RNI NEWS-ਜਿਲਾ ਜਲੰਧਰ ਦਿਹਾਤੀ ਦੇ ਸੀਆਈਏ ਸਟਾਫ ਨੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਦੋ ਨੌਜਵਾਨਾਂ ਨੂੰ ਕੀਤਾ ਕਾਬੂ ਦੋ ਦੋਸੀ ਪਿਸਤੌਲ ਬ੍ਰਾਮਦ


RNI NEWS-ਜਿਲਾ ਜਲੰਧਰ ਦਿਹਾਤੀ ਦੇ ਸੀਆਈਏ ਸਟਾਫ ਨੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਦੋ ਨੌਜਵਾਨਾਂ ਨੂੰ ਕੀਤਾ ਕਾਬੂ ਦੋ ਦੋਸੀ ਪਿਸਤੌਲ ਬ੍ਰਾਮਦ

ਜਲੰਧਰ – (ਜਸਕੀਰਤ ਰਾਜਾ/ਪਰਮਜੀਤ)

ਸ੍ਰੀ ਸਤਿੰਦਰ ਸਿੰਘ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ (ਦਿਹਾਤੀ) ਅਤੇ ਰਣਜੀਤ ਸਿੰਘ ਬਦੇਸ਼ਾ ਉੱਪ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ (ਦਿਹਾਤੀ) ਜੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀਆਈਏ ਸਟਾਫ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਦੇ ASI ਸੋਹਣ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਪੁਲ ਨਹਿਰ ਰਾਏਪੁਰ ਰਸੂਪੁਰ ਥਾਣਾ ਮਕਸੂਦਾਂ ਤੋਂ ਮੁਖਬਰ ਖਾਸ ਦੀ ਇਤਲਾਹ ਪਰ ਮੁਕੱਦਮਾ ਨੰਬਰ 142 ਮਿਤੀ 13.09.2020 ਅ/ਧ 379-ਬੀ,482 ਭ/ਦ,25-54-59 ਅਸਲਾ ਐਕਟ ਥਾਣਾ ਮਕਸੂਦਾਂ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਦੌਰਾਨੇ ਤਫਤੀਸ਼ ਜੀਟੀ ਰੋਡ ਜਲੰਧਰ ਪਠਾਨਕੋਟ ਨੇੜੇ ਬਾਬਾ ਇੱਛਾਧਾਰੀ ਜਗਾ ਤੋਂ ਹੇਠ ਲਿਖੇ ਦੋਸ਼ੀਆਂ ਨੂੰ ਕਾਬੂ ਕੀਤਾ :

1. ਚੰਦਰ ਖੱਤਰੀ ਪੁੱਤਰ ਸ਼ਾਮ ਲਾਲ ਵਾਸੀ ਵਾਰਡ ਨੰਬਰ 6 ਬਲਾਚੋਰ ਥਾਣਾ ਬਲਾਚੌਰ ਜਿਲਾ ਨਵਾਂ ਸ਼ਹਿਰ

2. ਗੁਰਜਿੰਦਰ ਸਿੰਘ ਉਰਫ ਬਾਬਾ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਭੌਰ ਸੈਦਾਂ ਬਾਣਾ ਪਹੇਵਾ ਸਦਰ ਜਿਲਾ ਕੁਰੂਕਸ਼ੇਤਰ ਸਟੇਟ ਹਰਿਆਣਾ ਦੋਸ਼ੀਆਂ ਉਕਤਾਨ ਵੱਲੋਂ ਦੌਰਾਨੇ ਪੁੱਛ – ਗਿੱਛ ਦੱਸਿਆ ਕਿ ਉਹਨਾਂ ਨੇ ਹੇਠ ਲਿਖੀਆਂ ਵਾਰਦਾਤਾਂ ਕਰਨ ਦੀ ਸਾਜਿਸ਼ ਰਚੀ ਸੀ ਅਤੇ ਇਹਨਾਂ ਵਾਰਦਾਤਾਂ ਨੂੰ ਆਉਂਦੇ ਦਿਨਾਂ ਵਿੱਚ ਅੰਜਾਮ ਦੇਣ ਵਾਲੇ ਸਨ

1. ਇੰਡੀਅਨ ਗੈਸ ਏਜੰਸੀ ਗਲੀ ਨੰਬਰ 6 ਸਮਰਾਲਾ ਚੌਕ ਲੁਧਿਆਣਾ ਵਿੱਚੋਂ ਗੈਸ ਏਸੰਜੀ ਦੀ ਇਕੱਠੀ ਹੋਈ ਪੇਮੈਂਟ ਦੀ ਖੋਹ ਕਰਨੀ ਸੀ 2. ਪਿੰਡ ਜਾਡਲਾ ਜਿਲਾ ਨਵਾਂ ਸ਼ਹਿਰ ਨੇੜੇ ਬੀਰੋਵਾਲ ਤੋਂ ਸੱਟੇ ਦੇ ਪੈਸਿਆਂ ਦੀ ਖੋਹ ਕਰਨੀ ਸੀ

