RNI NEWS-ਜ਼ਿਲ੍ਹਾ ਰਜਿਸਟਰਾਰ ਸਹਿਕਾਰੀ ਸਭਾਵਾਂ ਨਵਾਂਸ਼ਹਿਰ ਨੇ 138 ਰੁ. ਵਾਲੀ ਸੂਚਨਾ ਦੇਣ ਬਦਲੇ ਮੰਗੇ 2600 ਰੁਪਏ 


RNI NEWS-ਜ਼ਿਲ੍ਹਾ ਰਜਿਸਟਰਾਰ ਸਹਿਕਾਰੀ ਸਭਾਵਾਂ ਨਵਾਂਸ਼ਹਿਰ ਨੇ 138 ਰੁ. ਵਾਲੀ ਸੂਚਨਾ ਦੇਣ ਬਦਲੇ ਮੰਗੇ 2600 ਰੁਪਏ 

ਫੋਟੋ-ਜਾਣਕਾਰੀ ਦਿੰਦੇ ਹੋਏ ਆਰਟੀਆਈ ਕਾਰਕੁਨ ਦਿਨੇਸ਼ ਕੁਮਾਰ ਕਾਕੂ

ਬਲਾਚੌਰ 27 ਸਤੰਬਰ – (ਤੇਜ ਪ੍ਰਕਾਸ਼ ਖਾਸਾ)

