RNI NEWS :- ਜਲ ਸਪਲਾਈ ਵਿਭਾਗ ਦੇ ਨਿਗਰਾਨ ਇੰਜੀਨੀਅਰ ਹਲਕਾ ਜਲੰਧਰ ਦੇ ਦਫਤਰ ਦਾ 11 ਅਕਤੂਬਰ ਨੂੰ ਹੋਵੇਗਾ ਘਰਾਓ – ਜਸਵੀਰ ਸਿੰਘ ਸ਼ੀਰਾ


RNI NEWS :- ਜਲ ਸਪਲਾਈ ਵਿਭਾਗ ਦੇ ਨਿਗਰਾਨ ਇੰਜੀਨੀਅਰ ਹਲਕਾ ਜਲੰਧਰ ਦੇ ਦਫਤਰ ਦਾ 11 ਅਕਤੂਬਰ ਨੂੰ ਹੋਵੇਗਾ ਘਰਾਓ – ਜਸਵੀਰ ਸਿੰਘ ਸ਼ੀਰਾ

ਮਾਮਲਾ: ਕਿਰਤ ਕਨੂੰਨ ਮੁਤਾਬਿਕ ਉਜਰਤਾਂ ਲਾਗੂ ਨਾ ਕਰਨ ਤੇ ਵਰਕਰਾਂ ਉਪਰ ਲਾਏ ਜਾ ਰਹੇ ਟੈਂਟਰਾ ਨੂੰ ਰੋਕਣ ਦਾ ਵਿਰੋਧ

ਸਾਹਕੋਟ,4 ਅਕਤੂਬਰ :- (ਸਾਬੀ ਸ਼ਾਹਕੋਟ)

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26)ਦੇ ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ, ਜਿਲ੍ਹਾ ਜਲੰਧਰ ਦੇ ਪ੍ਰਧਾਨ ਪ੍ਰਤਾਪ ਸਿੰਘ ਸੰਧੂ ਨੇ ਅੱਜ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਲ ਸਪਲਾਈ ਵਿਭਾਗ ਵਿੱਚ ਇੰਨਲਿਸਟਮੈਂਟ, ਆਉਟਸੋਰਸਿੰਗ ਤੇ ਹੋਰ ਨੀਤੀਆਂ ਰਾਹੀਂ ਪਿਛਲੇ ਤਕਰੀਬਨ ਦੱਸ-ਦੱਸ ਸਾਲਾਂ ਤੋਂ ਕੰਮ ਕਰਦੇ ਠੇਕਾ ਅਧਾਰਿਤ ਫੀਲਡ ਤੇ ਦਫਤਰੀ ਕਾਮੇ ਆਪਣੀ ਸੇਵਾ ਨਿਭਾ ਰਹੇ ਹਨ।ਜੋ ਕਿ ਕਿਰਤ ਕਮਿਸ਼ਨਰ ਪੰਜਾਬ ਦੇ ਨੋਟੀਫਿਕੇਸ਼ਨ ਮੁਤਾਬਿਕ ਤੇ ਮਾਣਯੋਗ ਡਿਪਟੀ ਡਾਇਰੈਕਟਰ(ਪ੍ਰਸਾਸਨ)ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਟਿਆਲਾ ਵੱਲੋਂ ਵੀ ਸਮੂਹ ਨਿਗਰਾਨ ਇੰਜੀਨੀਅਰ ਪੰਜਾਬ ਤੇ ਸਮੂਹ ਕਾਰਜਕਾਰੀ ਇੰਜੀਨੀਅਰ ਪੰਜਾਬ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।ਕਿ ਠੇਕਾ ਅਧਾਰਿਤ ਕਾਮਿਆਂ ਨੂੰ 01-03-2019 ਤੋ ਤਨਖਾਹ ਲਾਗੂ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਕਾਗਜ਼ਾਂ ਵਿੱਚ ਤਾਂ 01-03-2019 ਤੋ ਤਨਖਾਹ ਲਾਗੂ ਕਰ ਦਿੱਤੀ ਹੈ ਲੇਕਿਨ ਮਿਲੀ 01-07-2019 ਤੋ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਚਾਰ ਮਹੀਨਿਆਂ ਦਾ ਏਰੀਆਲ ਲੈਣ ਲਈ ਅਨੇਕਾਂ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ।ਲੇਕਿਨ ਇਸ ਤੋਂ ਉਲਟ ਕਾਰਜਕਾਰੀ ਇੰਜੀਨੀਅਰ ਮੰਡਲ ਨੰ.2 ਤੇ ਮੰਡਲ ਨੰ.2 ਦੇ ਅਕਾਉਂਟੈਟ ਵੱਲੋਂ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਨੂੰ ਨੋਕਰੀਓ ਕੱਢਣ ਦੀਆਂ ਧਮਕੀ ਦਿੱਤੀਆਂ ਜਾ ਰਹੀਆਂ ਹਨ।ਤੇ ਬਦਲੇ ਦੀ ਭਾਵਨਾ ਤਹਿਤ ਵਰਕਰਾਂ ਦੇ ਟੈਂਡਰ ਊਪਨ ਕਰਕੇ ਰੋਜਗਾਰ ਉਜਾੜਨ ਦੀਆਂ ਯੋਜਨਾ ਬਣਾਇਆ ਜਾ ਰਹੀਆਂ ਹਨ। ਜਿਸ ਨੂੰ ਜਥੇਬੰਦੀ ਵੱਲੋਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇਹ ਮੁਲਾਜ਼ਮ ਮਾਰੂ ਨੀਤੀਆਂ ਘੜਨੀਆ ਬੰਦ ਨਾ ਕੀਤੀਆ ਤੇ ਜਥੇਬੰਦੀ ਨੂੰ ਲਿਖਤੀ ਮੀਟਿੰਗ ਦਾ ਸਮਾਂ ਦੇਕੇ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾ 11 ਅਕਤੂਬਰ 2019 ਨੂੰ ਜਲ ਸਪਲਾਈ ਵਿਭਾਗ ਦੇ ਨਿਗਰਾਨ ਇੰਜਨੀਅਰ ਹਲਕਾ ਜਲੰਧਰ ਦੇ ਦਫਤਰਾਂ ਦਾ ਘਰਾਓ ਕਰਨ ਉਪਰੰਤ ਜੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ।ਜਿਸ ਦੀ ਪੂਰੀ ਜੁਮੇਵਾਰੀ ਨਿਗਰਾਨ ਇੰਜੀਨੀਅਰ ਹਲਕਾ ਜਲੰਧਰ ਤੇ ਜਲ ਸਪਲਾਈ ਮੈਨੇਜਮੈਂਟ ਦੀ ਹੋਵੇਗੀ

ਕੈਪਸਨ: ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ, ਜਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਸੰਧੂ

Leave a Reply

Your email address will not be published. Required fields are marked *