RNI NEWS :- ਜਲ ਸਪਲਾਈ ਵਰਕਰ ਯੂਨੀਅਨ ਨੇ ਕਾਰਜਕਾਰੀ ਇੰਜੀਨੀਅਰ ਦੇ ਦਫਤਰ ਮੁਹਰੇ ਦਿੱਤਾ ਰੋਸ ਧਰਨਾ


RNI NEWS :- ਜਲ ਸਪਲਾਈ ਵਰਕਰ ਯੂਨੀਅਨ ਨੇ ਕਾਰਜਕਾਰੀ ਇੰਜੀਨੀਅਰ ਦੇ ਦਫਤਰ ਮੁਹਰੇ ਦਿੱਤਾ ਰੋਸ ਧਰਨਾ

ਜਲੰਧਰ,11ਅਕਤੂਬਰ :- ਜਸਕੀਰਤ ਰਾਜਾ 

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ:ਨੰ.26 ਜਿਲ੍ਹਾ ਜਲੰਧਰ ਵੱਲੋਂ ਜਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਸੰਧੂ,ਜਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਹੁੰਦਲ,ਦੀ ਅਗਵਾਈ ਹੇਠ ਲਟਕਦੀਆਂ ਮੰਗਾਂ ਨੂੰ ਲੈਕੇ ਕਾਰਜਕਾਰੀ ਇੰਜੀਨੀਅਰ ਮੰਡਲ ਨੰ.2 ਜਲੰਧਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਫਤਰ ਦਾ ਘੇਰਾਓ ਕੀਤਾ ਗਿਆ ਜਿਸ ਮੋਕੇ ਵਰਕਰਾਂ ਵੱਲੋਂ ਪਰਿਵਾਰਾਂ ਤੇ ਬੱਚਿਆਂ ਸਮੇਤ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ਗਈ।ਇਸ ਉਪਰੰਤ ਵਿਸੇਸ਼ ਤੋਰ ਤੇ ਪਹੁੰਚੇ ਸੂਬਾ ਪ੍ਰਧਾਨ ਸੰਦੀਪ ਕੁਮਾਰ ਸਰਮਾਂ,ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ, ਅਾਗੂ ਦਵਿੰਦਰ ਸਿੰਘ ਅਤੇ ਕਸਮੀਰ ਸਿੰਘ ਨੇ ਸਬੋਧਨ ਕਰਦਿਆਂ ਦੱਸਿਆ ਕਿ ਮਾਣਯੋਗ ਕਿਰਤ ਕਮਿਸ਼ਨਰ ਪੰਜਾਬ ਦੇ ਨੋਟੀਫਿਕੇਸ਼ਨ ਮੁਤਾਬਿਕ ਤੇ ਵਿਭਾਗ ਦੇ ਡਿਪਟੀ ਡਾਇਰੈਕਟਰ (ਪ੍ਰਸਾਸ਼ਨ) ਪੰਜਾਬ ਵੱਲੋਂ ਵਿਭਾਗ ਦੇ ਸਮੂਹ ਨਿਗਰਾਨ ਇੰਜੀਨੀਅਰ ਤੇ ਸਮੂਹ ਕਾਰਜਕਾਰੀ ਇੰਜੀਨੀਅਰ ਪੰਜਾਬ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਠੇਕਾ ਅਧਾਰਿਤ ਕਰਮਚਾਰੀ ਦੀ ਤਨਖਾਹ 1 ਮਾਰਚ 2019 ਤੋ ਲਾਗੂ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਕਾਗਜ਼ਾਂ ਵਿੱਚ ਤਾ 1 ਮਾਰਚ 2019 ਤੋ ਲਾਗੂ ਕਰ ਦਿੱਤੀ ਹੈ।ਲੇਕਿਨ ਵਰਕਰਾਂ ਦੀ ਤਨਖਾਹ 1 ਜੁਲਾਈ 2019 ਤੋ ਹੀ ਮਿਲੀ ਹੈ। ਚਾਰ ਮਹੀਨੇ ਦਾ ਏਰੀਆਲ ਲੈਣ ਲਈ ਅਨੇਕਾਂ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ।ਜਥੇਬੰਦੀ ਦੀਆਂ ਮੰਗਾਂ ਮੰਨਣ ਦੀ ਵਜਾਏ ਉਲਟਾ ਕਾਰਜਕਾਰੀ ਇੰਜੀਨੀਅਰ ਮੰਡਲ ਨੰ.2 ਵੱਲੋਂ ਤੇ ਅਕਾਉਂਟੈਟ ਮਨਿੰਦਰ ਸਿੰਘ ਵੱਲੋਂ ਜਥੇਬੰਦੀ ਦੇ ਆਗੂਆਂ ਤੇ ਗਲਤ ਇਲਜਾਮ ਲਗਾਕੇ ਧਿਆਨ ਭੜਕਾਉਣ ਦੀਆਂ ਕੋਸਿਸ਼ਾ ਕੀਤੀਆਂ ਜਾ ਰਹੀਆਂ ਹਨ।ਤੇ ਮਹੋਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜਥੇਬੰਦੀ ਨੂੰ ਸੰਘਰਸ਼ਾਂ ਦੇ ਰਾਹ ਪਾਕੇ ਤਿਖੇ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।ਜਥੇਬੰਦੀ ਨਾਲ ਬਦਲੇ ਦੀ ਭਾਵਨਾ ਤਹਿਤ ਦੱਸ-ਦੱਸ ਸਾਲਾਂ ਤੋਂ ਇੰਨਲਿਸਟਮੈਂਟ, ਆਉਟ ਸੋਰਸਿੰਗ ਤੇ ਹੋਰ ਨੀਤੀਆਂ ਰਾਹੀਂ ਫੀਲਡ ਤੇ ਦਫਤਰੀ ਕਾਮਿਆਂ ਉਪਰ ਟੈਂਡਰ ਲਾਕੇ ਰੋਜਗਾਰ ਉਜਾੜਨ ਦੀਆ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।ਜਿਸ ਨੂੰ ਜਥੇਬੰਦੀ ਵੱਲੋਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਇੰਨ੍ਹਾਂ ਦੇ ਪੱਤਰਾ ਮੁਤਾਬਿਕ ਹੀ ਮੰਗ ਕੀਤੀ ਜਾ ਰਹੀ ਹੈ ਜੋਕਿ ਜਾਇਜ ਮੰਗਾਂ ਹਨ ਕਿਉਂਕਿ ਵਰਕਰਾਂ ਉਪਰ ਕਿਰਤ ਵਿਭਾਗ ਦੀ ਹਦਾਇਤਾਂ ਲਾਗੂ ਹਨ। ਤੇ ਐਕਟ 1948 ਤਹਿਤ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਨ।ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਥੇਬੰਦੀ ਦੀਆਂ ਮੰਗਾਂ ਨਾ ਮੰਨਿਆ ਗਿਆ ਤਾਂ ਕਾਰਜਕਾਰੀ ਇੰਜੀਨੀਅਰ ਮੰਡਲ ਨੰ.2 ਦੇ ਰਹਾਇਸ਼ ਅਗੇ ਧਰਨਾ ਦੇਣ ਉਪਰੰਤ ਲਗਾਤਾਰ ਮੋਰਚਾ ਲਾਇਆ ਜਾਵੇਗਾ।ਉਸ ਉਪਰੰਤ ਨਿਕਲਣ ਵਾਲੇ ਸਿੱਟਿਆਂ ਦੀ ਪੂਰੀ ਜੁਮੇਵਾਰੀ ਕਾਰਜਕਾਰੀ ਇੰਜੀਨੀਅਰ ਮੰਡਲ ਨੰ .2 ਤੇ ਸਬੰਧਤ ਅਧਿਕਾਰੀਆਂ ਤੇ ਮੈਨੇਜਮੈਂਟ ਦੀ ਹੋਵੇਗੀ ਇਸ ਉਪਰੰਤ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸੀਰਾ, ਮੀਤ ਪ੍ਰਧਾਨ ਸੁੱਚਾ ਸਿੰਘ; ਅਾਗੂ ਸਤਪਾਲ ਖੇੜਕੀ; ਦਵਿੰਦਰ ਸਿੰਘ ਸੰਘਰਾੲੇ; ਨਰਿੰਦਰ ਸਿੰਘ; ਕੁਲਦੀਪ ਸਿੰਘ ਰਾਣਾ; ਹਰਜੀਤ ਸਿੰਘ ਨੇ ਸੰਬੋਧੋਨ ਕੀਤਾ ੲਿਸ ਮੌਕੇ ਵੱਡੀ ਗਿਣਤੀ ਵਿਚ ਵਰਕਰ ਪਰਿਵਾਰਾਂ ਤੇ ਬੱਚਿਅਾਂ ਸਮੇਤ ਧਰਨਾ ਲਗਾ ਕੇ ਬੈਠੇ ਸਨ!

Leave a Reply

Your email address will not be published. Required fields are marked *