RNI NEWS-ਜਹਾਂਗੀਰ ਦੇ 28 ਸਾਲਾ ਨੌਜਵਾਨ ਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਕੀਤੀ ਆਤਮ ਹੱਤਿਆ


RNI NEWS-ਜਹਾਂਗੀਰ ਦੇ 28 ਸਾਲਾ ਨੌਜਵਾਨ ਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਕੀਤੀ ਆਤਮ ਹੱਤਿਆ

ਨਕੋਦਰ ਆਗਿਆਕਾਰ ਸਿੰਘ ਔਜਲਾ

ਨਕੋਦਰ ਦੇ ਨਜ਼ਦੀਕੀ ਪਿੰਡ ਜਹਾਂਗੀਰ ਵਿਖੇ ਇੱਕ ਨੌਜਵਾਨ ਵਲੋਂ ਭੇਤ ਭਰੇ ਹਾਲਾਤਾਂ ਚ ਆਪਣੇ ਘਰ ਵਿਚ ਹੀ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੈ ਘਟਨਾ ਦੀ ਸੂਚਨਾ ਮਿਲਦੇ ਮਿਲਦੇ ਹੀ ਸਦਰ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਅਤੇ ਏਐਸਆਈ ਸਰਵਣ ਸਿੰਘ ਸਮੇਤ ਪੁਲਸ ਪਾਰਟੀ ਮੌਕੇ ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਮ੍ਰਿਤਕ ਦੀ ਪਹਿਚਾਣ ਰਾਜ ਕੁਮਾਰ ਉਰਫ ਰਾਜਾ ਪੁੱਤਰ ਸੋਢੀ ਰਾਮ ਪਿੰਡ ਜਹਾਂਗੀਰ ਨਕੋਦਰ ਵਜੋਂ ਹੋਈ ਪੁਲਿਸ ਨੂੰ ਮੌਕੇ ਤੇ ਦਿੱਤੇ ਬਿਆਨਾਂ ਮੁਤਾਬਕ ਰਾਜ ਕੁਮਾਰ ਦੇ ਪਿਤਾ ਸੋਢੀ ਰਾਮ ਨੇ ਦੱਸਿਆ ਕਿ ਉਹ ਪਿੰਡ ਜਹਾਂਗੀਰ ਦਾ ਵਸਨੀਕ ਹੈ ਅਤੇ ਮੌਜੂਦਾ ਪੰਚ ਹੈ ਉਸਨੇ ਕਿਹਾ ਕਿ ਉਸਦਾ ਲੜਕਾ ਅਲਮੀਨੀਅਮ ਦਾ ਕੰਮ ਕਰਦਾ ਸੀ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਕਰਕੇ ਉਸ ਨੇ ਅੱਜ ਫਾਹਾ ਲੈ ਲਿਆ ਮੇਰੇ ਲੜਕੇ ਦੀ ਮੰਗਣੀ ਹੋਈ ਹੋਈ ਸੀ ਅਤੇ ਨਵੰਬਰ ਵਿੱਚ ਉਸ ਦਾ ਵਿਆਹ ਸੀ

ਐਸਐਚਓ ਸਦਰ ਵਿਨੋਦ ਕੁਮਾਰ ਮੁਤਾਬਕ ਪਿਤਾ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਗੲੀ ਹੈ ਅਤੇ ਅਜ ਲਾਸ਼ ਦਾ ਪੋਸਟ ਮਾਰਟਮ ਕਰਕੇ ਵਾਰਿਸਾਂ ਦੇ ਹਵਾਲੇ ਕਰ ਦਿਤੀ ਜਾੲੇਗੀ

Leave a Reply

Your email address will not be published. Required fields are marked *