RNI NEWS :- ਜਾਗਰਤੀ ਕਲਾ ਕੇਂਦਰ ਔੜ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ
RNI NEWS :- ਜਾਗਰਤੀ ਕਲਾ ਕੇਂਦਰ ਔੜ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ
ਨਵਾਂਸ਼ਹਿਰ :- ਵਾਸਦੇਵ ਪਰਦੇਸੀ
ਕਸਬਾ ਔੜ ਵਿਖੇ ਪਿਛਲੇ 29 ਸਾਲ ਤੋਂ ਸਭਿਆਚਾਰਕ ਗਤੀ ਵਿਧੀਆਂ ਵਿੱਚ ਸਰਗਰਮ ਜਾਗਰਤੀ ਕਲਾ ਕੇਂਦਰ ਔੜ ਵੱਲੋਂ 14 ਦਸੰਬਰ ਦਿਨ ਐਤਵਾਰ ਨੂੰ ਦੁਸਿਹਰਾ ਗਰਾਊਂਡ ਔੜ ਵਿਖੇ 29ਵਾਂ ਜਾਗਰਤੀ ਮੇਲਾ ਕਰਵਾਇਆ ਜਾਵੇਗਾ ਇਹ ਫੈਸਲਾ ਜਾਗਰਤੀ ਕਲਾ ਕੇਂਦਰ ਔੜ ਵੱਲੋਂ ਪ੍ਰਧਾਨ ਰੂਪ ਲਾਲ ਧੀਰ ਦੀ ਪ੍ਰਧਾਨਗੀ ਹੇਠ ਹੋਈ ਇੱਕ ਅਹਿਮ ਮੀਟਿੰਗ ਵਿੱਚ ਕੀਤਾ ਗਿਆ ਇਸ ਮੌਕੇ ਚੇਅਰਮੈਨ ਰਾਜ ਦਦਰਾਲ ਸਕੱਤਰ ਮਾ ਮੱਖਣ ਬਖਲੌਰ ਖ਼ਜ਼ਾਨਚੀ ਕਸ਼ਮੀਰ ਸਿੰਘ ਸੁੰਮਨ ਸਰਪ੍ਰਸਤ ਨਿਰਵੈਰ ਸਿੰਘ ਸਾਹਲੋਂ ਮੀਤ ਪ੍ਰਧਾਨ ਸੁਰਿੰਦਰ ਸੁੰਮਨ ਹਾਜ਼ਰ ਹੋਏ ਇਹ 29ਵਾਂ ਜਾਗਰਤੀ ਮੇਲਾ ਇੰਨਕਲਾਬੀ ਗਾਇਕ ਸਵਾ ਹਰਬੰਸ ਸਿੰਘ ਪਠਲਾਵਾ ਨੂੰ ਸਮਰਪਿਤ ਹੋਵੇਗਾ ਇਸ ਮੇਲੇ ਵਿੱਚ ਲੋੜਵੰਦ ਪ੍ਰੀਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਣਗੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਪ੍ਰਸਿੱਧ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਲੋਕ ਗਾਇਕਾਂ ਪੱਤਰਕਾਰਾਂ ਗੀਤਕਾਰਾਂ ਅਤੇ ਸੰਗੀਤਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਤੇ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ l