RNI NEWS-ਜਹਿਰੀਲੀ ਸਰਾਬ ਨਾਲ ਹੋਈਆਂ ਮੌਤਾਂ ਦੀ ਜੁਮੇਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ – ਮਲਕੀਤ ਚੁੰਬਰ


RNI NEWS-ਜਹਿਰੀਲੀ ਸਰਾਬ ਨਾਲ ਹੋਈਆਂ ਮੌਤਾਂ ਦੀ ਜੁਮੇਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ – ਮਲਕੀਤ ਚੁੰਬਰ

ਨਕੋਦਰ 1 ਅਗਸਤ – ਸੁਖਵਿੰਦਰ ਸੋਹਲ

ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਕਿ ਪੰਜਾਬ ਵਿੱਚ ਜਹਿਰੀਲੀ ਸਰਾਬ ਨਾਲ ਹੋਈਆਂ ਮੌਤਾਂ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮਗਰ ਮੱਸ ਦੇ ਹੰਝੂ ਵਹਾ ਰਹੀ ਹੈ ਅਤੇ ਸਚਾਈ ਤੋ ਮੁੱਖ ਮੋੜ ਰਹੀ ਹੈ ਜਦੋਂ ਕਿ ਮਰਨ ਵਾਲਿਆਂ ਦੇ ਘਰ ਵਾਲੇ ਸਰੇਆਮ ਇਹ ਕਹਿ ਰਹੇ ਹਨ ਕਿ 15 ਸਾਲ ਤੋ ਲਗਾਤਾਰ ਇੱਥੇ ਨਸ਼ਾ ਵਿੱਕ ਰਿਹਾ ਹੈ ਇਹਨਾਂ ਮੌਤਾਂ ਦੇ ਜੁਮੇਵਾਰ ਅਕਾਲੀ ਭਾਜਪਾ ਸਰਕਾਰ ਅਤੇ ਕਾਂਗਰਸ ਸਰਕਾਰ ਦੋਸੀ ਹਨ ਜਿੰਨ੍ਹਾਂ ਦੀ ਸਤਰ ਸਾਇਆ ਹੇਠ ਇਹ ਗੋਰਖ ਧੰਦਾ ਚੱਲਦਾ ਰਿਹਾ 4 ਹਫਤੇ ਵਿੱਚ ਨਸ਼ਾ ਖਤਮ ਕਰਨ ਦੀਆਂ ਕਸਮਾਂ ਖਾਣ ਵਾਲੇ ਮੁੱਖ ਮੰਤਰੀ ਦੇ ਮੂੰਹ ਵਿੱਚੋਂ ਇਹ ਨਹੀਂ ਨਿਕਲਿਆ ਕਿ ਜਿਹੜੇ ਲੀਡਰਾਂ ਦੀ ਸਰਪ੍ਰਸਤੀ ਹੇਠ ਕੰਮ ਚੱਲਦਾ ਸੀ ਅਤੇ ਸਰਾਬ ਬੈਚਣ ਵਾਲਿਆਂ ਉੱਤੇ ਧਾਰਾ 302 ਦਾ ਪਰਚਾ ਦਰਜ਼ ਕੀਤਾ ਜਾਵੇਗਾ ਜਿਹੜੇ ਉੱਥੇ ਦੇ ਪੁਲਿਸ ਅਧਿਕਾਰੀ ਹਨ ਉਹਨਾਂ ਨੇ ਕਿਸ ਦੇ ਦੁਬਾ ਥੱਲੇ ਕਾਰਵਾਈ ਨਹੀਂ ਕੀਤੀ ਉਹਨਾਂ ਪੁਲਿਸ ਮੁਲਾਜ਼ਮਾਂ ਕੋਲੋ ਕਾਲੀਆਂ ਭੇਡਾਂ ਦੇ ਚਿਹਰੇ ਬੇਨਕਾਬ ਕਰਵਾਉਣ ਜੋ ਉਜੜੇ ਘਰਾਂ ਦੇ ਗੁਨਾਹਗਾਰ ਹਨ ਉਹਨਾਂ ਦੀ ਪਰੋਪਟੀ ਨੂੰ ਬੇਚ ਕੇ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਨੂੰ ਪੈਸੇ ਦੇਣੇ ਚਾਹੀਦੇ ਹਨ ਬਹੁਜਨ ਸਮਾਜ ਪਾਰਟੀ ਹੋਈਆ ਇਹਨਾਂ ਮੌਤਾਂ ਤੇ ਦੁੱਖੀ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੀ ਤੇ ਮੰਗ ਕਰਦੀ ਹੈ ਇਸ ਮਾਮਲੇ ਦੀ ਜਾਂਚ ਪੰਜਾਬ ਹਰਿਆਣਾ ਹਾਈਕੋਰਟ ਦੇ ਰਿਟਾਇਰ ਜੱਜ ਤੋਂ ਕਰਵਾਈ ਜਾਵੇ ਅਤੇ ਪਰਿਵਾਰਾਂ ਨੂੰ 10,10 ਲੱਖ ਰੁਪਏ ਦਿੱਤੇ ਜਾਣ ਅਤੇ ਪਰਿਵਾਰਾਂ ਨੂੰ ਇੱਕ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਸਰਕਾਰ ਵੱਲੋਂ ਇੱਕ ਇੱਕ ਲੱਖ ਦਾ ਇਲਾਨ ਕਰਕੇ ਪਰਿਵਾਰਾਂ ਨਾਲ ਬਹੁਤ ਵੱਡਾ ਮੁਜਾਕ ਹੈ ਸਰਕਾਰਾਂ ਵਿੱਚ ਬੈਠੇ ਲੋਕਾਂ ਦੀ ਗੱਲ ਸੁਣੀ ਜਾਵੇ ਪ੍ਸਾਸਨ ਨੂੰ ਸਰਕਾਰ ਦੇ ਹੁਕਮ ਹੁੰਦੇ ਫਿਰ ਉਹ ਗਲਤ ਕੰਮ ਕਰਨ ਲਈ ਪ੍ਸਾਸਨ ਉੱਤੇ ਦੁਬਾ ਬਣਾਉਦੇ ਹਨ ਅਤੇ ਇਹ ਉਸੇ ਦੁਬਾ ਦਾ ਨਤੀਜਾ ਹੈ ਸਰੇਆਮ ਨਸ਼ਾ ਵਿਕਦਾ ਹੋਵੇ ਕਾਰਵਾਈ ਨਾ ਹੋਵੈ ਇਹ ਤਾ ਹੋ ਨਹੀਂ ਸਕਦਾ ਕਿ ਸਿਆਸੀ ਹੱਥ ਸਿਰ ਤੇ ਨਾ ਹੋਵੇ ਪੰਜਾਬ ਪੁਲਿਸ ਨੂੰ ਚਾਹੀਦਾ ਹੈ ਕਿ ਆਪਣੀ ਕਿਰਕਿਰੀ ਕਰੋਨ ਦੀ ਜਗਾ ਉਹਨਾਂ ਇੰਨਸਾਨੀਅਤ ਦੇ ਦੁਸ਼ਮਣਾਂ ਨੂੰ ਸਰੇਆਮ ਨੰਗਾ ਕੀਤਾ ਜਾਵੇ ਜਿਹਨਾਂ ਕਰਕੇ ਉਨ੍ਹਾਂ ਨੂੰ ਕਾਰਵਾਈ ਕਰਨ ਵਿੱਚ ਮੁਸ਼ਕਲ ਆਉਂਦੀ ਹੈ

Leave a Reply

Your email address will not be published. Required fields are marked *