ਪੰਜਾਬ ਦੀ ਕੈਪਟਨ ਸਰਕਾਰ ਇੱਕ ਪਾਸੇ ਭ੍ਰਿਸ਼ਟਾਚਾਰੀ ਨੂੰ ਜਦੋਂ ਖਤਮ ਕਰਨ ਲਈ ਗ਼ਰੀਬ ਲੋਕਾਂ ਨੂੰ ਸਹੂਲਤਾਂ ਦੇਣ ਲਈ ਸਮਾਰਟ ਕਾਰਡ ਬਣਾ ਕੇ ਦੇ ਰਹੀ ਹੈ ਮਗਰ ਦੂਜੇ ਪਾਸੇ ਸਰਕਾਰੀ ਦਫਤਰਾਂ ਦੇ ਕੁੱਝ ਬਾਬੂਆਂ ਦੀਆਂ ਸਰਕਾਰੀ ਕੁਰਸੀ ਨਾਲ ਨਾਗਵੱਲ ਵੱਜੀਆ ਡੂੰਘੀਆਂ ਜੜ੍ਹਾਂ ਚੋਂ ਭ੍ਰਿਸ਼ਟਾਚਾਰ ਖਤਮ ਹੋਣ ਦਾ ਨਾਮ ਨਹੀਂ ਲੈ ਰਿਹੈ ਕਿਹੜੀ ਸਰਕਾਰ ਦੇ ਮੁਲਾਜ਼ਮ ਕਿੰਨੇ ਕੁ ਭ੍ਰਿਸ਼ਟਾਚਾਰੀ ਰੰਗ ਵਿੱਚ ਰੰਗੇ ਹੋਏ ਹਨ ਦਾ ਖੁਲਾਸਾ ਕਰਕੇ ਲੋਕਾਂ ਦੀ ਕਚਹਿਰੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੂਚਨਾਵਾਂ ਪਹੁੰਚਾਣ ਵਾਲੇ ਪਿੰਡ ਨੀਲੇਵਾੜੇ,ਰੱਤੇਵਾਲ ਨਿਵਾਸੀ ਆਰਟੀਆਈ ਕਾਰਕੁੰਨ ਦਿਨੇਸ਼ ਕੁਮਾਰ ਕਾਕੂ ਨੇ ਦੋਨਿਕ ਭਾਸਕਰ ਦੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮ ਤਹਿਤ ਸਬ ਡਿਵੀਜ਼ਨ ਬਲਾਚੌਰ ਵਿੱਚ ਕਿੰਨੇ ਜ਼ਿਮੀਂਦਾਰਾਂ ਦੀ ਕਰਜ਼ਾ ਮੁਆਫ਼ੀ ਕੀਤੀ ਗਈ ਹੈ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਦਫ਼ਤਰ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਬਲਾਚੌਰ ਪਾਸੋਂ ਸੂਚਨਾ ਮੰਗੀ ਸੀ ਮਗਰ ਇਸ ਦਫ਼ਤਰ ਵੱਲੋਂ ਉਸ ਦੀ ਆਰਟੀਆਈ ਰਸੀਵ ਨਾ ਕੀਤੇ ਜਾਣ ਉਪਰੰਤ ਉਸ ਵੱਲੋਂ ਇਹ ਸੂਚਨਾ ਪ੍ਰਾਪਤ ਕਰਨ ਲਈ ਜ਼ਿਲ੍ਹਾ ਰਜਿਸਟਰਾਰ ਸਹਿਕਾਰੀ ਸਭਾਵਾਂ ਨਵਾਂਸ਼ਹਿਰ ਅਪਲਾਈ ਕੀਤਾ ਉਸ ਨੇ ਦੱਸਿਆ ਕਿ ਅਚੰਬਾ ਹੋਇਆ ਜਦੋਂ ਮੰਗੀ ਗਈ ਸੂਚਨਾ ਜਾਣਬੁੱਝ ਕੇ ਉਸ ਨੂੰ ਖੱਜਲ ਖੁਆਰ ਕਰਨ ਲਈ 1300 ਪੰਨਿਆਂ ਵਿੱਚ ਦੱਸ ਕੇ ਸੂਚਨਾ ਦੇਣ ਬਦਲੇ 2600 ਰੁਪਏ ਦੀ ਸਰਕਾਰੀ ਰਾਸ਼ੀ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਉਸ ਨੇ ਮਗਰ ਉਸ ਨੇ ਹੌਂਸਲਾ ਨਹੀਂ ਛੱਡਿਆ ਅਤੇ ਇਹ ਸੂਚਨਾ ਪ੍ਰਾਪਤ ਕਰਨ ਲਈ ਦਫ਼ਤਰ ਐੱਸਡੀਐੱਮ ਬਲਾਚੌਰ ਅਪਲਾਈ ਕੀਤਾ ਤਾਂ ਉਸ ਨੂੰ ਸੂਚਨਾ ਕੇਵਲ 138 ਰੁਪਏ ਦੀ ਅਦਾਇਗੀ ਕਰਨ ਤੇ ਪ੍ਰਾਪਤ ਹੋ ਗਈ ਉਹ ਵੀ ਕੋ-ਆਪਰੇਟਿਵ ਬੈਂਕਾਂ ਸਮੇਤ ਸਾਰੇ ਬੈਂਕਾਂ ਦੀ ਜਦ ਕਿ ਜ਼ਿਲ੍ਹਾ ਰਜਿਸਟਰਾਰ ਨਵਾਂਸ਼ਹਿਰ ਵੱਲੋਂ ਕਈ ਗੁਣਾ ਵੱਧ ਸਿਰਫ ਕੋ-ਆਪਰੇਟਿਵ ਬੈਂਕਾਂ ਦੀ ਜਾਣਕਾਰੀ ਦੇਣ ਬਦਲੇ 2600 ਰੁਪਏ ਫ਼ੀਸ ਦੀ ਮੰਗ ਕੀਤੀ ਸੀ ਦਿਨੇਸ਼ ਕੁਮਾਰ ਨੇ ਸਪਸ਼ਟ ਕਰਦਿਆਂ ਆਖਿਆ ਕਿ ਇਹ ਸੂਚਨਾ ਕੋ-ਆਪਰੇਟਿਵ ਬੈਂਕਾਂ ਦੀ ਸੂਚਨਾ ਬਦਲੇ 78 ਰੁਪਏ ਅਤੇ ਆਦਰ ਬੈਂਕਾਂ ਦੀ ਸੂਚਨਾ ਬਦਲੇ 39 ਰੁਪਏ ਦੀ ਫ਼ੀਸ ਹੀ ਜਮ੍ਹਾਂ ਕਰਵਾਉਣੀ ਪਈ  ਦਫ਼ਤਰ ਜ਼ਿਲ੍ਹਾ ਰਜਿਸਟਰਾਰ ਨਵਾਂਸ਼ਹਿਰ ਉੱਪਰ ਦੋਸ਼ ਲਗਾਉਂਦਿਆਂ ਉਨ੍ਹਾਂ ਆਖਿਆ ਕਿ ਕਰਜ਼ਾ ਮੁਆਫ਼ੀ ਵਿੱਚ ਵੱਡੀ ਪੱਧਰ ਤੇ ਹੋਈਆਂ ਧਾਂਦਲੀਆਂ ਨੂੰ ਜੱਗ ਜ਼ਾਹਰ ਹੋਣ ਤੋਂ ਬਚਾਉਣ ਲਈ ਇਸ ਦਫ਼ਤਰ ਵੱਲੋਂ ਜਾਣ ਬੁੱਝ ਕੇ ਉਸ ਨੂੰ ਖੱਜਲ ਖੁਆਰ ਕੀਤਾ ਗਿਆ ਉਨ੍ਹਾਂ ਵੱਲੋਂ ਮੰਗੀ ਗਈ ਸੂਚਨਾ ਵਿੱਚ ਟਾਈਪ ਪੰਨਿਆਂ ਦੀ ਸਪੇਸ ਵਧਾ ਕੇ ਅੱਖਰਾਂ ਨੂੰ ਮੋਟੇ ਕਰਕੇ ਪੰਨਿਆਂ ਗਿਣਤੀ 1300 ਤੱਕ ਕਰ ਦਿੱਤੀ ਅਖ਼ੀਰ ਵਿੱਚ ਉਸ ਨੇ ਦੱਸਿਆ ਕਿ ਪ੍ਰਾਪਤ ਹੋਈ ਆਰਟੀਆਈ ਦੀ ਜਾਣਕਾਰੀ ਵਿੱਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਸਾਹਮਣੇ ਆਏ ਜਿਸ ਵਿੱਚ ਕੁੱਝ ਧਨਾਂਢ ਅਤੇ ਅਸਰ ਰਸੂਖ਼ ਵਾਲੇ ਸਰਕਾਰੀ ਨੌਕਰੀਆਂ ਕਰਨ ਵਾਲੇ ਸਮੇਤ ਕਈ ਪੰਜ ਏਕੜ ਤੋਂ ਵੱਧ ਮਾਲਕੀ ਜ਼ਮੀਨ ਵਾਲਿਆਂ ਦੇ ਕਰਜ਼ੇ ਵੀ ਮੁਆਫ਼ ਕੀਤੇ ਪਾਏ ਗਏ ਹਨ ਜਿਨ੍ਹਾਂ ਵਿੱਚ ਸੱਤਾਧਾਰੀ ਪਾਰਟੀ ਦੀ ਜੀ ਹਜ਼ੂਰੀ ਕਰਨ ਵਾਲੇ ਪਟਵਾਰੀ ਵੀ ਸ਼ਾਮਲ ਹਨ ਅਖ਼ੀਰ ਵਿੱਚ ਉਸ ਨੇ ਦੱਸਿਆ ਕਿ ਬਹੁਤੇ ਜ਼ਿਮੀਂਦਾਰ ਜਿਹੜੇ ਕੇ ਕਰਜ਼ਾ ਮੁਆਫ਼ੀ ਦੇ ਯੋਗ ਸਨ ਉਹ ਆਪਣੇ ਕਰਜ਼ੇ ਮੁਆਫ਼ ਕਰਨ ਲਈ ਅੱਜ ਵੀ ਦਫਤਰਾਂ ਵਿੱਚ ਖੱਜਲ ਖ਼ੁਆਰ ਹੁੰਦੇ ਵੇਖੇ ਜਾ ਰਹੇ ਹਨ ਪਰ ਇਕ ਪਾਸੇ ਇਨਕਮ ਟੈਕਸ ਹੋਲਡਰ,ਸਰਕਾਰੀ ਨੌਕਰੀ ਮੁਲਾਜ਼ਮ ਅਤੇ ਪੰਜ ਏਕੜ ਤੋਂ ਵੱਧ ਰਕਬੇ ਦੇ ਮਾਲਕ ਜਿਹੜੇ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਘੋਸ਼ਣਾ ਪੱਤਰ ਦੀਆਂ ਸ਼ਰਤਾਂ ਅਨੁਸਾਰ ਕਰਜ਼ਾ ਮੁਆਫ਼ੀ ਲਈ ਯੋਗ ਨਹੀਂ ਮੰਨੇ ਜਾ ਸਕਦੇ ਹਨ ਵੱਲੋਂ ਸਬੰਧਤ ਦਫ਼ਤਰਾਂ ਦੇ ਭ੍ਰਿਸ਼ਟ ਕਰਮਚਾਰੀਆਂ ਨਾਲ ਮਿਲੀ ਭੁਗਤ ਕਰਕੇ ਆਪਣੇ ਕਰਜ਼ੇ ਮੁਆਫ਼ ਕਰਾਕੇ ਕਈ ਲੱਖਾਂ ਰੁਪਏ ਦਾ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਇਆ ਹੈ ਪੰਜ਼ਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਤੋਂ ਉਸ ਨੇ ਮੰਗ ਕੀਤੀ ਕਿ ਕਰਜ਼ਾ ਮੁਆਫ਼ੀ ਸਬੰਧੀ ਪਿੰਡ ਪੱਧਰ ਤੇ ਢੁਕਵੀਂ ਜਾਂਚ ਕਰਕੇ ਇਸ ਧਾਂਦਲੀ ਦਾ ਪਰਦਾਫਾਸ਼ ਕੀਤਾ ਜਾਵੇ 

Leave a Reply

Your email address will not be published. Required fields are marked *