਸਿੰਘ ਨਾਭਾ,ਸੂਬਾ ਮੀਤ ਪ੍ਰਧਾਨ ਰਮੇਸ ਕੁਮਾਰ ਪਾਤੜਾਂ,ਪ੍ਰਧਾਨ ਮਾਨਸਾ,ਬਠਿੰਡਾਂ ਸਰਕਲ ਜਸਵੀਰ ਸਿੰਘ ਮਾਨਸਾ,ਜਿਲਾ ਪ੍ਰਚਾਰ ਸਕੱਤਰ ਇੰਦਰਜੀਤ ਸਿੰਘ ਮਾਨਸਾ,ਜਿਲ੍ਹਾ ਖਜਾਨਚੀ ਰਘਵੀਰ ਸਿੰਘ ਮਾਨਸਾ,ਜਿਲਾ ਜੁਆਇੰਟ ਜਨਰਲ ਸਕੱਤਰ ਮੱਖਣ ਬਠਿੰਡਾਂ ਤੇ ਹੋਰ ਸਾਥੀ ਸਾਮਿਲ ਹੋਏ

Leave a Reply

Your email address will not be published. Required fields are marked *