RNI NEWS :- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕਿਆਂ ਸਬੰਧੀ 20 ਆਰਜ਼ੀ ਲਾਇਸੰਸ ਜਾਰੀ ਕਰਨ ਸਬੰਧੀ 18 ਅਕਤੂਬਰ ਨੂੰ ਡਰਾਅ ਕੱਢੇ ਜਾਣਗੇ – ਗੁਰਪ੍ਰੀਤ ਸਿੰਘ ਭੁੱਲਰ


RNI NEWS :- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕਿਆਂ ਸਬੰਧੀ 20 ਆਰਜ਼ੀ ਲਾਇਸੰਸ ਜਾਰੀ ਕਰਨ ਸਬੰਧੀ 18 ਅਕਤੂਬਰ ਨੂੰ ਡਰਾਅ ਕੱਢੇ ਜਾਣਗੇ – ਗੁਰਪ੍ਰੀਤ ਸਿੰਘ ਭੁੱਲਰ

ਜਲੰਧਰ :- ਜਸਕੀਰਤ ਰਾਜਾ

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕਿਆਂ ਸਬੰਧੀ 20 ਆਰਜ਼ੀ ਲਾਇਸੰਸ ਜਾਰੀ ਕਰਨ ਸਬੰਧੀ 18 ਅਕਤੂਬਰ ਨੂੰ ਡਰਾਅ ਕੱਢੇ ਜਾਣਗੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਉਦਯੋਗ ਤੇ ਕਾਮਰਸ ਵਿਭਾਗ ਵਲੋਂ ਜਾਰੀ ਪੱਤਰ ਨੂੰ : Tech Explosive Rule / 928 – B dated September 30 , 2019 ਰਾਹੀਂ Explosive Rules , 2008 ਅਧੀਨ ਜਾਰੀ ਹੋਈਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਵਲੋਂ CWP ਨੰਬਰ 23548 / 2017 ਵਿੱਚ ਮਿਤੀ  13 . 10 . 2017 ਨੂੰ ਜਾਰੀ ਹੋਏ ਹੁਕਮਾਂ ਦੀ ਪਾਲਣਾ ਹਿੱਤ ਡਰਾਅ ਰਾਹੀਂ 20 ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣੇ ਹਨ ਇਹ ਆਰਜ਼ੀ ਲਾਇਸੰਸ 18 ਅਕਤੂਬਰ 2019 ਨੂੰ ਜ਼ਿਲ੍ਹਾ ਰੈਡ ਕਰਾਸ ਭਵਨ ਜਲੰਧਰ ਵਿਖੇ ਦੁਪਹਿਰ 3 ਵਜੇ ਡਰਾਅ ਰਾਹੀਂ ਜਾਰੀ ਕੀਤੇ ਜਾਣਗੇ ਇਹ ਆਰਜ਼ੀ ਲਾਇਸੰਸ ਬਰਲਟਨ ਪਾਰਕ ਜਲੰਧਰ ਲਈ ਜਾਰੀ ਹੋਣਗੇ ਕੋਈ ਵੀ ਵਿਅਕਤੀ ਜਿਸ ਦੀ ਉਮਰ 18 ਸਾਲ ਤੋਂ ਉਪਰ ਹੈ ਲਾਇਸੰਸ ਲਈ ਅਪਲਾਈ ਕਰ ਸਕਦਾ ਹੈ ਬਿਨੈਪੱਤਰ ਲਈ ਫਾਰਮ ਪੁਲਿਸ ਕਮਿਸ਼ਨਰ ਦਫ਼ਤਰ ਦੀ ਲਾਇਸੰਸ ਬਰਾਂਚ ਤੋਂ ਪ੍ਰਾਪਤ ਕਰਕੇ 10 ਤੋਂ 15 ਅਕਤੂਬਰ 2019 ਸ਼ਾਮ 5 ਵਜੇ ਤੱਕ ਅਪਲਾਈ ਕੀਤੇ ਜਾ ਸਕਦੇ ਹਨ 15 ਅਕਤੂਬਰ ਸ਼ਾਮ 5 ਵਜੇ ਤੋਂ ਬਾਅਦ ਕੋਈ ਬਿਨੈਪੱਤਰ ਪ੍ਰਾਪਤ ਨਹੀਂ ਕੀਤਾ ਜਾਵੇਗਾ ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਇਸ ਮਾਮਲੇਸਬੰਧੀ ਚੱਲ ਰਹੀਆਂ ਰਿਟਾਂ ਵਿੱਚ ਪਹਿਲਾਂ ਜਾਰੀ ਕੀਤੇ ਜਾ ਦੀਤੇ ਹੁਕਮਾਂ ਵਿੱਚ ਕੋਈ ਬਦਲਾਅ ਕੀਤਾ ਜਾਂਦਾ ਹੈ ਤਾਂ ਉਸ ਮੁਤਾਬਿਕ ਜਾਰੀ ਕਰਨਸਬੰਧੀ ਕਾਰੀਵੀ ਕੀਤੀ ਜਾਵੇਗੀ

Leave a Reply

Your email address will not be published. Required fields are marked *