3 . ਰਾਂਚੀ ਬਾਰਖੰਡ ਵਿਖੇ ਰਜਤ ਜਿਊਲਰ ਦੀ ਦੁਕਾਨ ਤੋਂ ਸੋਨੇ ਅਤੇ ਪੈਸੇ ਦੀ ਖੋਹ ਕਰਨੀ ਸੀ 4 ਸੋਨੂੰ ਵਾਸੀ ਅੰਮ੍ਰਿਤਸਰ ਦਾ ਕਤਲ ਕਰਨਾ ਸੀ 5. ਕਿਸੇ ਪੰਜਾਬੀ ਗਾਇਕ ਦੀ ਪਾਸੋਂ 50 ਲੱਖ ਦੀ ਫਿਰੌਤੀ ਲੈਣੀ ਸੀ ਜੇਕਰ ਇਹ ਵਿਰੌਤੀ ਇਹਨਾਂ ਨੂੰ ਨਾ ਮਿਲਦੀ ਤਾਂ ਉਸਨੂੰ ਗੋਲੀਆਂ ਮਾਰਨੀਆਂ ਸਨ

6. ਬਠਿੰਡਾ ਮੇਨ ਟੋਲ ਟੈਕਸ ਤੋਂ ਚਿੱਟੀ ਵੈਨ ਟੋਲ ਟੈਕਸ ਦਾ ਪੈਸਾ ਲੈ ਕੇ ਜਾਂਦੀ ਹੈ ਜਿਸ ਵਿੱਚ ਕ੍ਰਬ 25 ਲੱਖ ਰੁਪਇਆ ਹੁੰਦਾ ਹੈ ਦੀ ਲੁੱਟ ਕਰਨੀ ਸੀ

1. ਰਾਮਾਮੰਡੀ ਜਿਲਾ ਜਲੰਧਰ ਤੋਂ ਇੱਕ ਹੋਲਸੇਲ ਕੱਪੜਾ ਵਪਾਰੀ ਪਾਸੋਂ ਪੈਸੇ ਖੋਹਣੇ ਸਨ

ਗ੍ਰਿਫਤਾਰ ਦੋਸ਼ੀਆਂ ਪਾਸੋਂ ਬ੍ਰਾਮਦ ਹੋਇਆ ਅਸਲਾ : 1. ਇੱਕ ਪਿਸਟਲ 7.65 MM ਸਮੇਤ 4 ਹੋਂਦ ਜਿੰਦਾ 7.65 MM 2. ਇੱਕ ਦੇਸੀ ਕੱਟਾ 315 ਬੋਰ ਸਮੇਤ 2 ਗੇਂਦ ਜਿੰਦਾ 315 ਬੋਰ ਦੋਸ਼ੀਆਂ ਦੀ ਕ੍ਰਿਮੀਨਲ ਹਿਸਟਰੀ ਦੋਸ਼ੀ ਗੁਰਜਿੰਦਰ ਸਿੰਘ ਉਰਫ ਬਾਬਾ ਪਰ ਦਰਜ ਮੁਕੱਦਮਾ ਮੁਕੱਦਮਾ ਨੰਬਰ 28/2018 ਅ : ਧ : 392,394,397,441,34 ਭ : ਦ :, 25-54-59 ਅਸਲਾ ਐਕਟ ਥਾਣਾ ਮੋਤੀ ਨਗਰ , ਦਿੱਲੀ ਦਰਜ ਰਜਿਸਟਰ ਦੋਸ਼ੀ ਚੰਦਰ ਖੱਤਰੀ ਪਰ ਦਰਜ ਮੁਕੱਦਮੇ : 1. ਮੁਕੱਦਮਾ ਨੰ . 3 ਮਿਤੀ 15-06-2018 ਅ : ਧ : 364 – A , 382 , 386 , 387 , 212 , 216 – A , 120 B , 109 :: 42 , 52 – A ਪਰੀਜਨ ਐਕਟ , 10,11,13,18 , ਅਨਲਾਅ ਫੁੱਲ ਐਕਟੀਵਿਟੀ , 25-54-59 ਅਸਲਾ ਐਕਟ ਥਾਣਾ ssoC ਮੋਹਾਲੀ ਜਿਲਾ ਸਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ । 2. ਮੁਕੱਦਮਾ ਨੰਬਰ 223 ਮਿਤੀ 29-10-2018 ਅ : ਧ : 21,22,29-61-85 NDPS Act , 25-54-59 ਅਸਲਾ ਐਕਟ ਥਾਣਾ ਸਿਟੀ ਰੂਪਨਗਰ ਜਿਲਾ ਰੋਪੜ

Leave a Reply

Your email address will not be published. Required fields are marked *